(ਸਮਾਜ ਵੀਕਲੀ)
ਰੰਗ ਬਿਰੰਗੀ ਦੁਨੀਆਂ ਦੇ ਵਿੱਚ ਕਈ ਤਰ੍ਹਾਂ ਦੇ ਬੰਦੇ,
ਜੋ ਖੋਟ ਦਿਲਾਂ ਰੱਖਦੇ ਬੰਦੇ ਉਹ ਨਾਂ ਹੁੰਦੇ ਚੰਗੇ,
ਮੂੰਹ ਤੇ ਹੀ ਗੱਲ ਆਖਣ ਵਾਲੇ ਖਰੇ ਹੁੰਂਦੇ ਨੇ ਬੰਦੇ,
ਸਭ ਤੋਂ ਜ਼ਿਆਦਾ ਖ਼ਤਰਨਾਕ ਨੇ ਮੂੰਹ ਦੇ ਮਿੱਠੇ ਬੰਦੇ।
ਖਰੇ ਬੰਦੇ ਦੀ ਆਖੀ ਗੱਲ ਦਾ ਦੋ ਮਿੰਟਾਂ ਦਾ ਹਰਖ ਹੁੰਦਾ,
ਬੇਸ਼ੱਕ ਲੱਗਦੀ ਬੋਲੀ ਕੌੜੀ ਪਰ ਨਾਂ ਕੋਈ ਫ਼ਰਕ ਹੁੰਦਾ,
ਕਦੇ ਖਰੇ ਬੰਦੇ ਨਾਂ ਕਦੇ ਕਿਸੇ ਦੇ ਸਮੇਂ ਸੋਚਦੇ ਮੰਦੇ,
ਸਭ ਤੋਂ ਜ਼ਿਆਦਾ ਖ਼ਤਰਨਾਕ ਨੇ ਮੂੰਹ ਦੇ ਮਿੱਠੇ ਬੰਦੇ।
ਮੂੰਹ ਦੇ ਮਿੱਠੇ ਚੁਸਤ ਚਲਾਕੀਆਂ ਪੈਰ ਪੈਰ ਤੇ ਕਰਦੇ,
ਪਤਾ ਲੱਗਣ ਨਾਂ ਦਿੰਦੇ ਗਲ ਤੇ ਪੈਰ ਜਦੋਂ ਵੀ ਧਰਦੇ,
ਅੰਦਰੋਂ ਅੰਦਰੀਂ ਰਹਿਣ ਚਲਾਉਂਦੇ ਜੋ ਪੈਰਾਂ ਤੇ ਰੰਦੇਂ,
ਸਭ ਤੋਂ ਜ਼ਿਆਦਾ ਖ਼ਤਰਨਾਕ ਨੇ ਮੂੰਹ ਦੇ ਮਿੱਠੇ ਬੰਦੇ।
ਮੂੰਹ ਦੇ ਮਿੱਠੇ ਭੇਤ ਆਪਣੇ ਰਹਿੰਦੇ ਸਦਾ ਛੁਪਾਉਂਦੇ,
ਤੁਹਾਡੇ ਸਾਰੇ ਭੇਤ ਜਾਣਕੇ ਜੜਾਂ ਨੂੰ ਦਾਤੀ ਪਾਉਂਦੇ,
ਫਿਰ ਮੋਮੋ ਠੱਗਣੇ ਵਾਂਗ ਜਲਾਦਾਂ ਲਾਉਣ ਗਲਾ ਨੂੰ ਫੰਦੇ,
ਸਭ ਤੋਂ ਜ਼ਿਆਦਾ ਖ਼ਤਰਨਾਕ ਨੇ ਮੂੰਹ ਦੇ ਮਿੱਠੇ ਬੰਦੇ।
ਮੂੰਹ ਦੇ ਮਿੱਠੇ ਬੰਦਿਆਂ ਕੋਲੋ ਬਚਕੇ ਰਹਿਣਾ ਚਾਹੀਦਾ,
ਧਾਲੀਵਾਲ ਕਦੇ ਇੰਨ੍ਹਾਂ ਨਾਲ ਨਾਂ ਬਹੁਤਾ ਬਹਿਣਾ ਚਾਹੀਦਾ,
ਦਰਗਾਹ ਵਿੱਚ ਪੈਂਦੇ ਲੇਖੇ ਦੇਣੇ ਕਰਨ ਜੋ ਉਲਟੇ ਧੰਦੇ,
ਸਭ ਤੋਂ ਜ਼ਿਆਦਾ ਖ਼ਤਰਨਾਕ ਨੇ ਮੂੰਹ ਦੇ ਮਿੱਠੇ ਬੰਦੇ,
ਮੂੰਹ ਤੇ ਹੀ ਗੱਲ ਆਖਣ ਵਾਲੇ ਖਰੇ ਹੁੰਂਦੇ ਨੇ ਬੰਦੇ।
ਇਕਬਾਲ ਧਾਲੀਵਾਲ
9464909589
ਪਿੰਡ ਸਰਾਏ ਨਾਗਾ
ਜ਼ਿਲਾ ਸ੍ਰੀ ਮੁਕੱਤਸਰ ਸਹਿਬ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly