HOME ਕੋਲੇ ਨਾਲ ਚੱਲਣ ਵਾਲੀ ਕਾਰ ਤਿਆਰ ਕਰਕੇ ਕਿਊਬਾ ਦੇ ਮਕੈਨਿਕ ਨੇ ਕੀਤਾ...

ਕੋਲੇ ਨਾਲ ਚੱਲਣ ਵਾਲੀ ਕਾਰ ਤਿਆਰ ਕਰਕੇ ਕਿਊਬਾ ਦੇ ਮਕੈਨਿਕ ਨੇ ਕੀਤਾ ਕਮਾਲ

ਫੋਟੋ ਕੈਪਸ਼ਨ: ਕਿਊਬਾ ਦਾ ਮਕੈਨਿਕ ਜੁਆਨ ਕਾਰਲੋਸ ਪੀਨੋ ਆਪਣੀ ਕਾਰ ਵਿੱਚ ਕੋਲੇ ਨਾਲ ਚੱਲਣ ਵਾਲਾ ਇੰਜਣ ਫਿੱਟ ਕਰਦਾ ਹੋਇਆ।

ਵੈਨਕੂਵਰ,  (ਸਮਾਜ ਵੀਕਲੀ)   (ਮਲਕੀਤ ਸਿੰਘ)– ਪੰਜਾਬੀ ਦੀ ਪ੍ਰਸਿੱਧ ਕਹਾਵਤ ‘ਲੋੜ ਕਾਢ ਦੀ ਮਾਂ’ ਕਿਊਬਾ ਦੇ ਮਕੈਨਿਕ ਨੇ ਸੱਚ ਕਰ ਵਿਖਾਈ ਹੈ ਕਿਉਂਕਿ ਇੰਧਨ ਦੀ ਕਮੀ ਨਾਲ ਜੂਝ ਰਹੇ ਕਿਊਬਾ ਵਿੱਚ ਇੱਕ ਮਕੈਨਿਕ ਵੱਲੋਂ ਅਨੋਖਾ ਹੱਲ ਕੱਢਿਆ ਗਿਆ ਹੈ। ਕਿਊਬਾ ਦੇ ਮਕੈਨਿਕ ਜੁਆਨ ਕਾਰਲੋਸ ਪੀਨੋ ਨੇ ਆਪਣੀ ਕਾਰ ਨੂੰ ਕੋਲੇ (ਚਾਰਕੋਲ) ਨਾਲ ਚਲਣ ਯੋਗ ਬਣਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਪੀਨੋ ਦਾ ਕਹਿਣਾ ਹੈ ਕਿ ਮੌਜੂਦਾ ਹਾਲਾਤਾਂ ਵਿੱਚ ਇਹ ਤਕਨੀਕ ਸਭ ਤੋਂ ਵਧੀਆ ‘ਵਿਕਲਪ’ ਹੈ। ਉਸ ਨੇ ਦੱਸਿਆ ਕਿ ਇੰਧਨ ਦੀ ਘਾਟ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਤਰ੍ਹਾਂ ਦੇ ਵਿਕਲਪ ਹੁਣ ਜ਼ਰੂਰੀ ਬਣ ਗਏ ਹਨ। ਅੱਠਵੀਂ ਜਮਾਤ ਤੱਕ ਪੜ੍ਹੇ ਜੁਆਨ ਕਾਰਲੋਸ ਪੀਨੋ ਨੇ ਆਪਣੀ ਸਿਆਣਪ ਅਤੇ ਤਜਰਬੇ ਨਾਲ ਇਹ ਤਰੀਕਾ ਤਿਆਰ ਕੀਤਾ ਹੈ, ਜਿਸ ਨਾਲ ਅਮਰੀਕੀ ਤੇਲ ਪਾਬੰਦੀਆਂ ਦੇ ਪ੍ਰਭਾਵਾਂ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਹੈ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕਿਊਬਾ ਲੋਕ ਲੁੜਿੰਦੇ ਵਸੀਲਿਆਂ ਦੀ ਕਮੀ ਦੇ ਬਾਵਜੂਦ ਨਵੇਂ-ਨਵੇਂ ਜੁਗਾੜ ਤਰੀਕੇ ਲੱਭਦੇ ਆ ਰਹੇ ਹਨ ਅਤੇ ਇਹ ਨਵਾਂ ਪ੍ਰਯੋਗ ਵੀ ਉਸੇ ਰਿਵਾਇਤ ਦਾ ਹਿੱਸਾ ਮੰਨਿਆ ਜਾ ਰਿਹਾ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸਕੁਐਮਿਸ਼ ਵਿੱਚ ਕਾਲੇ ਰਿੱਛ ਵੱਲੋਂ ਦੋ ਲੋਕਾਂ ’ਤੇ ‘ਝੂਠਾ ਹਮਲਾ’, ਚੇਤਾਵਨੀ ਜਾਰੀ
Next articleਲਿੰਗ ਅਸਮਾਨਤਾ ਨੂੰ ਰੋਕਣਾ ਸਿਹਤਮੰਦ ਸਮਾਜ ਦੀ ਬੁਨਿਆਦ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ