(ਸਮਾਜ ਵੀਕਲੀ) ਰਿੰਕੀ ਅਤੇ ਪਵਨ ਆਪਣੇ ਰੋਜ਼ ਦੇ ਸ਼ੈਡਿਊਲ ਅਨੁਸਾਰ ਸਵੇਰ ਦੀ ਸੈਰ ਲਈ ਨਿਕਲੇ ਅਤੇ ਇੱਕ ਪਾਰਕ ਵਿੱਚ ਪਹੁੰਚੇ, ਪਾਰਕ ਵਿੱਚ ਪਹੁੰਚ ਕੇ ਰਿੰਕੀ ਪਵਨ ਨੂੰ ਕਹਿਣ ਲੱਗੀ, ਜੀ ਅੱਜ ਐਵੇਂ ਕਰਦੇ ਆਂ ਆਪਾਂ ਦੋਨੋਂ ਇਕੱਠੇ ਮਿਲ ਕੇ ਸੈਰ ਕਰਦੇ ਹਾਂ। ਫਿਰ ਪਵਨ ਨੇ ਕਿਹਾ ਨਾ ਰਹਿਣ ਦੇ ਤੂੰ ਆਪਣੇ ਲੇਡੀ ਕਲੱਬ ਵਿੱਚ ਜਾ ਤੇ ਮੈਂ ਆਪਣੇ ਦੋਸਤਾਂ ਨਾਲ ਸੈਰ ਕਰਦਾ ਹਾਂ, ਇਨਾ ਕਹਿ ਕੇ ਪਵਨ ਆਪਣੇ ਦੋਸਤਾਂ ਕੋਲ ਜਾ ਕੇ ਬੈਠ ਗਿਆ ਅਤੇ ਯੋਗਾ ਕਰਨਾ ਸ਼ੁਰੂ ਕਰ ਦਿੱਤਾ, ਰਿੰਕੀ ਵੀ ਮਾਯੂਸ ਜੀ ਹੋ ਕੇ ਚਲੀ ਗਈ। ਰਿੰਕੀ ਅਤੇ ਪਵਨ ਦੋਨੋਂ ਪਤੀ ਪਤਨੀ ਹਨ ਅਤੇ ਇਨਾਂ ਦੇ ਵਿਆਹ ਨੂੰ ਪੰਜ ਸਾਲ ਹੋ ਚੁੱਕੇ ਹਨ, ਇਹਨਾਂ ਦੇ ਦੋ ਬੱਚੇ ਹਨ, ਪਵਨ ਇੱਕ ਮਲਟੀ ਨੈਸ਼ਨਲ ਕੰਪਨੀ ਵਿੱਚ ਉੱਚੀ ਪੋਸਟ ਤੇ ਤੈਨਾਤ ਹੈ। ਰਿੰਕੀ ਇੱਕ ਹਾਊਸ ਵਾਈਫ ਹੈ, ਦੋਵੇਂ ਪਤੀ ਪਤਨੀ ਬਹੁਤ ਹੀ ਹੈਲਥ ਕੋਨਸ਼ੀਅਸ ਹਨ। ਰਿੰਕੀ ਅਤੇ ਪਵਨ ਕੋਲ ਇਹ ਵੇਲਾ ਹੁੰਦਾ ਹੈ ਜਦੋਂ ਉਹ ਦੁਨੀਆਂ ਦੇ ਕੰਮਾਂ ਤੋਂ ਥੋੜੇ ਆਜ਼ਾਦ ਹੁੰਦੇ ਹਨ , ਬਾਕੀ ਸਮਾਂ ਤਾਂ ਦੋਵਾਂ ਦਾ ਜਿੰਮੇਵਾਰੀਆਂ ਨਿਭਾਉਣ ਵਿੱਚ ਚਲਾ ਜਾਂਦਾ ਹੈ। ਯੋਗਾ ਖਤਮ ਕਰਨ ਤੋਂ ਬਾਅਦ ਪਵਨ ਆਪਣੇ ਦੋਸਤਾਂ ਨਾਲ ਪਾਰਕ ਵਿੱਚ ਟਹਿਲ ਰਿਹਾ ਸੀ। ਤਾਂ ਉਸ ਦੀ ਨਜ਼ਰ ਇੱਕ ਬਜ਼ੁਰਗ ਦੰਪਤੀ ਦੇ ਉੱਤੇ ਪਈ, ਜੋ ਕਿ ਹੱਥਾਂ ਵਿੱਚ ਹੱਥ ਪਾ ਕੇ ਇੱਕ ਦੂਜੇ ਨਾਲ ਤੁਰੀ ਜਾ ਰਹੇ ਸਨ ਅਤੇ ਸੈਰ ਕਰ ਰਹੇ ਸਨ, ਪਵਨ ਅਤੇ ਉਸ ਦੇ ਦੋਸਤ ਉਸ ਜੋੜੇ ਨੂੰ ਦੇਖ ਕੇ ਆਪਸ ਵਿੱਚ ਗੱਲਾਂ ਕਰਨ ਲੱਗ ਗਏ , ਵੇਖ ਯਾਰ ਰਿਸ਼ੀ, ਫੋਨਾਂ ਨੇ ਤਾਂ ਸੱਚੀ ਦੁਨੀਆਂ ਦਾ ਬੇੜਾ ਗਰਕ ਕਰ ਛੱਡਿਆ ਹੈ, ਇਸ ਉਮਰੇ ਇਸ ਜੋੜੇ ਨੂੰ ਕਿਵੇਂ ਸ਼ੋ -ਬਾਜੀ ਆ ਰਹੀ ਹੈ, ਕਿਵੇਂ ਹੱਥਾਂ ਚ ਹੱਥ ਪਾ ਕੇ ਇੱਕ ਦੂਜੇ ਨਾਲ ਤੁਰੀ ਜਾ ਰਹੇ ਹਨ ਅਤੇ ਇੱਕ ਦੂਜੇ ਦੀਆਂ ਗੱਲਾਂ ਵਿੱਚ ਮਸਤ ਹੋਣ , ਜਿਵੇਂ ਇਨਾਂ ਦਾ ਨਵਾਂ ਨਵਾਂ ਵਿਆਹ ਹੋਇਆ ਹੋਵੇ। ਪਵਨ ਦੀ ਇਹ ਗੱਲ ਸੁਣ ਕੇ ਸਾਰੇ ਦੋਸਤ ਹੱਸ ਪਏ, ਫਿਰ ਸਾਰੇ ਦੋਸਤ ਸੈਰ ਕਰਨ ਤੋਂ ਬਾਅਦ ਇੱਕ-ਇੱਕ ਕਰਕੇ ਆਪਣੇ ਘਰਾਂ ਨੂੰ ਚਲੇ ਗਏ, ਤੇ ਪਵਨ ਕਾਫੀ ਸਮੇਂ ਤੱਕ ਉਸ ਦੰਪਤੀ ਨੂੰ ਹੀ ਵੇਖਦਾ ਰਿਹਾ ਜੋ ਕਿ ਸੈਰ ਕਰਨ ਤੋਂ ਬਾਅਦ ਬੈਂਚ ਤੇ ਬੈਠ ਕੇ ਆਪਸ ਵਿੱਚ ਗੱਲਾਂ ਕਰ ਰਹੇ ਸਨ। ਫਿਰ ਤਾਂ ਰੋਜ਼ ਦਾ ਹੀ ਇਹ ਕੰਮ ਹੋ ਰਿਹਾ ਸੀ ,ਉਹ ਬਜ਼ੁਰਗ ਦੰਪਤੀ ਰੋਜ ਆਪਣੇ ਵਿੱਚ ਮਸਤ ਹੋ ਕੇ ਆਂਦੇ ,ਸੈਰ ਕਰਕੇ ਜਾਂਦੇ ਤੇ ਹੱਸੀ -ਖੁਸ਼ੀ ਵਾਪਸ ਚਲੇ ਜਾਂਦੇ। ਇੱਕ ਵਾਰ ਤਾਂ ਪਵਨ ਨੂੰ ਉਹਨਾਂ ਤੇ ਸ਼ੱਕ ਹੋਇਆ ਕਿ ਆਖਿਰ ਇਹ ਪਤੀ ਪਤਨੀ ਹੈ ਵੀ ,ਕੇ ਨਹੀਂ। ਪਰ ਉਹਨਾਂ ਦਾ ਇਹ ਸ਼ੱਕ ਦੂਰ ਹੋ ਗਿਆ ਜਦੋਂ ਨਾਲ ਦੇ ਮੁੰਡੇ ਨੇ ਦੱਸਿਆ ਕਿ ਉਹ ਸਾਡੇ ਗੁਆਂਢੀ ਹਨ ਅਤੇ ਉਹ ਪਤੀ ਪਤਨੀ ਹਨ ਅਤੇ ਉਹ ਇੰਨੇ ਹੀ ਪਿਆਰ ਨਾਲ ਰਹਿੰਦੇ ਹਨ, ਅਚਾਨਕ ਇਕ ਦਿਨ ਉਹ ਜੋੜਾ ਸੈਰ ਕਰਨ ਨਹੀਂ ਆਇਆ, ਪਵਨ ਨੇ ਕਿਹਾ ਦੇਖਿਆ ਦੋਸਤੋ ਅੱਜ ਪੱਕਾ ਹੀ ਉਹ ਲੜ ਪਏ ਹੋਣੇ ਤਾਂ ਹੀ ਤਾਂ ਅੱਜ ਉਹ ਆਏ ਨਹੀਂ, ਪਰ ਅਗਲੇ ਦਿਨ ਉਹ ਜੋੜਾ ਖੁਸ਼ੀ ਖੁਸ਼ੀ ਆਇਆ ਅਤੇ ਬਜ਼ੁਰਗ ਵਿਅਕਤੀ ਨੇ ਸਾਰਿਆਂ ਨੂੰ ਮਠਿਆਈ ਵੰਡੀ, ਪੁੱਛਣ ਤੇ ਪਤਾ ਲੱਗਿਆ ਕਿ ਕੱਲ ਉਸਦੀ ਪਤਨੀ ਦਾ ਜਨਮਦਿਨ ਸੀ ਤੇ ਉਹ ਉਸਨੂੰ ਬਾਹਰ ਲੈ ਕੇ ਗਿਆ ਹੋਇਆ ਸੀ। ਫਿਰ ਪਵਨ ਨੇ ਵੀ ਉਸ ਨੂੰ ਮਜ਼ਾਕੀਆ ਅੰਦਾਜ਼ ਵਿੱਚ ਵਧਾਈ ਦਿੱਤੀ ਅਤੇ ਕਿਹਾ ਅੰਕਲ ਜੀ ਤੁਸੀਂ ਆਂਟੀ ਜੀ ਦੇ ਪੂਰੇ ਕਹਿਣੇ ਵਿੱਚੋਂ ਹੋ। ਬਜ਼ੁਰਗ ਵਿਅਕਤੀ ਹੱਸਿਆ ਤੇ ਕਿਹਾ ਬੇਟਾ, ਇਸ ਨਾਲ ਹੀ ਮੇਰੀ ਦੁਨੀਆ ਹੈ, ਇਸ ਤੋਂ ਬਾਅਦ ਮੇਰਾ ਕੌਣ ਹੈ। ਇਸ ਤਰ੍ਹਾਂ ਸਮਾਂ ਬੀਤਦਾ ਗਿਆ ਅਤੇ ਉਸ ਅੰਕਲ, ਆਂਟੀ ਅਤੇ ਪਵਨ ਅਤੇ ਉਸਦੇ ਦੋਸਤਾਂ ਵਿੱਚ ਜਾਣ ਪਛਾਣ ਹੋ ਗਈ। ਫਿਰ ਅਚਾਨਕ ਕੁਝ ਦਿਨਾਂ ਤੋਂ ਪਵਨ ਅਤੇ ਉਸਦੀ ਪਤਨੀ ਸੈਰ ਕਰਨ ਲਈ ਨਹੀਂ ਆ ਰਹੇ ਸਨ, ਅੰਕਲ ਅਤੇ ਆਂਟੀ ਨੇ ਫਿਕਰ ਜਤਾਉਂਦਿਆਂ ਹੋਏ ਪਵਨ ਦੇ ਦੋਸਤਾਂ ਤੋਂ ਉਸਦੇ ਨਾਂ ਆਉਣ ਦਾ ਕਾਰਨ ਪੁੱਛਿਆ ਤਾਂ ਪਤਾ ਲੱਗਿਆ ਕਿ ਉਸਦੀ ਪਤਨੀ ਨੂੰ ਮੈਂਟਲੀ ਡਿਪਰੈਸ਼ਨ ਕਰਕੇ ਹਾਰਟ ਅਟੈਕ ਆ ਗਿਆ ਹੈ। ਇਹ ਸੁਣ ਕੇ ਉਹ ਦੋਵੇਂ ਪਤੀ ਪਤਨੀ ਬਹੁਤ ਚਿੰਤਿਤ ਹੋਏ, ਅਤੇ ਉਹ ਉਨਾਂ ਨੂੰ ਮਿਲਣ ਲਈ ਪਵਨ ਦੇ ਘਰ ਚਲੇ ਗਏ ਦੇ ਘਰ ਚਲੇ ਗਏ, ਪਵਨ ਉਹਨਾਂ ਨੂੰ ਦੇਖ ਕੇ ਬਹੁਤ ਖੁਸ਼ ਹੋਇਆ। ਪਵਨ ਦੀ ਪਤਨੀ ਹਾਲੇ ਵੀ ਹਸਪਤਾਲ ਵਿੱਚ ਦਾਖਲ ਸੀ। ਪਵਨ ਅੰਕਲ ਨੂੰ ਦੱਸਣ ਲੱਗਿਆ ਕਿ ਮੇਰੀ ਪਤਨੀ ਡਿਪਰੈਸ ਕਿਵੇਂ ਹੋ ਸਕਦੀ ਹੈ ,ਉਹ ਤਾਂ ਆਪਣੀ ਸਿਹਤ ਦਾ ਇੰਨਾ ਧਿਆਨ ਰੱਖਦੀ ਸੀ ਤੇ ਇਤਨੀ ਅੱਛੀ ਖੁਰਾਕ ਲੈ ਰਹੀ ਸੀ। ਫਿਰ ਅੰਕਲ ਨੇ ਬੋਲਣਾ ਸ਼ੁਰੂ ਕੀਤਾ ਕਿ ਬੇਟਾ ਜੀ, ਕਿ ਮੈਂ ਅੱਛੀ ਖੁਰਾਕ ਲੈਣ ਨਾਲ ਹੀ ਬੰਦਾ ਖੁਸ਼ ਨਹੀਂ ਹੁੰਦਾ, ਖੁਰਾਕ ਦੇ ਨਾਲ ਨਾਲ ਉਸਨੂੰ ਹਮਸਫਰ ਦੇ ਵਕਤ ਅਤੇ ਪਿਆਰ ਦੀ ਵੀ ਲੋੜ ਹੁੰਦੀ ਹੈ, ਬੇਟਾ ਜਿਹੜੀ ਗਲਤੀ ਮੈਂ ਕੀਤੀ ਸੀ, ਉਹ ਤੁਸੀਂ ਨਾ ਕਰਨਾ। ਪਵਨ ਹੈਰਾਨ ਹੋਇਆ ਤੇ ਉਸ ਨੇ ਅੰਕਲ ਨੂੰ ਪੁੱਛਿਆ ਅੰਕਲ ਤੁਸੀਂ ਕੀ ਗਲਤੀ ਕੀਤੀ, ਬੇਟਾ ਇੱਕ ਸਮਾਂ ਸੀ ਜਦ ਮੈਂ ਵੀ ਆਪਣੇ ਕੰਮ ਵਿੱਚ ਪੂਰੀ ਤਰ੍ਹਾਂ ਮਸਤ ਰਹਿੰਦਾ ਸੀ, ਤੇ ਤੁਹਾਡੇ ਆਂਟੀ ਜੀ ਬੱਚਿਆਂ ਅਤੇ ਘਰ ਨੂੰ ਦੇਖ ਰਹੇ ਸੀ। ਤੁਹਾਡੇ ਆਂਟੀ ਜਦੋਂ ਵੀ ਕੋਈ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਤਾਂ ਮੈਂ ਉਹਨਾਂ ਨੂੰ ਆਪਣੇ ਬਿਜ਼ੀ ਹੋਣ ਦਾ ਕਹਿ ਕੇ ਟਾਲ ਦਿੰਦਾ ਸੀ, ਮੈਨੂੰ ਇੰਜ ਲੱਗਦਾ ਸੀ ਕਿ ਮੈਂ ਇਹਨਾਂ ਦੀਆਂ ਸਾਰੀਆਂ ਸੁੱਖ ਸੁਵਿਧਾਵਾਂ ਪੂਰੀਆਂ ਕਰ ਰਿਹਾ ਹਾਂ ਫਿਰ ਹੋਰ ਇਹਨਾਂ ਨੂੰ ਕਿਸ ਚੀਜ਼ ਦੀ ਲੋੜ ਹੋ ਸਕਦੀ ਹੈ, ਪਰ ਮੈਂ ਉਦੋਂ ਗਲਤ ਸਾਬਿਤ ਹੋ ਗਿਆ ਜਦੋਂ ਇੱਕ ਦਿਨ ਰਸੋਈ ਵਿੱਚ ਤੁਹਾਡੇ ਆਂਟੀ ਚੱਕਰ ਖਾ ਕੇ ਡਿੱਗ ਪਏ, ਅਤੇ ਹਸਪਤਾਲ ਜਾਣ ਮਗਰੋਂ ਪਤਾ ਚੱਲਿਆ, ਕਿ ਤੁਹਾਡੇ ਆਂਟੀ ਸਟਰੈਸ ਕਾਰਨ ਕੌਮਾਂ ਚ ਜਾ ਚੁੱਕੇ ਹਨ, ਇਹ ਸੁਣ ਕੇ ਮੈਨੂੰ ਬਹੁਤ ਵੱਡਾ ਧੱਕਾ ਲੱਗਿਆ, ਤੇ ਉਹਨਾਂ ਤਿੰਨ ਮਹੀਨਿਆਂ ਚ ਮੈਨੂੰ ਅਹਿਸਾਸ ਹੋਇਆ, ਕੀ ਹਮਸਫਰ ਕੀ ਹੁੰਦਾ ਹੈ, ਜਿਸ ਦੁਨੀਆਂ ਦੇ ਮੈਂ ਮਗਰ ਭੱਜ ਰਿਹਾ ਸੀ ਉਸ ਦੁਨੀਆਂ ਦੇ ਹਰ ਇੱਕ ਜੀ ਨੇ ਮੈਨੂੰ ਕੱਲਾ ਅਤੇ ਬੇਬਸ ਹੋਣ ਦਾ ਅਹਿਸਾਸ ਕਰਾਇਆ, ਜਦ ਕਿ ਮੇਰੀ ਹਮਸਫਰ ਮੇਰੇ ਹਰ ਚੰਗੇ ਮਾੜੇ ਵਕਤ ਵਿੱਚ ਮੇਰੇ ਨਾਲ ਖੜੀ ਰਹਿੰਦੀ ਸੀ। ਪਰ ਮੈਂ ਕਦੇ ਵੀ ਇਸਦੀ ਚੋਟੀਆਂ ਛੋਟੀਆਂ ਗੱਲਾਂ ਨੂੰ ਕਦੇ ਵੀ ਤਰਜੀਹੀ ਨਹੀਂ ਦਿੱਤੀ, “। ਮੁਹੱਬਤ ਦਾ ਸਫਰ ਸੀ, ਤਕਦੀਰ ਵਾਲੇ ਰਾਹ ਤੇ ਹਾਰ ਗਿਆ,
ਜਨਮਾਂ ਦਾ ਤਕਾਜ਼ਾ ਸੀ, ਪਲਾਂ ਦੀ ਖੇਡ ਵਿੱਚ ਹਾਰ ਗਿਆ।” ਤੇ ਨਾ ਹੀ ਇਸ ਨੂੰ ਕਦੇ ਧਿਆਨ ਨਾਲ ਸੁਣਿਆ ਅਤੇ ਨਾ ਹੀ ਇਸ ਦੀ ਕੋਈ ਅਹਿਮੀਅਤ ਰੱਖੀ ਸੀ। ਪਰ ਉਸ ਮਾੜੇ ਵਕਤ ਨੇ ਇੱਕ ਮੈਨੂੰ ਚੰਗੀ ਸੀਖ ਸਿਖਾਈ ਕਿ ਦੋਸਤ, ਪੈਸਾ ਰਿਸ਼ਤੇਦਾਰੀਆਂ ਸਭ ਚਾਰ ਦਿਨ ਦੇ ਸਾਥੀ ਹਨ, ਪਰ ਜਿਸ ਨੇ ਮੇਰਾ ਸਾਰੀ ਉਮਰ ਸਾਥ ਨਿਭਾਉਣਾ ਹੈ, ਅੱਜ ਉਸ ਦੇ ਹੀ ਸਾਥ ਦੀ ਮੈਂ ਕਦਰ ਨਹੀਂ ਕਰ ਰਿਹਾ ਸੀ, ਇੰਨੀਆਂ ਗੱਲਾਂ ਸੁਣ ਕੇ ਪਵਨ ਦੀਆਂ ਅੱਖਾਂ ਭਰ ਆਈਆਂ ਤੇ ਉਸ ਨੇ ਪੁੱਛਿਆ ਫਿਰ ਆਂਟੀ ਠੀਕ ਕਿਵੇਂ ਹੋਏ? ਫਿਰ ਕੀ ਸੀ ਬੇਟਾ ਜੀ, ਮੇਰੀ ਮਿਹਨਤ ਰੰਗ ਲਿਆਈ, ਘੰਟਾ ਘੰਟਾ ਤੁਹਾਡੀ ਆਂਟੀ ਦੇ ਕੋਲ ਬੈਠ ਕੇ ਮੈਂ ਉਸਨੂੰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਾਉਂਦਾ, ਉਹ ਬੋਲ ਨਹੀਂ ਪਾ ਰਹੀ ਸੀ ਪਰ ਮੈਨੂੰ ਯਕੀਨ ਸੀ ਕਿ ਉਹ ਮੇਰੀ ਹਰ ਇੱਕ ਗੱਲ ਨੂੰ ਬੜੇ ਧਿਆਨ ਨਾਲ ਸੁਣ ਰਹੀ ਹੈ, ਫਿਰ ਪੂਰੇ ਤਿੰਨ ਮਹੀਨੇ ਬਾਅਦ ਤੁਹਾਡੀ ਆਂਟੀ ਜੀ ਨੇ ਆਪਣੀਆਂ ਅੱਖਾਂ ਖੋਲੀਆਂ ਤੇ ਖੋਲਦਿਆਂ ਹੀ ਉਸਨੇ ਮੇਰੇ ਤੋਂ ਪੁੱਛਿਆ, ਜੀ ਤੁਸੀਂ ਰੋਟੀ ਖਾ ਲਈ। ਮੈਂ ਉਸ ਦੇ ਗੱਲ ਲੱਗ ਕੇ ਪਹਿਲੀ ਵਾਰੀ ਇੰਨਾ ਰੋਇਆ, ਜਿਵੇਂ ਮੇਰਾ ਗਵਾਚਿਆ ਮੈਨੂੰ ਲੱਭ ਗਿਆ ਹੋਵੇ। ਇਸ ਤੋਂ ਬਾਅਦ ਅੰਕਲ ਆਂਟੀ ਨੇ ਰਿੰਕੀ ਦਾ ਪਤਾ ਲਿਆ ਅਤੇ ਉਥੋਂ ਚਲੇ ਗਏ।
ਨੀਤੂ ਰਾਣੀ
ਗਣਿਤ ਅਧਿਆਪਿਕਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly