ਨਵਾਂਸ਼ਹਿਰ/ਬੰਗਾ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਕਾਲਜ ਦੇ ਐੱਨ.ਐੱਨ.ਐੱਸ ਵਿਭਾਗ ਅਤੇ ਅਰਥ-ਸ਼ਾਸਤਰ ਵਿਭਾਗ ਵੱਲੋਂ ਸਾਂਝੇ ਤੌਰ ਤੇ ਉਪਰਾਲਾ ਕਰਦਿਆਂ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਜੀ ਦੀ ਅਗਵਾਈ ਹੇਠ ਪਿੰਡ ਭਰੋਮਜਾਰਾ ਵਿਖੇ ਸਥਿਤ ਆਸ਼ਰਮ ਦਾ ਦੌਰਾ ਕਰਦਿਆਂ ਲੋੜੀਦੀਆਂ ਵਸਤੂਆਂ ਜਿਵੇਂ ਅਨਾਜ (ਆਟਾ, ਦਾਲ, ਘਿਉ, ਤੇਲ, ਚੌਲ, ਖੰਡ ਆਦਿ) ਅਤੇ ਗਰਮ ਕੱਪੜੇ (ਸ਼ਾਲ, ਕੋਟੀਆਂ, ਸਵੈਟਰ, ਜੁਰਾਬਾਂ, ਦਸਤਾਨੇ ਆਦਿ) ਬੇਕਰੀ ਦੀਆਂ ਵਸਤੂਆਂ ਜਾਂ ਨਿੱਤ ਵਰਤੋਂ ਦੀਆਂ ਜਰੂਰੀ ਵਸਤੂਆਂ ਜਿਵੇਂ ਬੁਰਸ਼, ਸਾਬਣ, ਕੰਘੀ, ਤੇਲ ਆਦਿ ਦਾਨ ਵਜੋਂ ਦਿੱਤੀਆਂ ਗਈਆਂ। ਇਸ ਮੌਕੇ ਵਲੰਟੀਅਰਾਂ ਵੱਲੋਂ ਆਸ਼ਰਮ ਵਿਚ ਸਾਫ – ਸਫਾਈ ਦੇ ਨਾਲ ਨਾਲ ਉਥੇ ਰਹਿ ਰਹੇ ਲੋੜਵੰਦਾਂ ਦੇ ਦੁੱਖ ਦਰਦ ਨੂੰ ਮਹਿਸੂਸ ਕਰਦਿਆਂ ਕੁਝ ਖੁਸ਼ੀ ਦੇ ਪਲ ਵੀ ਸਾਂਝੇ ਕੀਤੇ ਗਏ। ਆਸ਼ਰਮ ਦੇ ਮੁੱਖ ਸੇਵਾਦਾਰ ਜੀ ਨੇ ਇਥੋਂ ਦਾ ਇਤਿਹਾਸ ਵਿਦਿਆਰਥੀਆਂ ਨਾਲ ਸਾਝਾਂ ਕਰਦਿਆਂ ਦੱਸਿਆ ਕਿ ਇਥੇ50 ਲੋੜਵੰਦ ਵਿਅਕਤੀ ਰਹਿ ਰਹੇ ਹਨ ਜਿਨ੍ਹਾਂ ਵਿਚ ਬਜੁਰਗ ਨੌਜਵਾਨ ਲੜਕੇ-ਲੜਕੀਆਂ ਅਤੇ ਬੱਚੇ ਵੀ ਸ਼ਾਮਲ ਹਨ। ਜਿੰਨਾਂ ਦੀ ਸਮੁੱਚੀ ਜਿੰਮੇਵਾਰੀ ਆਸ਼ਰਮ ਦੀ ਹੈ।ਉਹਨਾਂ ਏਹ ਵੀ ਜਾਣਕਾਰੀ ਦਿੱਤੀ ਕਿ ਆਸ਼ਰਮ ਵਿਚ ਤੈਨਾਤ ਕਰਮਚਾਰੀਆਂ ਇਹਨਾਂ ਲੋੜਵੰਦ ਵਿਅਕਤੀਆਂ ਦੀ ਸਿਹਤ-ਸਹੂਲਤਾਂ ਦਾ ਪੂਰਾ ਧਿਆਨ ਰੱਖਦਿਆਂ ਹੀ ਆਪਣੀ ਜਿੰਮੇਵਾਰੀ ਨਿਭਾਉਂਦੇ ਹਨ। ਇਸ ਪੂਰੇ ਕਾਰਜ ਦੀ ਰੂਪ ਰੇਖਾ ਪ੍ਰੋਗਰਾਮ ਅਫ਼ਸਰ ਪ੍ਰੋ. ਵਿਪਨ, ਡਾ. ਨਿਰਮਲਜੀਤ ਕੌਰ ਅਤੇ ਪ੍ਰੋ. ਤਰਵਿੰਦਰ ਕੌਰ ਵੱਲੋਂ ਉਲੀਕੀ ਗਈ।ਪ੍ਰੋ. ਮੁਨੀਸ਼ ਸੰਧੀਰ ਗਣਿਤ ਵਿਭਾਗ ਨੇ ਇਸ ਕਾਰਜ ਲਈ ਭਰਵਾਂ ਸਹਿਯੋਗ ਦਿੱਤਾ। ਇਸ ਮੌਕੇ ਪ੍ਰੋ. ਮਨਮੰਤ ਸਿੰਘ ਅਤੇ ਪ੍ਰੋ. ਸੀਮਾ ਦਾ ਵੀ ਸਹਿਯੋਗ ਰਿਹਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly