ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਆਮ ਆਦਮੀ ਪਾਰਟੀ ਅਤੇ ਹਲਕਾ ਸੈਂਟਰਲ ਦੇ ਲੀਡਰ ਗਗਨਦੀਪ ਸਿੰਘ ਜੋਨੀ ਦਾ ਹੈਪੀ ਹੋਮ ਵਿਖੇ ਜਨਮ-ਦਿਨ ਮਨਾਇਆ ਗਿਆ । ਸਮਾਗਮ ਸਮੇ ਜੋਨੀ ਦੇ ਦੋਸਤਾਂ ਨੇ ਖੂਬ ਮਨੋਰੰਜਨ ਕੀਤਾ । ਸਾਰੇ ਦੋਸਤਾਂ ਨੇ ਜੋਨੀ ਨੂੰ ਕਿਰਪਾਨ, ਸਿਰੋਪੇ ਅਤੇ ਦਸਤਾਰਾਂ ਦਿੱਤੀਆਂ । ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਹਾਲ ਗੂੰਜ ਉੱਠਿਆ । ਵਧਾਈਆਂ ਦੇਣ ਵਾਲਿਆਂ ਵਿੱਚ ਗੁਰਦੀਪ ਸਿੰਘ ਢੀਗਰਾ, ਪਰਮਿੰਦਰ ਸਿੰਘ, ਗਗਨਦੀਪ ਸਿੰਘ ਸੇਠੀ, ਸੰਦੀਪ ਸਿੰਘ ਬੈਂਸ, ਮਨਮੋਹਨ ਸਿੰਘ, ਰਵੀਪਾਲ ਸਿੰਘ, ਅਰਵਿੰਦਰ ਸਿੰਘ, ਸਵਿੰਦਰਪਾਲ ਸਿੰਘ, ਡਾ: ਅੰਮ੍ਰਿਤਪਾਲ ਸਿੰਘ ਚੇਅਰਮੈਨ ਜੀ.ਕੇ. ਇਸਟੇਟ ਭਾਮੀਆਂ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਆਪਣੇ ਭਤੀਜੇ ਜੌਨੀ ਜੱਗੀ ਪ੍ਰਾਪਰਟੀ ਡੀਲਰ ਸ਼ਿਵਾ ਜੀ ਨਗਰ ਨੂੰ ਵਧਾਈਆਂ ਦਿੱਤੀਆਂ ਅਤੇ ਚੜ੍ਹਦੀ ਕਲਾ ਵਿੱਚ ਰਹਿਣ ਦਾ ਅਸ਼ੀਰਵਾਦ ਦਿੱਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



