ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਬੈਪਟਿਸਟ ਚੈਰੀਟੇਬਲ ਸੋਸਾਇਟੀ ਪੇਂਡੂ ਗਰੀਬ ਔਰਤਾਂ ਲਈ ਬੈਂਕਾਂ ਨਾਲ ਮਿਲ ਕੇ ਜਿਲ੍ਹਾ ਭਰ ਵਿੱਚ ਕੰਮ ਕਰ ਰਹੀ ਹੈ,ਇਹ ਸ਼ਲਾਘਾਯੋਗ ਕਦਮ ਹਨ। ਇਹ ਸ਼ਬਦ ਪੰਜਾਬ ਗ੍ਰਾਮੀਣ ਬੈਂਕ ਦੇ ਜਨਰਲ ਮੈਨੇਜਰ ਮੇਹਰ ਚੰਦ ਨੇ ਸੋਸਾਇਟੀ ਦੇ ਪ੍ਰੋਜੈਕਟਾਂ ਦਾ ਨਰੀਖਣ ਕਰਦੇ ਹੋਏ ਕਹੇ। ਉਨਾਂ ਕਿਹਾ ਕਿ ਪੇਂਡੂ ਗਰੀਬ ਔਰਤਾਂ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਲਈ ਕਾਰਜਸ਼ੀਲ ਹੋਣਾ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ।
ਔਰਤ ਨੂੰ ਆਰਥਿਕ ਮੰਦਹਾਲੀ ਵਿਚੋਂ ਬਾਹਰ ਕੱਢਣ ਲਈ ਜਦੋਂ ਕੋਈ ਵਿਅਕਤੀ ਜਾਂ ਸੰਸਥਾ ਅੱਗੇ ਆਉਂਦੀ ਹੈ ਤਾਂ ਉਹ ਗੁਰੂ ਸਾਹਿਬਾਨ ਦੇ ਸੰਦੇਸ਼ ਅਤੇ ਡਾਕਟਰ ਭੀਮ ਰਾਓ ਅੰਬੇਦਕਰ ਦੇ ਫਲਸਫੇ ਦੀ ਯਾਦ ਦਿਵਾਉਂਦੀ ਹੈ।ਬੈਪਟਿਸਟ ਚੈਰੀਟੇਬਲ ਸੋਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਪੰਜਾਬ ਗ੍ਰਾਮੀਣ ਬੈਂਕ ਦੇ ਜਨਰਲ ਮੈਨੇਜਰ ਮੇਹਰ ਚੰਦ ਨੂੰ ਨਾਬਾਰਡ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਵਿਕਾਸ ਪ੍ਰੋਜੈਕਟਾਂ ਬਾਰੇ ਜਾਣੂ ਕਰਵਾਇਆ ਨੂੰ ਅਤੇ ਪੰਜਾਬ ਗ੍ਰਾਮੀਣ ਬੈਂਕ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ।
ਉਨਾਂ ਅੱਗੇ ਹੋਰ ਆਖਿਆ ਕਿ ਸੋਸਾਇਟੀ ਸਰਕਾਰ ਅਤੇ ਬੈਂਕ ਦੀਆਂ ਸਕੀਮਾਂ ਤੋਂ ਸੈਂਕੜੇ ਔਰਤਾਂ ਨੂੰ ਜਾਗਰੂਕ ਕਰਕੇ ਪੈਰਾਂ ਤੇ ਖੜੇ ਕਰ ਰਹੀ ਹੈ। ਇਸ ਮੌਕੇ ਤੇ ਉਨਾਂ ਨਾਲ ਰਿਜਨਲ ਮੈਨੇਜਰ ਕਰਤਾਰ ਚੰਦ ਵੀ ਮੌਜੂਦ ਸਨ। ਸੋਸਾਇਟੀ ਦੇ ਨੁਮਾਇੰਦੇ ਸਰਬਜੀਤ ਸਿੰਘ ਸਵੈ ਸਹਾਈ ਗਰੁੱਪ ਅਤੇ ਜੁਆਇੰਟ ਲਾਇਬਿਲਟੀ ਗਰੁੱਪਾਂ ਦੀਆਂ ਔਰਤਾਂ ਵਲੋਂ ਕੀਤੇ ਜਾਂਦੇ ਪ੍ਰੋਡਕਟਾਂ ਦੀ ਵਿਸਥਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਤੇ ਪੰਜਾਬ ਗ੍ਰਾਮੀਣ ਬੈਂਕ ਦੇ ਜਿਲ੍ਹਾ ਕੋਆਡੀਨੇਟਰ ਪਵਨ ਕੁਮਾਰ, ਮੈਨੇਜਰ ਸਤਿੰਦਰ ਪਾਲ ਸਿੰਘ,ਮੈਨੇਜਰ ਪਰਦੀਪ ਕੁਮਾਰ,ਮੈਨੇਜਰ ਸੁਸ਼ੀਲ ਕੁਮਾਰ, ਮੈਨੇਜਰ ਜਸਵਿੰਦਰ ਸਿੰਘ, ਆਦਿ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly