ਰੰਗ -ਤਮਾਸ਼ਾ

ਮਨਪ੍ਰੀਤ ਕੌਰ ਸੰਧੂ 
(ਸਮਾਜ ਵੀਕਲੀ) 
ਜਿੱਥੇ ਕੋਈ ਨਾ ਸੁਣਦਾ ਹੋਵੇ ਚੁੱਪ ਹੋਜਾ,
ਐਵੇਂ ਆਪਣੇ ਸ਼ਬਦਾ ਦਾ ਅਪਮਾਨ ਨਾ ਕਰ।
ਸਮਝਣ ਵਾਲੇ ਇਕ ਇਸ਼ਾਰਾ ਸਮਝ ਜਾਂਦੇ,
ਬੋਲ ਬੋਲ ਕੇ ਆਪਣੀ ਆਮ ਜੁਬਾਨ ਨਾ ਕਰ।
ਅਕਸਰ ਚੁੱਕਦੇ ਫਾਇਦਾ ਭੋਲੇਪਣ ਵਾਲਾ,
ਸੂਲੋ ਤਿੱਖੀ ਹੋਜਾ ਪਰ ਗੁਮਾਨ ਨਾ ਕਰ।
ਔਰਤ ਤਰਸ ਦਾ ਪਾਤਰ ਅਕਸਰ ਸੁਣਦੇ ਹਾਂ,
ਕਰ  ਸਰ ਨਵੀਂ ਮੰਜ਼ਿਲ ਜੱਗ ਹੈਰਾਨ ਤਾਂ ਕਰ।
ਆਜਾ ਬਹਿ ਜਾ ਕੋਲ਼ ਤੈਨੂੰ ਸਮਝਾਵਾਂ ਮੈਂ,
ਰੋ ਧੋ ਕੇ ਤੂੰ ਖੁੱਦ ਨੂੰ ਇੰਝ ਪਰੇਸ਼ਾਨ ਨਾ ਕਰ।
ਢਿੱਡੋਂ ਜੰਮੇ ਅਕਸਰ ਅੱਜਕਲ ਭੁੱਲ ਜਾਂਦੇ,
ਜਗਤ ਤਮਾਸ਼ਾ ਦੇਖ ਰੂਹ ਨੂੰ ਸ਼ਮਸ਼ਾਨ ਨਾ ਕਰ।
ਚੱਲ ਮੁਰਸ਼ਦ ਦੇ ਹੋ ਕੇ,ਮੁੱਕਦੀ ਗੱਲ ਕਰੀਏ,
ਦੁਨੀਆ ਰੰਗ ਤਮਾਸ਼ਾ ਚਿੱਤ ਗ਼ਲਤਾਨ ਨਾ ਕਰ
ਮਨਪ੍ਰੀਤ ਕੌਰ ਸੰਧੂ 
ਮੁੰਬਈ
Previous articleਜਜ਼ਬਾਤ ਏ ਦਿਲ
Next articleਪੀੜਾਂ ਵਿੰਨੀ ਉਡੀਕ