(ਸਮਾਜ ਵੀਕਲੀ)
ਚੰਗੀ ਸੋਚ ਲੰਬੇ ਸਮੇਂ ਤੱਕ ਚੱਲਦੀ ਹੈ
ਹੁਣ ਤਾਂ ਗੱਲ ਰਹਿ ਗਈ ਮਿੰਟਾਂ ਤੇ
ਆਪਣੀ ਕਲਮ ਤੇ ਮਾਣ ਨਹੀਂ ਕਰਦੇ
ਲੇਖ਼ਕ ਭੁੱਖੇ ਕਮੈਟਾ ਦੇ
ਭਾਵੇ ਸ਼ਾਇਰ ਕੋਈ ਚੰਗਾ ਲਿਖਦਾ
ਭਾਵੇ ਲਿਖਦਾ ਮਾੜਾ
ਹੋੜਥਾਈ ਜਹੀ ਲੱਗੀ ਹੋਈ ਸਭ ਨੂੰ
ਪਾ ਲਿਆ ਨਵਾਂ ਪਵਾੜਾ
ਨਹੀਂ ਆਪਣਾ ਬਹੁਤਾ ਦਿਮਾਗ ਵਰਤਦੇ
ਲਿਖਦੇ ਇੱਕ ਦੂਜੇ ਦਿਆ ਹੈਟਾ ਤੇ
ਆਪਣੀ ਕਲਮ ਤੇ ਮਾਣ ਨਹੀਂ ਕਰਦੇ
ਲੇਖਕ ਭੁੱਖੇ ਕਮੈਟਾ ਦੇ
ਉਂਝ ਕਵੀ ਦਰਬਾਰ ਕਰਾਉਂਦੇ ਵਿਸ਼ਾ
ਰੱਖਕੇ ਹਾਲੀ ਪਾਲੀ
ਬਿਸਕੁਟਾਂ ਨਾਲ ਚਾਹ ਪਿਲਾ ਕੇ ਤੋਰ
ਦਿੰਦੇ ਆ ਖਾਲੀ
ਕਈ ਵਾਰੀ ਤਾਂ ਰਾਤ ਬਿਤਾਉਣੀ ਪਏ
ਜਾਦੀ ਆ ਟੈਟਾ ਤੇ
ਆਪਣੀ ਕਲਮ ਤੇ ਮਾਣ ਨਹੀਂ ਕਰਦੇ
ਲੇਖਕ ਭੁੱਖੇ ਕਮੈਟਾ ਦੇ
ਵਾਹ ਜੀ ਵਾਹ ਜੀ ਲਿਖਿਆ ਪੜ੍ਹਕੇ
ਹੋ ਜਾਂਦਾ ਏ ਸੀਨਾ ਚੌੜਾ
ਸੱਚ ਕਮੈਟ ਬਰਦਾਸਤ ਨਹੀਂ ਕਰਦੇ
ਫਿਰ ਦੇਖਦੇ ਔਰਾ ਬੌਰਾ
ਕਈ ਦਿਲਾਂ ਦੇ ਛੋਟੇ ਹੁੰਦੇ ਬਲੌਕ
ਮਾਰਦੇ ਮਿੰਟਾਂ ਤੇ
ਆਪਣੀ ਕਲਮ ਤੇ ਮਾਣ ਨਹੀਂ ਕਰਦੇ
ਲੇਖਕ ਭੁੱਖੇ ਕਮੈਟਾ ਦੇ
ਲੇਖਕ ਦੇ ਦਿਲ ਦੀ ਗਹਿਰਾਈ ਜਾਦੀ ਨਹੀਂ ਮਾਪੀ
ਬਹੁਤੇ ਸ਼ਾਇਰ ਤਾਂ ਇੱਕ ਦੂਜੇ ਦੀ ਕਰ ਲੈਂਦੇ ਆ ਕਾਪੀ ਗੁਰਮੀਤ ਡੁਮਾਣੇ ਵਾਲਿਆਂ
ਕਈ ਤਾਂ ਅੱਜ ਵੀ ਰਹਿੰਦੇ ਰਿੰਟਾ ਤੇ
ਆਪਣੀ ਕਲਮ ਤੇ ਮਾਣ ਨਹੀਂ ਕਰਦੇ
ਲੇਖਕ ਭੁੱਖੇ ਕਮੈਟਾ ਦੇ
ਗੀਤਕਾਰ- ਗੁਰਮੀਤ ਡੁਮਾਣਾ
ਪਿੰਡ- ਲੋਹੀਆਂ ਖਾਸ
(ਜਲੰਧਰ)
76528 16074
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly