ਰੰਗ

ਸਰਬਜੀਤ ਕੌਰ ਹਾਜੀਪੁਰ

(ਸਮਾਜ ਵੀਕਲੀ)

ਬੀਆਬਾਨ ਮਾਹੌਲ ਨੂੰ
ਥੋੜ੍ਹਾ ਸੰਗੀਨ ਕਰਦੇ ਹਾਂ,
ਚਲ ਬੇਰੰਗ ਜ਼ਿੰਦਗੀ ਨੂੰ
ਥੋੜ੍ਹਾ ਰੰਗੀਨ ਕਰਦੇ ਹਾਂ!!
ਤੂੰ ਰੰਗ ਲਾਈਂ ਮੇਰੇ ਚਿਹਰੇ ਤੇ
ਖੁਸ਼ੀਆਂ ਤੇ ਹਾਸਿਆਂ ਦਾ,
ਥੋੜ੍ਹਾ ਜਿਹਾ ਰੰਗ ਲਾ ਦੇਵੀਂ
ਹਿੰਮਤ ਤੇ ਦਿਲਾਸਿਆਂ ਦਾ!!
ਥੋੜ ਤਾਂ ਹੈ ਮੇਰੇ ਚਿੱਤ ਨੂੰ
ਮੁੱਠੀ ਭਰ ਸ਼ਾਬਾਸ਼ੀ ਦੀ
ਇਸ਼ਕ ਦਾ ਮੈਨੂੰ ਰੰਗ ਚੜਾ ਕੇ
ਰੰਗ ਦੇ ਰੂਹ ਕੀਆਸੀ ਵੀ!!
ਇੱਕ ਗੱਲ ਦਸਾਂ,ਡਰ ਜਾਂਦੀ ਆ
ਜਦੋ ਤੂੰ ਦੇਂਦਾ ਝਿੜਕਾਂ ਵੇ,
ਜੇ ਤੂੰ ਰੰਗ ਲਾਂਵੇਂ ਪਿਆਰ ਦਾ
ਫੇਰ ਕਦੇ ਨਾ ਥਿੜਕਾਂ ਮੈਂ!!
ਤੇਰੇ ਰੰਗ ਵਿੱਚ ਆਪਣੇ ਆਪ ਨੂੰ
ਮੈਂ ਵੀ ਤਾਂ ਸੱਜਣਾਂ ਰੰਗਾਂਗੀ
ਰੰਗ ਲਵੀਂ ਮੈਨੂੰ ਆਪਣੇ ਰੰਗਾਂ ਵਿੱਚ
ਹੋਰ ਕੁਝ ਨਾ ਮੰਗਾਂਗੀ!!
ਸਰਬਜੀਤ ਕੌਰ ਹਾਜੀਪੁਰ
ਸ਼ਾਹਕੋਟ
Previous articleਨਵੋਦਿਆ ਕ੍ਰਾਂਤੀ ਪਰਿਵਾਰ ” ਵੱਲੋਂ ਮਾਸਟਰ ਸੰਜੀਵ ਧਰਮਾਣੀ ਦਾ ਸਨਮਾਨ
Next articleਪਰਕਸ ਵੱਲੋਂ ਦੇਵ ਦਰਦ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ