ਮਿਹਨਤ ਕਸ ਲੋਕਾਂ ਦੀ ਲੁੱਟ ਖਸੁੱਟ ਰੋਕਣ ਲਈ 24 ਮਾਰਚ 2026 ਨੂੰ ਵੱਡੀ ਗਿਣਤੀ ਵਿੱਚ ਦਿੱਲੀ ਚੱਲੋ ਕਾਮਰੇਡ ਸੇਖੋਂ
ਰਾਏਕੋਟ (ਸਮਾਜ ਵੀਕਲੀ) ਗੁਰਭਿੰਦਰ ਗੁਰੀ :- ਮਿਹਨਤ ਕਸ ਲੋਕਾਂ ਦੀ ਲੁੱਟ ਵਿਰੁੱਧ ਲੋਕ ਰੋਹ ਜੱਥੇ ਵਿੱਚ ਸ਼ਾਮਿਲ ਹੋਣ ਲਈ ਫਿਰਕੂ ਤੇ ਕਾਰਪੋਰੇਟ ਨੀਤੀਆਂ ਦੇ ਵਿਰੁੱਧ 24 ਮਾਰਚ ਨੂੰ ਦਿੱਲੀ ਵਿਖੇ ਜੱਥਾ ਮਾਰਚ ਵਿੱਚ ਸ਼ਾਮਿਲ ਹੋਣ ਲਈ ਅੱਜ ਰਾਏਕੋਟ ਵਿਖੇ ਤਹਿਸੀਲ ਕਮੇਟੀ ਵੱਲੋਂ ਜੱਥਾ ਮਾਰਚ ਦਾ ਭਰਵਾਂ ਸਵਾਗਤ ਕੀਤਾ ਗਿਆ ਇਸ ਮੌਕੇ ਸੀਪੀਐਮ ਆਈ ਪੰਜਾਬ ਦੇ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸ਼ੇਖੋਂ ਨੇ ਜੱਥਾ ਮਾਰਚ ਵਿੱਚ ਸ਼ਾਮਲ ਲੋਕਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਦੇਸ਼ ਦੀ ਲੋਕ ਅੱਜ ਬਹੁਤ ਹੀ ਔਖੇ ਹਾਲਤਾਂ ਵਿੱਚੋਂ ਲੰਘ ਰਹੇ ਹਨ। ਮਜ਼ਦੂਰ ਕਿਸਾਨ ਤੇ ਮਿਹਨਤ ਕਸ ਲੋਕਾਂ ਦੀ ਹਾਲਤ ਮੋਦੀ ਸਰਕਾਰ ਦੇ ਰਾਜ ਵਿੱਚ ਬਦਤਰ ਹੋਈ ਹੈ ਵੱਖ-ਵੱਖ ਤਰ੍ਹਾਂ ਦੇ ਕਾਲੇ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ ਜਿਨਾਂ ਵਿੱਚ ਮਜ਼ਦੂਰ ਵਿਰੋਧੀ ਲੇਬਰ ਕੋਡ ਵੀ ਬੀ ਗ੍ਰਾਮ ਜੀ ਕੰਮ ਦੇ ਅਧਿਕਾਰ ਦਾ ਅੰਤ ਕਿਸਾਨ ਵਿਰੋਧੀ ਬੀਜ ਬਿੱਲ 2026 ਬਿਜਲੀ ਸੋਧ ਬਿੱਲ 2025 ਅਮਰੀਕਾ ਵਪਾਰ ਸਮਝੌਤਾ ਇਸ ਤਰ੍ਹਾਂ ਦੇ ਹੋਰ ਵੀ ਅਨੇਕਾਂ ਕਾਲੇ ਕਾਨੂੰਨ ਲਿਆਂਦੇ ਜਾ ਰਹੇ ਹਨਇਹ ਸਮਾਂ ਬਹੁਤ ਹੀ ਚੁਣੌਤੀਪੂਰਨ ਹੈ ਅਸੀਂ ਜਥਿਆਂ ਦੇ ਰੂਪ ਵਿੱਚ ਪਿੰਡਾਂ ਤੇ ਸ਼ਹਿਰਾਂ ਵਿੱਚ ਜਾ ਕੇ ਲੋਕਾਂ ਨਾਲ ਵਿਚਾਰ ਚਰਚਾ ਕਰ ਰਹੇ ਹਾਂ ਇਹਨਾ ਜੱਥਿਆਂ ਦੀ ਸਮਾਪਤੀ 24 ਮਾਰਚ ਨੂੰ ਦਿੱਲੀ ਵਿਖੇ ਵਿਸ਼ਾਲ ਦੇਸ਼ ਪਧਰੀ ਰੈਲੀ ਨਾਲ ਹੋਵੇਗੀ ਕਾਮਰੇਡ ਸੁਖਵਿੰਦਰ ਸਿੰਘ ਸੇਖੋ ਨੇ ਆਖਿਆ ਕਿ ਆਓ ਆਪਣੇ ਦੋਸਤਾਂ ਪਰਿਵਾਰ ਤੇ ਸਾਥੀਆਂ ਨਾਲ 24 ਮਾਰਚ ਨੂੰ ਦਿੱਲੀ ਪਹੁੰਚੀਏ ਤੇ ਇਹ ਸੰਕਲਪ ਲਈਏ ਕਿ ਆਜ਼ਾਦੀ ਦੀ ਲੜਾਈ ਵਿੱਚ ਦਿੱਤੀਆਂ ਕੁਰਬਾਨੀਆਂ ਵਿਅਰਥ ਨਹੀਂ ਜਾਣ ਦੇਵਾਂਗੇ। ਤੇ ਇਸ ਨੂੰ ਕੁਝ ਕਾਰਪੋਰੇਟ ਘਰਾਣਿਆਂ ਦਾ ਖੇਡ ਮੈਦਾਨ ਕਿਸੇ ਵਿਦੇਸ਼ੀ ਤਾਕਤ ਦਾ ਤਾਬੇਦਾਰ ਨਫਰਤ ਅਤੇ ਹਨੇਰੇ ਵੱਲ ਧੱਕਿਆ ਜਾਣ ਵਾਲਾ ਰਾਸ਼ਟਰ ਨਹੀਂ ਬਣਨ ਦੇਵਾਂਗੇ ਉਹਨਾਂ ਇਕੱਤਰ ਸਾਥੀਆਂ ਨੂੰ ਆਖਿਆ ਕਿ ਵੱਡੀ ਗਿਣਤੀ ਵਿੱਚ 24 ਮਾਰਚ ਨੂੰ ਦਿੱਲੀ ਦੇ ਜੱਥਾ ਮਾਰਚ ਵਿੱਚ ਸ਼ਾਮਿਲ ਹੋਣ ਲਈ ਹੁਣ ਤੋਂ ਹੀ ਤਿਆਰੀਆਂ ਕਰ ਲਓ ਇਸ ਮੌਕੇ ਬਲਜੀਤ ਸਿੰਘ ਗਰੇਵਾਲਜਤਿੰਦਰ ਪਾਲ ਸਿੰਘ ਬਲਜੀਤ ਸਿੰਘ ਸਾਹੀ ਮੇਜਰ ਸਿੰਘ ਭਿੱਖੀਵਿੰਡ ਸਤਨਾਮ ਸਿੰਘ ਬੈਂਸ ਹਰਪਾਲ ਸਿੰਘ ਭੈਣੀ ਦਰੇੜਾ ਮਾਸਟਰ ਮੁਖਤਿਆਰ ਸਿੰਘ ਕੁਲਦੀਪ ਸਿੰਘ ਜੌਲਾ ਬਲਵੀਰ ਸਿੰਘ ਜਲਾਲ ਦੀਵਾਲ ਸੁਖਦੀਪ ਸਿੰਘ ਡੀ ਵਾਈ ਐਫ ਆਈ ਮਨਪ੍ਰੀਤ ਸਿੰਘ ਸੁਖਦੇਵ ਸਿੰਘ ਸੁਰਿੰਦਰ ਸਿੰਘ ਸੀਲੋਆਣੀ ਬਹਾਦਰ ਸਿੰਘ ਪ੍ਰਦੀਪ ਸਿੰਘ ਗੁਰਮੀਤ ਸਿੰਘ ਤੇ ਹੋਰ ਅਨੇਕਾਂ ਸਾਥੀ ਹਾਜਰ ਸਨ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



