“ਆ ਵੇ ਸਾਵਣ”

ਬਲਵਿੰਦਰ ਸਰਘੀ ਕੰਗ

(ਸਮਾਜ ਵੀਕਲੀ)

ਆ ਵੇ ਸਾਵਣ ਫਿਰ ਇੱਕ ਵਾਰੀ।
ਆ ਵੇ ਸਾਵਣ ਫਿਰ ਇੱਕ ਵਾਰੀ।

ਸੂਰਜ ਨੇ ਹੈ ਅੱਗ ਖਿਲਾਰੀ,
ਧਰਤੀ ਬੋਲੀ ਔੜਾ ਮਾਰੀ।
ਮੇਰੀ ਕੂਕ ਪਪੀਹੇ ਵਰਗੀ,
ਲਾਵੇ ਅੰਬਰ ਤੀਕ ਉਡਾਰੀ।
ਆ ਜਾ ਕਰ ਜਾ ਵਰਖਾ ਭਾਰੀ।
ਆ ਵੇ ਸਾਵਣ……….

ਚੜ੍ਹ-ਚੜ੍ਹ ਘੋਰ ਘਟਾਵਾਂ ਆਵਣ,
ਪਪੀਹੇ ਕੋਇਲਾਂ ਗਾਵਣ ਸਾਵਣ।
ਕੁੜੀਆਂ ਰਲ-ਮਿਲ ਗਿੱਧਾ ਪਾਵਣ,
ਖੁਸ਼ੀਆਂ ਨਾਲ ਮਨਾਵਣਾ ਸਾਵਣ।
ਚੜ੍ਹਦੀ ਜਾਵੇ ਪ੍ਰੇਮ ਖੁਮਾਰੀ,
ਆ ਵੇ ਸਾਵਣ…………

ਆਸਾਂ ਦੀ ਕੋਈ ਬੂੰਦ ਨਾ ਵੱਸੀ,
ਰੂਹ ਰਹੀ ਤੱਸੀ ਦੀ ਤੱਸੀ।
ਤੁਰ ਨਾਂ ਜਾਵੇ ਸਾਵਣ ਸੁੱਕਾ,
ਧਰਤੀ ਦੀ ਮੈਂ ਤਾਂਘ ਹੈ ਦੱਸੀ।
ਮੈਂ ਵੀ ਕੂਕਾਂ ਆਪ ਮੁਹਾਰੀ,
ਆ ਵੇ ਸਾਵਣ………..….

ਨਹੀਂ ਪਕਾਏ ਪੂੜੇ ਖੀਰਾ,
ਮਾੜੀਆਂ ਕਿਉਂ ਹੋੲੀਆਂ ਤਕਦੀਰਾਂ।
ਨਾ ਸਤਰੰਗੀ ਪੀਂਘ ਚੜਾਈ,
ਵਹਿੰਦੇ ਰਹਿ ਗੲੇ ਰਾਂਝੇ ਹੀਰਾਂ।
ਨਾਂ ਇਸ਼ਕੇ ਨੇ ਖੇਡ ਰਚਾਈ,
ਆ ਵੇ ਸਾਵਣ…………

ਐ ਸਾਵਣ ਤੂੰ ਕਿਉਂ ਨਹੀਂ ਵਰਿਆ,
ਸੇਕ ਨਹੀ ਹੁਣ ਜਾਂਦਾ ਜਰਿਆ।
ਕਿੱਦਾਂ ਜੀਵੇ “ਸਰਘੀ” ਵਿਚਾਰੀ,
ਸਾਵਣ ਦਾ ਚਾਅ ਰਹਿ ਗਿਆ ਚੜਿਆ।
ਸਾਡੀ ਰਹਿ ਗੲੀ ਰੀਝ ਸ਼ਿੰਗਾਰੀ,
ਆ ਵੇ ਸਾਵਣ………

ਬਲਵਿੰਦਰ ਸਰਘੀ ਕੰਗ

ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ
ਮੋ: 8288959935

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਣਜੀਤ ਸਿੰਘ ਖੋਜੇਵਾਲ ਵੱਲੋਂ ਵਾਰਡ ਨੰਬਰ 6 ਦਾ ਦੌਰਾ
Next articleਗੁਰੂ ਹਰਿਕ੍ਰਿਸ਼ਨ ਸਕੂਲ ਆਰ ਸੀ ਐੱਫ ‘ਚ ਫਰੈਸ਼ਰ ਪਾਰਟੀ