ਪੁਸਤਕਾਂ ਦਾ ਸਾਥ – ਉੱਤਮ ਸਾਥ

(ਸਮਾਜ ਵੀਕਲੀ)

ਮਨੁੱਖ ਆਪਣੇ ਜੀਵਨ ਵਿੱਚ ਤਰੱਕੀ ਕਰਨ ਲਈ ਬਹੁਤ ਕੁਝ ਸਿੱਖਦਾ ਹੈ। ਭਾਵੇਂ ਆਪਣੇ ਦੋਸਤਾਂ ਕੋਲੋਂ , ਭਾਵੇਂ ਆਪਣੇ ਅਧਿਆਪਕਾਂ ਕੋਲੋਂ , ਆਪਣੇ ਮਾਤਾ – ਪਿਤਾ ਕੋਲੋਂ , ਸਮਾਜ ਕੋਲੋਂ ਜਾਂ ਪੁਸਤਕਾਂ ਕੋਲੋਂ। ਸਾਨੂੰ ਜ਼ਿੰਦਗੀ ਵਿੱਚ ਸਿੱਖਦੇ ਰਹਿਣਾ ਚਾਹੀਦਾ ਹੈ। ਹਰ ਪਾਸਿਓਂ ਨਵੀਂ – ਨਵੀਂ ਜਾਣਕਾਰੀ , ਨਵੀਂ ਸਿੱਖਿਆ , ਨਵਾਂ ਗਿਆਨ ਹਾਸਿਲ ਕਰਦੇ ਰਹਿਣਾ ਚਾਹੀਦਾ ਹੈ। ਇਹੀ ਸਭ ਕੁਝ ਸਾਨੂੰ ਪੁਸਤਕਾਂ ਰਾਹੀਂ ਵੀ ਪ੍ਰਾਪਤ ਹੁੰਦਾ ਹੈ। ਪੁਸਤਕਾਂ ਸਾਡੀਆਂ ਸੱਚੀਆਂ ਦੋਸਤ ਹੁੰਦੀਆਂ ਹਨ। ਜੇਕਰ ਅਸੀਂ ਪੁਸਤਕਾਂ ਪੜ੍ਹਨ ਦੀ ਆਦਤ ਆਪਣੇ ਘਰ – ਪਰਿਵਾਰ ਵਿੱਚ ਖ਼ੁਦ ਤੋਂ ਅਪਣਾਈਏ , ਤਦ ਸਾਨੂੰ ਦੇਖ ਕੇ ਸਾਡੇ ਪਰਿਵਾਰ ਦੇ ਦੂਸਰੇ ਮੈਂਬਰ ਅਤੇ ਬੱਚੇ ਵੀ ਪੁਸਤਕਾਂ ਪੜ੍ਹਨ ਪ੍ਰਤੀ ਜ਼ਰੂਰ ਜਾਗਰੂਕ ਹੋਣਗੇ। ਅਸੀਂ ਖ਼ੁਦ ਪੁਸਤਕਾਂ ਪੜ੍ਹ ਕੇ ਆਪਣੇ ਪਰਿਵਾਰ ਨੂੰ ਵੀ ਕਿਤਾਬਾਂ ਪੜ੍ਹਨ ਦੀ ਚੇਟਕ ਲਗਾ ਸਕਦੇ ਹਾਂ।

ਪੁਸਤਕਾਂ ਸਾਡੀ ਸੋਚ ਨੂੰ ਬਦਲ ਕੇ ਰੱਖ ਦਿੰਦੀਆਂ ਹਨ। ਕਿਤਾਬਾਂ ਪੜ੍ਹਨ ਨਾਲ ਸਾਨੂੰ ਜੀਵਨ ਜਿਊਣ ਦੀ ਜਾਂਚ ਆ ਜਾਂਦੀ ਹੈ। ਪੁਸਤਕਾਂ ਸਾਨੂੰ ਆਪਣੇ ਪ੍ਰਤੀ , ਸਮਾਜ ਪ੍ਰਤੀ , ਵਾਤਾਵਰਨ ਪ੍ਰਤੀ ਤੇ ਦੂਸਰਿਆਂ ਪ੍ਰਤੀ ਨਵੇਂ ਤੇ ਵੱਖਰੇ ਢੰਗ ਨਾਲ ਸੋਚਣ ਸਮਝਣ ਦਾ ਨਜ਼ਰੀਆ ਵਿਕਸਿਤ ਕਰਦੀਆਂ ਹਨ। ਇਹ ਪੁਸਤਕਾਂ ਹੀ ਹਨ ਜੋ ਬਿਨਾਂ ਝਿੜਕੇ , ਬਿਨਾਂ ਕੁਝ ਕਹੇ ਸਾਨੂੰ ਬਹੁਤ ਕੁਝ ਦੇ ਜਾਂਦੀਆਂ ਹਨ। ਪੁਸਤਕਾਂ ਦੇ ਵਿੱਚ ਸਦੀਆਂ ਪੁਰਾਣਾ ਮਨੁੱਖੀ ਗਿਆਨ ਦਰਜ ਹੁੰਦਾ ਹੈ। ਪੁਸਤਕਾਂ ਮਹਾਨ ਲੇਖਕਾਂ ਦੇ ਜੀਵਨ ਦੇ ਤਜਰਬਿਆਂ ਨਾਲ ਭਰੀਆਂ ਹੁੰਦੀਆਂ ਹਨ। ਅਸੀਂ ਜੇਕਰ ਪੁਸਤਕਾਂ ਪੜ੍ਹੀਏ ਤਾਂ ਅਸੀਂ ਜ਼ਿੰਦਗੀ ਦਾ ਅਨਮੋਲ ਖ਼ਜ਼ਾਨਾ ਪ੍ਰਾਪਤ ਕਰਕੇ ਸਫਲਤਾ ਦੀਆਂ ਪੌੜੀਆਂ ਚੜ੍ਹ ਸਕਦੇ ਹਾਂ।

ਪੁਸਤਕਾਂ ਸਾਡੇ ਵਾਧੂ ਸਮੇਂ ਦੀ ਸਹੀ ਵਰਤੋਂ ਕਰਨ ਵਿੱਚ ਆਪਣਾ ਯੋਗਦਾਨ ਪਾਉਂਦੀਆਂ ਹਨ। ਪੁਸਤਕਾਂ ਨਾਲ ਪਾਇਆ ਪਿਆਰ ਕਦੇ ਵਿਅਰਥ ਨਹੀਂ ਜਾਂਦਾ।ਪੁਸਤਕਾਂ ਬਹੁਤ ਕੁਝ ਦੇ ਕੇ ਜਾਂਦੀਆਂ ਹਨ। ਸੋ ਆਓ ਆਪਣੇ ਘਰ – ਪਰਿਵਾਰ ਵਿੱਚ ਤੇ ਸਮਾਜ ਵਿੱਚ ਪੁਸਤਕਾਂ ਖ਼ਰੀਦਣ ਅਤੇ ਪੁਸਤਕਾਂ ਪੜ੍ਹਨ ਦੀ ਚੰਗੀ ਆਦਤ ਪਾਈਏ ਅਤੇ ਘਰ – ਪਰਿਵਾਰ ਤੇ ਸਮਾਜ ਨੂੰ ਖ਼ੁਸ਼ਹਾਲ ਬਣਾਈਏ।

ਮੈਡਮ ਰਜਨੀ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਾਣੀਆਂ ਦਾ ਮੁੱਦਾ
Next articleਸਰਕਾਰੀ ਸੀਨੀਅਰ ਸੈਕੰਡਰੀ ਹਸਨਪੁਰ ਵਿਖੇ ਮਨਾਇਆ ਗਿਆ ਸਾਇੰਸ ਮੇਲਾ।