ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਇਨਸਾਨੀਅਤ ਦੀ ਸੇਵਾ ਲਈ ਅੱਗੇ ਆਏ ਰੋਟਰੀ ਕਲੱਬ ਬੰਗਾ ਗਰੀਨ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ ਅਤੇ ਐਨ ਆਰ ਆਈ ਸਰਦਾਰ ਸ਼ਮਿੰਦਰ ਸਿੰਘ ਗਰਚਾ ਜੀ ਪਿੰਡ ਸੱਲ੍ਹ ਕਲਾਂ ਦੇ ਨੌਜਵਾਨ ਦੀ ਅਚਾਨਕ ਮਜ਼ਦੂਰੀ ਕਰਦੇ ਦੀ ਲੱਤ ਟੁੱਟ ਗਈ ਸੀ ਜਿਹੜਾ ਕਿ ਦੋ ਸਾਲ ਹੋ ਗਏ ਹਨ ਉਸ ਦੀ ਲੱਤ ਗੋਡੇ ਤੋਂ ਟੁੱਟ ਗਈ ਹੈ ਉਸ ਦੀ ਚੱਪਨੀ ਦੇ ਚਾਰ ਟੋਟੇ ਹੋ ਗਏ ਹਨ ਉਸ ਮਰੀਜ਼ ਦਾ ਨਾਮ ਵਿਕਰਮਜੀਤ ਸਿੰਘ ਵਿੱਕੀ ਪਿੰਡ ਸੱਲ੍ਹ ਕਲਾਂ ਹੈ ਉਹ ਘਰ ਵਿੱਚ ਉਸ ਦੀ ਮਾਤਾ ਜੀ ਉਸ ਨੂੰ ਰੋਟੀ ਪਾਣੀ ਡੇਰਾ ਮਸਤ ਗੜ੍ਹ ਸੱਲ ਕਲ੍ਹਾ ਤੋਂ ਲਿਆਕੇ ਖਿਲਾਉਂਦੀ ਹੈ। ਉਸ ਨੇ ਸੰਗਤਾਂ ਦੇ ਅੱਗੇ ਅਪੀਲ ਕੀਤੀ ਹੈ ਕਿ ਉਸ ਦਾ ਇਲਾਜ ਕਰਵਾਇਆ ਜਾਵੇ ਇਹ ਅਪੀਲ ਸੁਣਕੇ ਸ ਦਿਲਬਾਗ ਸਿੰਘ ਬਾਗੀ ਰੋਟਰੀ ਕਲੱਬ ਬੰਗਾ ਗਰੀਨ ਦੇ ਪ੍ਰਧਾਨ ਅਤੇ ਸਰਦਾਰ ਸ਼ਮਿੰਦਰ ਸਿੰਘ ਗਰਚਾ ਐਨ ਆਰ ਆਈ ਨੇ ਇਸ ਮਰੀਜ਼ ਦੀ ਮੱਦਦ ਕਰਨ ਦਾ ਭਰੋਸਾ ਦਿੱਤਾ ਅਤੇ ਬਾਕੀ ਪਿੰਡ ਦੇ ਐਨ ਆਰ ਆਈ ਅਤੇ ਮੱਦਦ ਕਰਨ ਵਾਲੇ ਇਸ ਮਰੀਜ਼ ਦੀ ਮੱਦਦ ਕਰਨ ਇਸ ਨਾਲ ਹੀ ਇਨਸਾਨੀਅਤ ਦਾ ਭਲਾ ਹੋਵੇਗਾ ਇਸ ਮੌਕੇ ਹਰਪ੍ਰੀਤ ਕੁਮਾਰ ਸਰਪੰਚ ਅਤੇ ਚਰਨਜੀਤ ਸਿੰਘ ਨੰਬਰਦਾਰ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


