(ਸਮਾਜ ਵੀਕਲੀ)
ਜਦੋਂ ਪੱਲੇ ਸੀ ਕੌਡੀਆਂ ਦਿਲਾਂ ਦੇ ਸੀ ਰਾਜੇ
ਠੀਕਰੀਆਂ ਨਾਲ ਖੇਡ ਵਜਾਉਂਦੇ ਸੀ ਵਾਜੇ।
ਹੁਣ ਲੱਖਾਂ ਕਮਾ ਜ਼ਮੀਰਾਂ ਦੇ ਹੋਏ ਕੰਗਾਲ
ਮਨ ਨੀਵਾ ਮਤ ਉੱਚੀ ਖਾ ਗਿਆ ਜੰਗਾਲ।
ਦੁਨਿਆਵੀ ਦੌਲਤਾਂ ਬਹੁਤ ਕਮਾ ਲਈਆਂ
ਕੀਮਤਾਂ ਆਪਣੀਆਂ ਹੁਣ ਲਗਾ ਲਈਆਂ।
ਹੁਣ ਕਿਰਦਾਰਾਂ ਦਾ ਸੋਹਣਾ ਮਿਲਦਾ ਮੁੱਲ
ਪੈਸਾ ਹੋਇਆ ਰੱਬ ਬਰਾਬਰ ਨਹੀ ਤੁੱਲ।।
ਆਨੇ,ਦੋ ਆਨੇ ਨਾਲ ਬਚਪਨ ਸੀ ਖੇਡਦਾ
ਬਾਲ ਨੂੰ ਤਕ ਕੋਈ ਬਾਰ ਨਹੀ ਸੀ ਭੇੜਦਾ।
ਚੰਦਰਾ ਚੜ੍ਹਿਆ ਨਵਾ ਜ਼ਮਾਨਾ ਹੋਈ ਤਰੱਕੀ
ਰਿਸ਼ਤਿਆਂ ਦਾ ਪਿਆਰ ਜਿਵੇ ਰੇਤਾ ਕੱਕੀ।।
ਸੁਰਿੰਦਰਪਾਲ ਸਿੰਘ
ਸ੍ਰੀ ਅੰਮ੍ਰਿਤਸਰ ਸਾਹਿਬ।