ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਪੰਜਾਬ ਦੇ ਪ੍ਰਸਿੱਧ ਲੇਖਕ ਅਤੇ ਸਮਾਜ ਸੇਵਕ ਮਹਿੰਦਰ ਸੂਦ ਵਿਰਕ ਨੇ ਮਿਤੀ 1 ਸਤੰਬਰ 2024 ਦਿਨ ਐਤਵਾਰ ਨੂੰ ਮਾਂ ਮਈਆ ਭਗਵਾਨ ਜੀ ਫਿਲੌਰ ਵਾਲਿਆਂ ਦੇ ਸਲਾਨਾ ਜੋੜ ਮੇਲੇ ਦੋਰਾਨ ਫਿਲੌਰ ਦਰਬਾਰ ਵਿਖੇ ਲੱਗੇ ਖੂਨ ਦਾਨ ਕੈਂਪ ਵਿੱਚ ਪਹੁੰਚ ਕੇ ਨੌਜਵਾਨਾਂ ਨੂੰ ਖੂਨ ਦਾਨ ਕਰਨ ਪ੍ਰਤੀ ਜਾਗਰੂਕ ਕਰਦੇ ਹੋਏ ਕਿਹਾ ਕਿ ਸਮੂਹ ਨੌਜਵਾਨ ਲੜਕੇ ਲੜਕੀਆਂ ਨੂੰ ਵੱਧ ਚੜ੍ਹਕੇ ਖੂਨ ਦਾਨ ਕਰਨਾ ਚਾਹੀਦਾ ਹੈ।ਜਿਸ ਨਾਲ ਲੋੜਵੰਦ ਲੋਕਾਂ ਦੀ ਜਾਨ ਬਚਾਉਣ ਵਿੱਚ ਸਹਿਯੋਗ ਹੋ ਸਕਦਾ ਹੈ।ਸੂਦ ਵਿਰਕ ਨੇ ਸੂਫ਼ੀਆਨਾ ਦਰਗਾਹ ਪ੍ਰਬੰਧਕ ਕਮੇਟੀ (ਰਜਿ)ਪੰਜਾਬ, ਗੋਰਾਇਆ ਬਲੱਡ ਸੇਵਾ ਅਤੇ ਦੋਆਬਾ ਹਸਪਤਾਲ ਜਲੰਧਰ ਦੀ ਸਮੁੱਚੀ ਟੀਮ ਦਾ ਵਿਸ਼ੇਸ਼ ਧੰਨਵਾਦ ਕੀਤਾ। ਅਖ਼ੀਰ ਵਿੱਚ ਸੂਦ ਵਿਰਕ ਨੇ ਖੂਨ ਦਾਨ ਪ੍ਰਤੀ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਕੁੱਝ ਖਾਸ ਬੋਲ ਕਹੇ ਕਿ “ਆਓ ਕਰਕੇ ਖੂਨ ਦਾਨ ਫ਼ਰਿਸ਼ਤੇ ਬਣ ਬਚਾਈਏ ਕਿਸੇ ਦੀ ਕੀਮਤੀ ਜਾਨ”।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly