ਭੀਖੀ,(ਸਮਾਜ ਵੀਕਲੀ) ( ਕਮਲ ਜਿੰਦਲ) ਨੈਸ਼ਨਲ ਕਾਲਜ ਭੀਖੀ ਦਾ ਸਾਲਾਨਾ ਤਿੰਨ ਦਿਨਾਂ ਵਿੱਦਿਅਕ ਟੂਰ ਮਨਾਲੀ,ਅਟਲ ਸੁਰੰਗ ,ਸਿਸੂ ਅਤੇ ਜੁਗਨੀ ਵਾਟਰ ਫ਼ਾਲ ਲਿਜਾਇਆ ਗਿਆ। ਇਸ ਮੌਕੇ ਤੇ ਕਾਲਜ ਦੇ ਪ੍ਰਧਾਨ ਸ਼੍ਰੀ ਹਰਬੰਸ ਦਾਸ ਬਾਵਾ ਜੀ ਨੇ ਵਿੱਦਿਅਕ ਟੂਰ ਦੀ ਮਹਤੱਤਾ ਬਾਰੇ ਦੱਸਦੇ ਹੋਏ ਕਿਹਾ ਕਿ ਘੁੰਮਣੇ – ਫਿਰਨੇ ਨਾਲ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ਼ ਦਾ ਵਿਕਾਸ ਹੁੰਦਾ ਹੈ। ਜਿਸ ਨਾਲ ਵਿਦਿਆਰਥੀਆਂ ਦਾ ਬਹੁਪੱਖੀ ਵਿਕਾਸ ਹੁੰਦਾ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਕਾਲਜ ਵੱਲੋਂ ਹਰ ਸਾਲ ਹਰ ਸੈਸ਼ਨ ਵਿੱਚ ਇਕ – ਦੋ ਵਾਰ ਵਿਦਿਆਰਥੀਆਂ ਨੂੰ ਟੂਰ ਤੇ ਲਿਜਾਇਆ ਜਾਂਦਾ ਹੈ। ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਕਾਲਜ ਪ੍ਰਿੰਸੀਪਲ ਡਾ. ਐੱਮ ਕੇ ਮਿਸ਼ਰਾ ਨੇ ਕਿਹਾ ਕਿ ਇਸ ਵਿੱਦਿਅਕ ਟੂਰ ਨੂੰ ਲੈ ਕੇ ਵਿਦਿਆਰਥੀਆਂ ਵਿੱਚ ਬਹੁਤ ਉਤਸ਼ਾਹ ਹੈ।ਇਸ ਟੂਰ ਦੇ ਦੌਰਾਨ ਵਿਦਿਆਰਥੀਆਂ ਨੂੰ ਟੂਰ ਇੰਚਾਰਜ ਪ੍ਰੋ ਸੰਟੀ ਕੁਮਾਰ ਨੇ ਮਨਾਲੀ ਸਥਿਤ ਜੁਗਨੀ ਵਾਟਰ ਫਾਲ਼ ਅਤੇ ਮਾਲ ਰੋਡ ਸੋਲਾਂਗ ਵੈਲੀ ਅਤੇ ਅਟਲ ਸੁਰੰਗ , ਸਿਸੂ ਦੀਆਂ ਆਬਾਦੀਆਂ ਵਿੱਚ ਲਿਜਾਇਆ ਗਿਆ। ਕੁਦਰਤੀ ਨਜ਼ਾਰੇ ਨੂੰ ਦੇਖ ਕੇ ਵਿਦਿਆਰਥੀਆਂ ਨੂੰ ਬਹੁਤ ਖੁਸ਼ੀ ਹੋਈ। ਇਸ ਵਿੱਦਿਅਕ ਟੂਰ ਦਾ ਸਾਰੇ ਵਿਦਿਆਰਥੀਆਂ ਨੇ ਖ਼ੂਬ ਆਨੰਦ ਲਿਆ। ਇਸ ਵਿੱਦਿਅਕ ਟੂਰ ਦੀ ਅਗਵਾਈ ਪ੍ਰੋ ਗੁਰਤੇਜ ਸਿੰਘ ਤੇਜੀ ਅਤੇ ਪ੍ਰੋ ਸੰਟੀ ਕੁਮਾਰ ਨੇ ਕੀਤੀ। ਸਮੂਹ ਵਿਦਿਆਰਥੀਆਂ ਦੇ ਨਾਲ ਕਾਲਜ ਸਟਾਫ਼ ਪ੍ਰੋ ਕੁਲਦੀਪ ਕੌਰ , ਪ੍ਰੋ ਸੁਖਪਾਲ ਕੌਰ, ਪ੍ਰੋ ਸੁਪਿੰਦਰਪਾਲ ਅਤੇ ਨਿਰਮਲ ਸਿੰਘ ਵਿਦਿਆਰਥੀਆਂ ਦੇ ਨਾਲ ਮੌਜੂਦ ਸਨ।