(ਸਮਾਜ ਵੀਕਲੀ)
ਕਦੇ ਤਾਂ ਸਾਡੇ ਵੇਹੜੇ ਤੂੰ ਫੇਰਾ ਪਾ ਸੱਜਣਾਂ।
ਚੰਨ ਨੂੰ ਪਾਉਂਦਾ ਮਾਤ ਵੇ ਮੁੱਖ ਵਖਾ ਸੱਜਣਾਂ।
ਬੜੇ ਸੁਨੇਹੇ ਘੱਲੇ ਟਿੱਚ ਹੈ ਜਾਣਿਆਂ ਉਨ੍ਹਾਂ ਨੂੰ,
ਕੀ ਹੋਈ ਗੁਸਤਾਖ਼ੀ ਮੂੰਹੋਂ ਆਖ ਸੁਣਾ ਸੱਜਣਾਂ।
ਅਸੀਂ ਤਾਂ ਦਿਲ ਦੇ ਸਾਫ਼ ਘਰੋੜ ਨਾ ਰੱਖਦੇ ਹਾਂ,
ਦਿਲ ਆਪਣੇ ਚੋਂ ਇਹਦਾ ਸ਼ੱਕ ਮਿਟਾ ਸੱਜਣਾਂ।
ਮਸਾਂ ਬਾਲ੍ਹਿਆ ਅਸੀਂ ਮੁਹੱਬਤ ਰੂਪੀ ਦੀਵੇ ਨੂੰ,।
ਬੇਵਫ਼ਾਈ ਦੀਆਂ ਫੂਕਾਂ ਨਾ,ਮਾਰ ਬੁਝਾ ਸੱਜਣਾਂ।
ਹੱਲ ਕਰ ਲਈਏ ਬਹਿ ਕੇ ਗੁੱਸੇ ਗਿਲ੍ਹਿਆਂ ਨੂੰ,
ਗੈਰਾਂ ਕੋਲ ਬੁਝਾਰਤਾਂ ਨਾ ਤੂੰ ਪਾ ਸੱਜਣਾਂ।
ਟੁੱਟੇ ਪਿਆਰ ਦੇ ਦੁੱਖੜੇ ਝੱਲਣੇ ਸੌਖੇ ਨਈਂ,
ਇਸ ਪਾਸੇ ਦੇ ਵੱਲ ਨਾ, ਕਦਮ ਟਿਕਾ ਸੱਜਣਾਂ।
ਆਖਰ ਤੈਨੂੰ ਕਹਿਣਾ ਏਨਾ ਇਹੋ ‘ਬੁਜਰਕ’ਦਾ,
ਲਾਈਆਂ ਨੇ ਤਾਂ ਹੱਸ ਕੇ ਫੇਰ ਨਿਭਾ ਸੱਜਣਾਂ।
ਹਰਮੇਲ ਸਿੰਘ ਧੀਮਾਨ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly