(ਸਮਾਜ ਵੀਕਲੀ)
ਕੌਕਰੋਚ ਆਇਆ ਕੌਕਰੋਚ ਆਇਆ,
ਚਾਲ ਦੇਖ ਹਾਕਮ ਘਬਰਾਇਆ,
ਮੰਨਦੇ ਹਾਂ ਇਹ ਗੰਦ ਵਿੱਚ ਰਹਿੰਦਾ,
ਪਰ ਗੰਦਗੀ ਦਾ ਇਹ ਕਰੇ ਸਫਾਇਆ,
ਜਿੱਥੇ ਗੰਦਗੀ ਜਮਾ ਹੋ ਗਈ,
ਉੱਥੇ ਹੀ ਇਸਨੇ ਡੇਰਾ ਲਾਇਆ,
ਦੁਖੀ ਲੋਕਾਂ ਦੇ ਮੁੱਦੇ ਚੁੱਕਕੇ,
ਸੁਧਾਰ ਕਰਨ ਦਾ ਜਾਲ ਵਿਛਾਇਆ,
ਜੋ ਸਵਾਲ ਖੜੇ ਸੀ ਕਈ ਸਾਲਾਂ ਤੋਂ,
ਕਿਸੇ ਨਾ ਇਹਨਾਂ ਦਾ ਹੱਲ ਕਰਵਾਇਆ,
ਦੁਖੀ ਲੋਕੋ ਇਹਦਾ ਕਰੋ ਸਵਾਗਤ,
ਐਵੇਂ ਨਹੀਂ ਇਸ ਸ਼ੋਰ ਮਚਾਇਆ,
ਗੰਦ ਸਾਫ ਕਰਨ ਲਈ ਲੋਕੋ ਗੰਦ ਵਿੱਚ ਹੀ ਉਤਰਨਾ ਪੈਂਦਾ,
ਸਾਫ ਸੁਥਰੇ ਜੀਵਾਂ ਨੂੰ ਛੱਡਕੇ,
ਏਸੇ ਲਈ ਕੌਕਰੋਚ ਅਖਵਾਇਆ,
ਕੌਕਰੋਚ ਆਇਆ ਕੌਕਰੋਚ ਆਇਆ,
ਚਾਲ ਦੇਖ ਹਾਕਮ ਘਬਰਾਇਆ,
ਹਰੀਸ਼ ਕੁਮਾਰ



