ਜਿੰਦਗੀ ਦੇ ਰੰਗ

ਕੰਵਰਪ੍ਰੀਤ ਕੌਰ ਮਾਨ

(ਸਮਾਜ ਵੀਕਲੀ)

ਸੂਰਜ ਦੀ ਲਾਟ ਤੇ ਦੀਵੇ ਨਹੀ ਬਲਦੇ
ਬੰਦ ਅੱਖਾਂ ਕਰਨ ਤੇ ਹਨੇਰੇ ਨਹੀਂ ਟਲਦੇ।

ਉੱਦਮ ਦੇ ਰਾਹ ਉਲੀਕਣੇ ਹੀ ਪੈਂਦੇ ਨੇ
ਦੁਆਵਾਂ ਨਾਲ ਢਿੱਡ ਨਹੀ ਪਲਦੇ।

ਕਾਲੀਆਂ ਰਾਤਾਂ ਨੂੰ ਜਰਨਾ ਹੀ ਪੈਂਦਾ
ਸਦਾ ਉਨ੍ਹਾਂ ਨੂੰ ਉਜਾਲੇ ਨਹੀਂ ਛਲਦੇ।

ਮਾਂ ਦਾ ਦੁੱਧ ਹੀ ਅੰਮਿ੍ਤ ਹੁੰਦੈ
ਅੱਕਾਂ ਦੇ ਦੁੱਧਾ ਤੇ ਪੁੱਤ ਨਹੀ ਪਲਦੇ।

ਵਕਤ ਵੀ ਸੰਭਾਲਣ ਵਾਲੀ ਹੈ ਦੌਲਤ
ਕਦੇ ਸਮਿਆਂ ਨਾਲ ਸਮੇਂ ਨਹੀਂ ਰਲਦੇ
ਕਦੇ ਸਮਿਆਂ ਨਾਲ ਸਮੇਂ ਨਹੀਂ ਰਲਦੇ।

ਕੰਵਰਪ੍ਰੀਤ ਕੌਰ ਮਾਨ

 

Previous articleਤੁਸੀਂ ਹੱਸਦੇ ਹੋ?
Next articleਕਵਿਤਾ