ਆਪਣੇ ਭਰਾ ਲਈ ਜੇ ਲੋੜ ਪਵੇ ਤਾਂ ਆਪਣੇ ਹੱਕ ਵੀ ਛੱਡਣ ਦਾ ਹੌਸਲਾ ਪੈਦਾ ਕਰਨਾ ਜਲਸਾ ਸਲਾਨਾ ਦੇ ਉਦੇਸ਼ਾਂ ਵਿੱਚੋਂ ਇੱਕ ਮਕਸਦ ਹੈ।

ਫੋਟੋ ਅਜਮੇਰ ਦੀਵਾਨਾ
ਫੋਟੋ ਅਜਮੇਰ ਦੀਵਾਨਾ

ਹੁਸ਼ਿਆਰਪੁਰ /ਕਾਦੀਆਂ (ਸਮਾਜ ਵੀਕਲੀ) ( ਤਰਸੇਮ ਦੀਵਾਨਾ )  ਮੁਸਲਿਮ ਜਮਾਤ ਅਹਿਮਦੀਆ ਦੇ ਮੁੱਖ ਕੇਂਦਰ ਕਾਦੀਆਂ ਵਿਖੇ 129 ਵਾਂ ਜਲਸਾ ਸਲਾਨਾ ਕਾਦੀਆ ਤੀਸਰੇ ਦਿਨ ਦਾ ਸਮਾਰੋਹ ਪਵਿੱਤਰ ਕੁਰਾਨ ਦੀ ਤਿਲਾਵਤ ਦੇ ਨਾਲ ਆਰੰਭ ਹੋ ਗਿਆ ਅੱਜ ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ। ਇਸ ਤਿੰਨ ਰੋਜ਼ਾ ਜਲਸਾ ਸਲਾਨਾ ਦਾ ਕੇਂਦਰ ਇਮਾਮ ਜਮਾਤ ਅਹਿਮਦੀਆ ਆਲਮਗੀਰ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ ਦਾ  ਪੰਜਾਲ ਵਿੱਚ ਵੇਖਿਆ ਤੇ ਸੁਣਿਆ ਗਿਆ। ਇਮਾਮ ਜਮਾਤ ਅਹਿਮਦੀਆ ਆਲਮਗੀਰ ਦਾ ਇਹ ਸੰਬੋਧਨ ਪੂਰੀ ਦੁਨੀਆ ਵਿੱਚ ਜਮਾਤ ਅਹਿਮਦੀਆ ਦੇ ਸੈਟਲਾਈਟ ਚੈਨਲ ਦੁਆਰਾ ਦੇਖਿਆ ਤੇ ਸੁਣਿਆ ਜਾਂਦਾ ਹੈ ਜਿਸ ਵਿੱਚ ਆਪ ਜੀ ਆਪਣੇ ਸੰਬੋਧਨ ਰਾਹੀਂ ਪੂਰੀ ਦੁਨੀਆ ਦੇ ਅਹਿਮਦੀਆ ਨੂੰ ਸੰਬੋਧਿਤ ਹੁੰਦੇ ਹਨ। ਜਲਸਾ ਸਲਾਨਾ ਕਾਦੀਆਂ ਦੀਆਂ ਕਾਰਵਾਈਆਂ ਦਾ ਭਾਰਤ ਦੀ ਵੱਖ ਵੱਖ ਭਾਸ਼ਾਵਾਂ ਵਿੱਚ ਅਤੇ ਦੁਸਰੇ ਦੇਸ਼ਾ ਦੀ ਭਾਸ਼ਾਵਾਂ ਵਿੱਚ ਵੀ ਨਾਲ ਨਾਲ ਟਰਾਂਸਲੇਸ਼ਨ ਦਾ ਪ੍ਰਬੰਧ ਕੀਤਾ ਗਿਆ ਹੈ ਜੋ ਲੋਕ ਇਸ ਜਲਸੇ ਵਿੱਚ ਸ਼ਾਮਿਲ ਹੋਏ ਹਨ ਉਹ ਆਪਣੀਆਂ ਆਪਣੀਆਂ ਭਾਸ਼ਾਵਾਂ ਵਿੱਚ ਇਸ ਜਲਸੇ ਦੀ ਕਾਰਵਾਈ ਨੂੰ ਸੁਣ ਰਹੇ ਹਨ। ਇਮਾਮ ਜਮਾਤ ਅਹਿਮਦੀਆ ਆਲਮਗੀਰ ਨੇ ਦੁਨੀਆ ਭਰ ਵਿੱਚ ਅਮਨ ਸਾਤੀ ਦੀ ਸਥਾਪਨਾ ਲਈ ਸਾਮੂਹਿਕ ਤੋਰ ਤੇ ਵਿਸ਼ੇਸ਼ ਦੁਆਵਾ ਦਿੱਤੀਆਂ  । ਇਮਾਮੇ ਜਮਾਤ ਅਹਿਮਦੀਆ ਆਲਮਗੀਰ ਹਜ਼ਰਤ ਮਿਰਜਾ ਮਸਹੂਰ ਅਹਿਮਦ ਸਾਹਿਬ ਜਲਸੇ ਦੀ ਵਿਸ਼ੇਸ਼ਤਾ ਅਤੇ ਬਰਕਤ ਦੇ ਹਵਾਲੇ ਨਾਲ ਫਰਮਾਉਂਦੇ ਹਨ “ਹਜ਼ਰਤ ਅਕਦਸ ਮਸੀਹ ਮਾਊਦ ਅਲੈਹ ਸਲਾਮ ਨੇ ਇਸ ਜਲਸਾ ਨੂੰ ਖਾਲਸ ਰੂਹਾਨੀ ਜਲਸਾ ਹੋਣ ਦੀ ਦੁਆ ਕੀਤੀ ਹੈ। ਜਿਸ ਵਿੱਚ ਸਾਡੀ ਰੂਹਾਨੀ ਅਤੇ ਗਿਆਨ ਦੀ ਤਰੱਕੀ ਦੀਆ ਗੱਲਾਂ ਵੱਲ ਧਿਆਨ ਦਿਵਾਇਆ ਜਾਂਦਾ ਹੈ ਅਤੇ ਇਸ ਦਾ ਇੱਕ ਵੱਡਾ ਮਕਸਦ ਇਹ ਸੀ ਕਿ ਬਾਨੀ ਜਮਾਤ ਅਹਿਮਦੀਆ ਨੇ ਫਰਮਾਇਆ ਆਪਸ ਵਿੱਚ ਪਿਆਰ ਮੁਹੱਬਤ ਦਾ ਰਿਸ਼ਤਾ ਕਾਇਮ ਕਰਨਾ ਹੈ ਇੱਕ ਦੂਜੇ ਦਾ ਖਿਆਲ ਰੱਖਣਾ ਆਪਣੇ ਭਰਾ ਲਈ ਜੇ ਲੋੜ ਪਵੇ ਤਾਂ ਆਪਣੇ ਹੱਕ  ਛੱਡਣ ਦਾ ਫੈਸਲਾ ਵੀ ਰੱਖਣਾ ਆਪਸ ਵਿੱਚ ਪ੍ਰੇਮ ਭਾਈਚਾਰਕ ਸਾਬ ਨੂੰ ਵਧਾਉਣ ਜਾ ਇੱਕ ਵੱਡਾ ਜਰੀਆ ਹੈ ।”

ਜਲਸਾਂ ਸਲਾਨਾ ਕਾਦੀਆਂ ਆਪਸੀ ਏਕਤਾ ਦੀ ਸਿੱਖਿਆ ਦਿੰਦਾ ਹੈ। ਅਤੇ ਜੇ ਲੋਕ ਇਸ ਜਲਸਾ ਵਿੱਚ ਸ਼ਾਮਿਲ ਹੁੰਦੇ ਹਨ ਉਹਨਾਂ ਦੇ ਅੰਦਰ ਹਮਦਰਦੀ ਦਾ ਜਜਬਾ ਪੈਦਾ ਹੁੰਦਾ ਹੈ ਅਤੇ ਉਹ ਦੇਸ਼ ਅਤੇ ਕੰਮ ਲਈ ਵਧੀਆ ਇਨਸਾਨ ਬਣਨ ਦੀ ਜਿਦ ਕਰਦੇ ਹਨ। ਜਲਸਾ ਸਲਾਨਾ 1891ਵਿੱਚ  ਸ਼ਾਮਿਲ ਹੋਏ ਸਨ ਲੇਕਿਨ ਅੱਜ ਦੁਨੀਆ ਦੇ ਵੱਖ ਵੱਖ ਦੇਸ਼ਾਂ ਵਿੱਚ ਬਕਾਇਦਗੀ ਨਾਲ ਜਲਸਾ ਸਲਾਨਾ ਆਯੋਜਿਤ ਕੀਤਾ ਜਾਂਦਾ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਿਲ ਹੁੰਦੇ ਹਨ ਅੱਜ ਵੀ ਬਾਨੀ ਜਮਾਤ ਅਹਿਮਦੀਆ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਸਾਹਿਬ ਕਾਦੀਆਨੀ ਅਲੈਹ ਸਲਾਮ ਦੀ ਸਿੱਖਿਆਵਾਂ ਦੇ ਪ੍ਰਕਾਸ਼ ਵਿੱਚ ਖਿਲਾਫਤ ਅਹਿਮਦੀਆ ਦੇ ਜਾਏ ਹੇਠਾਂ ਕੇਵਲ ਰੂਹਾਨੀ ਮਕਸਦ ਦੇ ਲਈ ਇਹ ਜਲਸਾ ਪੂਰੀ ਦੁਨੀਆਂ ਦੇ ਵੱਖ-ਵੱਖ ਹਿੱਸਿਆ ਵਿੱਚ ਆਯੋਜਿਤ ਹੋ ਰਿਹਾ ਹੈ ਅਤੇ ਜਲਸਾ ਸਲਾਨਾ ਦੀਆਂ ਬਰਕਤਾਂ ਦਾ  ਦੁਨੀਆ ਲਾਭ ਚੁੱਕ ਰਹੀ ਹੈ ਅਤੇ ਰੂਹਾਨੀ ਤਰੱਕੀ ਕਰ ਰਹੀ ਹੈ। ਅੱਜ ਮੁਸਲਿਮ ਜਮਾਤ ਅਹਿਮਦੀਆ ਦਾ 129 ਵਾਂ ਜਲਸਾ ਸਲਾਨਾ ਕਾਮਯਾਬੀ ਨਾਲ ਦੁਨੀਆ ਭਰ ਦੇ ਲਈ ਅਮਨ ਸ਼ਾਂਤੀ ਦੀ ਸਾਮੂਹਕ ਦੁਆ ਦੇ ਨਾਲ ਸਮਾਪਤ ਹੋ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly  
Previous articleਨੰਬਰਦਾਰ ਯੂਨੀਅਨ ਟਾਂਡਾ ਵੱਲੋਂ ਨਵੇਂ ਸਾਲ ਦੀ ਖੁਸ਼ੀ ਮੌਕੇ ਕਰਵਾਏ ਜਾ ਰਹੇ ਸਮਾਗਮ ਦਾ ਡੀ ਸੀ ਹੁਸ਼ਿਆਰਪੁਰ ਨੂੰ ਦਿੱਤਾ ਸੱਦਾ ਪੱਤਰ
Next articleਸਾਬਕਾ ਫੌਜੀ ਨੂੰ ਅੱਠ ਘੰਟੇ ਡਿਜੀਟਲ ਅਰੈਸਟ ਰੱਖ ਕੇ ਸਾਈਵਰ ਠੱਗਾਂ ਨੇ 10.50 ਲੱਖ ਦੀ ਮਾਰੀ ਠੱਗੀ