ਅਮਰੀਕਾ ਦਿੜਬਾ ਮੰਡੀ ਨਕੋਦਰ ਮਹਿਤਪੁਰ 24 ਜੁਲਾਈ (ਹਰਜਿੰਦਰ ਪਾਲ ਛਾਬੜਾ) –ਪੰਜਾਬੀਆਂ ਦੀ ਮਾਣਮੱਤੀ ਖੇਡ ਕਬੱਡੀ ਨੂੰ ਪਿਛਲੇ ਤਿੰਨ ਦਹਾਕਿਆਂ ਤੋਂ ਦੇਸ਼ ਵਿਦੇਸ਼ ਵਿੱਚ ਪ੍ਫੁਲਿਤ ਕਰਨ ਵਾਲੇ ਜਿਲਾ ਜਲੰਧਰ ਨਾਲ ਸੰਬੰਧਿਤ ਪਿੰਡ ਕਬੂਲਪੁਰ ਦੇ ਜੰਮਪਲ ਸ਼ੇਰੇ ਪੰਜਾਬ ਅਕੈਡਮੀ ਕੈਲੇਫ਼ੋਰਨੀਆ ਦੇ ਸੰਸਥਾਪਕ ਲੱਛਰ ਭਰਾਵਾਂ ਨੇ ਕਬੱਡੀ ਕੋਚ ਸ੍ ਗੁਰਮੇਲ ਸਿੰਘ ਦਿੜਬਾ ਦੀ ਬੇਵਕਤੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਕਬੱਡੀ ਜਗਤ ਲਈ ਵੱਡਾ ਘਾਟਾ ਦੱਸਿਆ ਹੈ।
ਸਾਡੇ ਪ੍ਰਤੀਨਿਧ ਨਾਲ ਅਮਰੀਕਾ ਤੋਂ ਫੋਨ ਤੇ ਗੱਲਬਾਤ ਕਰਦਿਆਂ ਸ੍ ਜਸਵਿੰਦਰ ਸਿੰਘ ਜੱਸੀ ਲੱਛਰ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਸ੍ ਗੁਰਮੇਲ ਸਿੰਘ ਦਿੜਬਾ ਨੂੰ ਜਾਣਦੇ ਹਨ। ਉਹ ਤਿੰਨ ਭਰਾ ਸ੍ ਕੁਲਵੰਤ ਸਿੰਘ ਲੱਛਰ, ਤਰਲੋਚਨ ਸਿੰਘ ਲੱਛਰ ਅਤੇ ਉਹ ਖੁਦ ਦਿੜਬਾ ਕਬੱਡੀ ਕੱਪ ਤੇ ਹਾਜ਼ਰ ਭਰਦੇ ਰਹੇ ਹਨ। ਜਿੱਥੇ ਪੰਜਾਬ ਦੇ ਕਬੱਡੀ ਪ੍ਰੇਮੀਆਂ ਦਾ ਵੱਡਾ ਇੱਕਠ ਹੁੰਦਾ ਹੈ ਜਿਸ ਨੂੰ ਵੇਖ ਕੇ ਬਹੁਤ ਚੰਗਾ ਲੱਗਦਾ ਹੈ। ਸ੍ ਗੁਰਮੇਲ ਸਿੰਘ ਇਸ ਕਬੱਡੀ ਕੱਪ ਦੇ ਪਿਛਲੇ ਸਮੇਂ ਤੋਂ ਪ੍ਧਾਨ ਸਨ। ਸਾਡੇ ਪਰਿਵਾਰ ਨਾਲ ਉਨ੍ਹਾਂ ਦੀ ਬਹੁਤ ਨੇੜਤਾ ਸੀ। ਉਹ ਕਬੱਡੀ ਦਾ ਸੱਚਾ ਸੁੱਚਾ ਆਸ਼ਿਕ ਸੀ। ਉਨ੍ਹਾਂ ਦਾ ਜੀਵਨ ਹੀ ਕਬੱਡੀ ਲਈ ਸੀ। ਅੱਜ ਉਨ੍ਹਾਂ ਦਾ ਵਿਛੋੜਾ ਕਬੱਡੀ ਜਗਤ ਲਈ ਬਹੁਤ ਵੱਡਾ ਦੁਖਾਂਤ ਹੈ। ਇਸ ਘਾਟੇ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ।
ਇਸ ਮੌਕੇ ਸ੍ ਕੁਲਵੰਤ ਸਿੰਘ ਲੱਛਰ ਨੇ ਕਿਹਾ ਕਿ ਇਹੋ ਜਿਹੇ ਇਨਸਾਨ ਜੋ ਕਿਸੇ ਖਿੱਤੇ ਨੂੰ ਪ੍ਫੁਲਿਤ ਕਰਨ ਲਈ ਪੂਰਾ ਜੀਵਨ ਲਾ ਦੇਣ ਟਾਵੇਂ ਹੀ ਹੁੰਦੇ ਹਨ। ਅਸੀਂ ਇਹੋ ਜਿਹੇ ਬੰਦਿਆਂ ਦੇ ਮੁਰੀਦ ਹਾਂ ਜੋ ਆਪਣੀ ਖੇਡ ਨੂੰ ਦੁਨੀਆਂ ਭਰ ਵਿੱਚ ਫਲਾਉਣ ਲਈ ਜੀਵਨ ਲਾ ਦੇਣ।ਇਸ ਮੌਕੇ ਸ੍ ਤਰਲੋਚਨ ਸਿੰਘ ਲੱਛਰ ਨੇ ਕਿਹਾ ਕਿ ਕੋਚ ਗੁਰਮੇਲ ਸਿੰਘ ਅਗਾਂਹਵਧੂ ਸੋਚ ਵਾਲੇ ਵਿਅਕਤੀ ਸਨ। ਉਨ੍ਹਾਂ ਨੈਸ਼ਨਲ ਸਟਾਈਲ ਤੇ ਸਰਕਲ ਸਟਾਈਲ ਕਬੱਡੀ ਨੂੰ ਬਹੁਤ ਮਾਣ ਦਿੱਤਾ। ਅੱਜ ਅਫਰੀਕੀ ਮੂਲ ਦੇ ਨੌਜਵਾਨ ਵੀ ਉਨ੍ਹਾਂ ਦੀ ਬਦੌਲਤ ਕਬੱਡੀ ਖੇਡਦੇ ਹਨ। ਉਹ ਕਬੱਡੀ ਲਈ ਕੁਝ ਨਾ ਕੁਝ ਨਵਾਂ ਸੋਚਦੇ ਰਹਿੰਦੇ ਸਨ। ਪਰ ਉਨ੍ਹਾਂ ਦੀ ਮੌਤ ਬਹੁਤ ਹੀ ਅਸਹਿ ਹੈ।ਇਸ ਮੌਕੇ ਸ਼ੇਰੇ ਪੰਜਾਬ ਅਕੈਡਮੀ ਕੈਲੇਫ਼ੋਰਨੀਆ ਦੇ ਸਮੁੱਚੇ ਪ੍ਮੋਟਰ ਗੁਰਦੇਵ ਸਿੰਘ ਪੱਪੂ ਪੰਛੀ ਅਮਰੀਕਾ ਜੇ ਕਬੂਲਪੁਰ ਅਮਰੀਕਾ,ਸੈਮ ਪੰਨੂੰ ਅਮਰੀਕਾ,ਦੀਪਾ ਨਿਜਾਮਦੀਨਪੁਰ, ਦੇਵ ਮੁੰਡੀ ਕੈਨੇਡਾ, ਡੇਲ ਮੁੰਡੀ ਕੈਨੇਡਾ, ਟੀ ਜੇ ਸ਼ੇਰਗਿੱਲ ਜਗਤਪੁਰ ਅਮਰੀਕਾ,ਬਿੱਲਾ ਸੰਘੇੜਾ, ਮੰਗਲ ਸਿੰਘ ਭੰਡਾਲ, ਇੰਦਰ ਦੁਸਾਂਝ,ਰਾਜਵੀਰ ਸਿੰਘ ਛੀਨਾ,ਪ੍ਦੀਪ ਲੱਛਰ, ਮੰਨਾ ਲੱਛਰ, ਬਲਜੀਤ ਸਿੰਘ ਸਹੋਤਾ, ਨੇਕੀ ਅਟਵਾਲ, ਅਸਵਨੀ ਭੱਲਾ, ਨਗਿੰਦਰ ਲੱਛਰ ਅਮਰੀਕਾ, ਬੂਟਾ ਖੱਖ ਕੈਨੇਡਾ ਸਰੀ , ਬੌਬੀ ਕਾਹਲੋਂ, ਹੈਪੀ ਚੀਮਾ , ਜਸਵੀਰ ਅਖਾੜਾ, ਪਿੰਦਾ ਕਾਲਕਟ ਕੈਨੇਡਾ, ਕੋਚ ਪ੍ਰੋ ਗੋਪਾਲ ਸਿੰਘ , ਮੈਡਮ ਜਸਕਰਨ ਕੌਰ ਲਾਡੀ ਕੋਚ ਭਾਰਤੀ ਮਹਿਲਾ ਟੀਮ ਆਦਿ ਉੱਘੇ ਖੇਡ ਪ੍ਮੋਟਰ ਕਰਨ ਘੁਮਾਣ ਤੇ ਸਮੁੱਚੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly