(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਇਸ ਵਿੱਚ ਤਾਂ ਕੋਈ ਸ਼ੱਕ ਨਹੀਂ ਕਿ ਸਮੁੱਚੇ ਦੇਸ਼ ਦੇ ਵਿੱਚੋਂ ਪੰਜਾਬ ਦਾ ਨਾਮ ਸਭ ਤੋਂ ਵੱਧ ਸ਼ਰਾਬ ਪੀਣ ਦੇ ਵਿੱਚ ਦਰਜ ਹੈ ਕਿਉਂਕਿ ਜੋ ਸਰਕਾਰੀ ਅੰਕੜੇ ਐਕਸਾਈਜ ਵਿਭਾਗ ਵੱਲੋਂ ਪੇਸ਼ ਕੀਤੇ ਜਾਂਦੇ ਹਨ ਉਹਨਾਂ ਅਨੁਸਾਰ ਇਹ ਹੈ ਕਿ ਪੰਜਾਬ ਵਿੱਚ ਸਭ ਤੋਂ ਵੱਧ ਸ਼ਰਾਬ ਪੀਤੀ ਜਾਂਦੀ ਹੈ ਸਾਲ ਬਾਅਦ ਠੇਕਿਆ ਦੀ ਬੋਲੀ ਮੌਕੇ ਸ਼ਰਾਬ ਦਾ ਕੋਟਾ ਨਿਰਧਾਰਤ ਕੀਤਾ ਜਾਂਦਾ ਹੈ ਜਿੱਥੇ ਹਰ ਸਾਲ ਠੇਕਿਆਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਹੈ ਉਥੇ ਸ਼ਰਾਬ ਦੇ ਕੋਟੇ ਵਿੱਚ ਵਾਧਾ ਹੋਣਾ ਵੀ ਸੁਭਾਵਿਕ ਹੀ ਹੈ ਦੇਖਿਆ ਜਾਵੇ ਤਾਂ ਸਭ ਪਾਸੇ ਸਰਕਾਰਾਂ ਦੀ ਆਮਦਨ ਦਾ ਮੁੱਖ ਸਾਧਨ ਸ਼ਰਾਬ ਦੀ ਵਿਕਰੀ ਉਤੇ ਹੀ ਹੈ ਪਰ ਪੰਜਾਬ ਵਿੱਚ ਸ਼ਰਾਬ ਦੀ ਖਪਤ ਜਿਆਦਾ ਹੋਣ ਕਾਰਨ ਇਥੇ ਦੋ ਨੰਬਰ ਦੀ ਗਲਤ ਮਿਲਾਵਟੀ ਸ਼ਰਾਬ ਦਾ ਪ੍ਰਚਲਨ ਵੀ ਸਾਹਮਣੇ ਆਇਆ ਹੈ। ਇਥੋਂ ਤੱਕ ਕਿ ਮਹਿੰਗੀ ਸਕਾਚ ਦੀਆਂ ਖਾਲੀ ਬੋਤਲਾਂ ਕਬਾੜਖਾਨੇਵਿੱਚੋਂ ਇਕੱਠੀਆਂ ਕਰਕੇ ਉਹਨਾਂ ਵਿੱਚ ਨਕਲੀ ਸ਼ਰਾਬ ਭਰਕੇ ਵੇਚੀ ਜਾਂਦੀ ਹੈ ਜਿਸ ਦੀਆਂ ਅਨੇਕਾਂ ਉਦਾਹਰਨਾਂ ਸਾਹਮਣੇ ਆਈਆਂ ਹਨ ਇਸ ਤੋਂ ਇਲਾਵਾ ਠੇਕਿਆ ਵਿੱਚ ਵੀ ਗਲਤ ਤਰੀਕੇ ਨਾਲ ਵੱਧ ਅਲਕੋਹਲ ਤੇਜ਼ਾਬੀ ਮਾਤਰਾ ਦੇ ਨਾਲ ਬਣਾਈ ਹੋਈ ਘਟੀਆ ਤੇ ਮਿਲਾਵਟੀ ਸ਼ਰਾਬ ਵਿਕ ਰਹੀ ਹੈ ਪਰ 31 ਮਾਰਚ ਦੇ ਦਿਨਾਂ ਦੇ ਵਿੱਚ ਇਸ ਵਾਰ ਜੋ ਕੁਝ ਪੰਜਾਬ ਦੇ ਅਨੇਕਾਂ ਹਿੱਸਿਆਂ ਵਿੱਚੋ ਸਾਹਮਣੇ ਆਇਆ ਉਹ ਹੈਰਾਨ ਕਰਨ ਵਾਲਾ ਹੈ। ਕਿਵੇਂ ਪੰਜਾਬ ਦੇ ਲੋਕ ਸਸਤੀ ਸ਼ਰਾਬ ਖਰੀਦਣ ਦੇ ਚੱਕਰਾਂ ਵਿੱਚ ਠੇਕਿਆਂ ਉੱਤੇ ਟੁੱਟ ਪਏ ਦੋ ਤਿੰਨ ਦਿਨ ਠੇਕੇ ਟੁੱਟੇ ਰਹੇ ਤੇ ਲੋਕਾਂ ਨੂੰ ਬਿਨਾਂ ਕਿਸੇ ਨਾਪ ਤੋਲ ਜਾਂ ਬਿਨਾਂ ਕਿਸੇ ਸਰਕਾਰੀ ਕਾਰਵਾਈ ਤੇ ਸ਼ਰਾਬ ਵੇਚੀ ਗਈ ਇਹ ਦੇਖ ਕੇ ਬੜੀ ਹੈਰਾਨੀ ਹੋਈ ਕਿ ਜਿਹੜੇ ਸ਼ਰਾਬ ਦੇ ਬਰਾਂਡ ਪੰਜਾਬ ਦੇ ਵਿੱਚ ਕਦੇ ਵਿਕਦੇ ਵੀ ਨਹੀਂ ਦੇਖੇ ਤੇ ਉਸ ਬਰਾਂਡ ਦੀ ਸ਼ਰਾਬ ਵੀ ਪੰਜਾਬ ਦੇ ਠੇਕਿਆਂ ਉਪਰ ਵਿਕਰੀ ਹੋਈ ਤੇ ਲੋਕ ਸਸਤੀ ਸ਼ਰਾਬ ਦੇ ਚੱਕਰਾਂ ਦੇ ਵਿੱਚ ਇਹੋ ਜਿਹੀ ਸ਼ਰਾਬ ਖਰੀਦਦੇ ਨਜ਼ਰ ਆਏ ਤੇ ਜਿਨਾਂ ਲੋਕਾਂ ਨੇ 31 ਮਾਰਚ ਦੇ ਦਿਨਾਂ ਦੇ ਵਿੱਚ ਘਟੀਆ ਦਾਰੂ ਖਰੀਦੀ ਤੇ ਪੀਤੀ ਉਹਨਾਂ ਦੇ ਵਿੱਚੋਂ ਬਹੁਤੇ ਹੁਣ ਹਸਪਤਾਲਾਂ ਵਿੱਚ ਭਰਤੀ ਹਨ। ਇਸ ਲਈ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਸਮੁੱਚੇ ਦੇਸ਼ ਨਾਲੋਂ ਪੰਜਾਬ ਵਿੱਚ ਪਹਿਲਾਂ ਹੀ ਸ਼ਰਾਬ ਬਹੁਤ ਮਹਿੰਗੀ ਹੈ ਤੇ ਮਿਲ ਵੀ ਸਹੀ ਨਹੀਂ ਰਹੀ ਪੰਜਾਬ ਦੇ ਲੋਕ ਪੈਸੇ ਪੱਖੋਂ ਤੇ ਸਿਹਤ ਪੱਖੋਂ ਮਾੜੀ ਸ਼ਰਾਬ ਕਾਰਨ ਆਪਣਾ ਨੁਕਸਾਨ ਕਰਵਾ ਰਹੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj