ਰੰਗਾਰੰਗ ਪ੍ਰੋਗਰਾਮ “ਮੇਲਾ ਵਿਸਾਖੀ ਦਾ” ਡੀ ਡੀ ਪੰਜਾਬੀ ਚੈਨਲ ਤੇ 13 ਅਪ੍ਰੈਲ ਰਾਤ 9 ਵਜੇ : ਅਮਰੀਕ ਮਾਇਕਲ ਤੇ ਮਨੋਹਰ ਧਾਰੀਵਾਲ ।

ਜਲੰਧਰ ਨਕੋਦਰ ਮਹਿਤਪੁਰ  (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ) ਵਿਸਾਖੀ ਦੇ ਸੁੱਭ ਦਿਹਾੜੇ ਤੇ ਰੰਗਾਰੰਗ ਪ੍ਰੋਗਰਾਮ “ਮੇਲਾ ਵਿਸਾਖੀ ਦਾ” 13 ਅਪ੍ਰੈਲ ਐਤਵਾਰ ਰਾਤ 9 ਵਜੇ ਡੀ ਡੀ ਪੰਜਾਬੀ ਚੈਨਲ ਤੇ ਪ੍ਰਸਾਰਿਤ ਹੋਵੇਗਾ।ਇਸ ਪ੍ਰੋਗਰਾਮ ਸਬੰਧੀ ਪ੍ਰੋਡਿਊਸਰ ਪੂਜਾ ਸੱਭਰਵਾਲ,ਗਾਇਕ ਅਦਾਕਾਰ ਪ੍ਰੋਡਿਊਸਰ ਮਨੋਹਰ ਧਾਰੀਵਾਲ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਪੰਜਾਬ ਦੇ ਵੱਖ ਵੱਖ ਕਲਾਕਾਰ ਆਪਣੀ ਹਾਜਰੀ ਭਰਨਗੇ।ਵਿਸ਼ੇਸ਼ ਤੌਰ ਤੇ ਪੰਜਾਬ ਪ੍ਰਸਿੱਧ ਮਸ਼ਹੂਰ ਹੋਈ ਪੰਜਾਬੀ ਗੀਤਾਂ ਤੋ ਸੀਮਾ ਅਣਜਾਣ ਜੀ ਦਾ ਬਹੁਤ ਪਿਆਰ ਗੀਤ ਲਾਡਲਾ ਦੇਖੋਗੇ ।ਇਸ ਪ੍ਰੋਗਰਾਮ ਦੇ ਡਾਇਰੈਕਟਰ ਅਮਰੀਕ ਮਾਈਕਲ,ਮਲਕੀਤ ਸਿੰਘ, ਐਡੀਟਰ ਡੀ ਓ ਪੀ ਮੋਹਿਤ ਵਰਮਾ ਅਤੇ ਕਰਨ ਪੌਲ,ਮਿਊਜਿਕ ਡਾਇਰੈਕਟਰ ਹਰੀ ਅਮਿਤ,ਪੋਸਟਰ ਡਿਜ਼ਾਇਨ ਜੱਸੀ ਆਰਟਸ। ਅਦਾਕਾਰਾਂ ਦਾ ਮੇਕਅੱਪ ਕੀਤਾ ਰਜਨੀ ਵਰਮਾ ਅਤੇ ਸੋਮਿਲ। ਇਹਨਾ ਸਾਰੇ ਗੀਤਾਂ ਦੇ ਵਿਚ ਅਲਗ ਅਲਗ ਨਾਟਕ ਕਰਨ ਵਾਲੇ ਅਦਾਕਾਰ ਗੁਰਪ੍ਰੀਤ ਅਜਨਾਲਾ, ਮੀਨੂ ਬੱਗਾ, ਜਸਲੀਨ ਕੌਰ, ਜਸਵਿੰਦਰ ਦੇਵਾ ਜੀ ਜਲੰਧਰ ਵਾਲੇ , ਪ੍ਰਭਜੋਤ ਸਿੰਘ ਢਿੱਲੋਂ , ਸਿਮਰਨ ਮਾਹੀ , ਲੇਬਲ ਅਨੁਰਾਗ ਪ੍ਰੋਡਕਸ਼ਨਸ,ਐੱਮ ਡੀ ਰਿਕਾਰਡਸ ਕੰਪਨੀ ਅਤੇ ਵਿਸ਼ੇਸ਼ ਧੰਨਵਾਦ ਪੀਟਰ ਸਫ਼ਰੀ ਕੈਨੇਡਾ ਦਾ ਹੈ ਇਸ ਪ੍ਰੋਗਰਾਮ ਦੇ ਗੀਤ 13 ਅਪ੍ਰੈਲ ਐਤਵਾਰ ਰਾਤ 9 ਵਜੇ ਡੀ ਡੀ ਪੰਜਾਬੀ ਚੈਨਲ ਤੇ ਪ੍ਰਸਾਰਿਤ ਹੋਣ ਤੋਂ ਬਾਅਦ ਸੋਸ਼ਲ ਸਾਈਟਾਂ ਯੂ ਟਿਊਬ ਤੇ ਵਰਲਡ ਵਾਈਡ ਰਿਲੀਜ਼ ਕੀਤੇ ਜਾਣਗੇ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਮੀਟਿੰਗ ਅੱਜ ਬਸਪਾ ਦੇ ਸਟੇਟ ਆਫਿਸ ਦੇ ਵਿੱਚ ਸਟੇਟ ਕੋਆਰਡੀਨੇਟਰ ਬਿਪਨ ਕੁਮਾਰ ਹਾਜ਼ਰ ਹੋਏ
Next articleसराय भादी, खरिहानी में हुई किसान चौपाल, किसान चौपाल में मैगसेसे पुरस्कार सम्मानित डॉ. संदीप पांडेय हुए शामिल