ਸੀ.ਐਮ.ਵਿੰਡੋ ਤੇ ਪ੍ਰਾਪਤ ਸ਼ਿਕਾਇਤ ਦਾ ਨਿਪਟਾਰਾ 7 ਦਿਨਾਂ ਦੇ ਅੰਦਰ – ਅੰਦਰ ਹਰ ਹਾਲਤ ਵਿੱਚ ਕੀਤਾ ਜਾਵੇ – ਏ.ਡੀ.ਸੀ(ਜ)

ਨਵਾਂਸ਼ਹਿਰ (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ)
ਸੀ.ਐਮ.ਵਿੰਡੋ ਤੇ ਪ੍ਰਾਪਤ ਸ਼ਿਕਾਇਤਾਂ ਸਬੰਧੀ ਸ੍ਰੀ ਰਾਜੀਵ ਵਰਮਾ, ਪੀ.ਸੀ.ਐਸ., ਵਧੀਕ ਡਿਪਟੀ ਕਮਿਸ਼ਨਰ (ਜ), ਸ.ਭ.ਸ.ਨਗਰ ਦੀ ਪ੍ਰਧਾਨਗੀ ਹੇਠ ਰੀਵਿਊ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਮਿਸ.ਗੁਰਲੀਨ, ਪੀ.ਸੀ.ਐਸ.,ਫੀਲਡ ਅਫਸਰ ਟੂ ਸੀ.ਐਮ.ਕਮ-ਨੋਡਲ ਅਫਸਰ,ਸੀ.ਐਮ.ਵਿੰਡੋ ਹਾਜ਼ਰ ਆਏ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਵਲੋਂ ਦੱਸਿਆ ਗਿਆ ਕਿ ਮੁੱਖ ਮੰਤਰੀ, ਪੰਜਾਬ ਦੇ ਹੁਕਮਾਂ ਤਹਿਤ ਸੀ.ਐਮ.ਵਿੰਡੋ ਹਰ ਜ਼ਿਲੇ ਦੇ ਡਿਪਟੀ ਕਮਿਸ਼ਨਰ ਦਫਤਰ ਵਿਖੇ ਖੋਲੀ ਗਈ ਹੈ ਤਾਂ ਜੋ ਕਿ ਆਮ ਜਨਤਾ ਨੂੰ ਆਪਣੀ ਸ਼ਿਕਾਇਤ ਦਰਜ ਕਰਵਾਉਣ ਸਬੰਧੀ ਕਿਸੇ ਪ੍ਰਕਾਰ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਸ਼ਿਕਾਇਤਾਂ ਦਾ ਨਿਪਟਾਰਾ ਵੀ ਸਮਾਂਬੱਧ ਤਰੀਕੇ ਨਾਲ ਕੀਤਾ ਜਾਵੇ। ਸ੍ਰੀ ਰਾਜੀਵ ਵਰਮਾ, ਪੀ.ਸੀ.ਐਸ.ਵਲੋਂ ਮੀਟਿੰਗ ਵਿੱਚ ਹਾਜ਼ਰ ਆਏ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਸੀ.ਐਮ.ਵਿੰਡੋ ਤੇ ਪ੍ਰਾਪਤ ਹੋਣ ਵਾਲੀ ਸ਼ਿਕਾਇਤ ਦਾ 7 ਦਿਨਾਂ ਦੇ ਅੰਦਰ-ਅੰਦਰ ਰਿਪੋਰਟ ਇਸ ਦਫਤਰ ਨੂੰ ਭੇਜੀ ਜਾਵੇ। ਅਗਰ ਕਿਸੇ ਸ਼ਿਕਾਇਤ ਸਬੰਧੀ ਸਿਵਲ ਕੋਰਟ ਵਿੱਚ ਕੇਸ ਚੱਲਦਾ ਹੈ ਤਾਂ ਕੋਰਟ ਕੇਸ ਦਾ ਵੇਰਵਾ ਦਿੱਤਾ ਜਾਵੇ। ਜੇਕਰ ਸਬੰਧਤ ਵਿਭਾਗ 7 ਦਿਨਾਂ ਦੇ ਅੰਦਰ-ਅੰਦਰ ਰਿਪੋਰਟ ਨਹੀਂ ਭੇਜੇਗਾ ਤਾਂ ਉਸ ਵਿਭਾਗ ਦੇ ਜਿਲਾ ਮੁੱਖੀ ਨੂੰ ਰਿਪੋਰਟ ਲੇਟ ਭੇਜਣ ਸਬੰਧੀ ਕਾਰਨ ਇਸ ਦਫਤਰ ਨੂੰ ਲਿਖਤੀ ਤੌਰ ਤੇ ਦੱਸਣੇ ਪੈਣਗੇ । ਜਿਸ ਵਿਭਾਗ ਵਲੋਂ ਇਹਨਾਂ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾਵੇਗੀ ਤਾਂ ਉਹਨਾਂ ਅਧਿਕਾਰੀਆਂ ਖਿਲਾਫ ਨਿਯਮਾਂ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਵਧੀਕ ਡਿਪਟੀ ਕਮਿਸ਼ਨਰ (ਜ) ਨੇ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਅਗਰ ਕਿਸੇ ਵੀ ਜ਼ਿਲਾ ਵਾਸੀ ਨੇ ਆਪਣੀ ਸ਼ਿਕਾਇਤ ਦਰਜ ਕਰਵਾਉਣੀ ਹੈ ਤਾਂ ਉਹ ਡੀ.ਸੀ. ਦਫਤਰ ਵਿੱਚ ਬਣੇ ਸੀ.ਐਮ.ਵਿੰਡੋ ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਵਾਲੀ ਮਸ਼ੀਨਾਂ ਲਈ ਬਿਨੈਕਾਰਾਂ ਦੀ ਚੋਣ 23 ਜੁਲਾਈ 2024 ਨੂੰ – ਡਿਪਟੀ ਕਮਿਸ਼ਨਰ
Next articleਮੁਕੇਸ਼ ਦੇ ਗੀਤਾਂ ਦੀ “ਮਿਊਜਿਕਲ ਈਵ – 2024” ਦਾ ਸ਼ਿਰਾਜ ਹੋਟਲ ਰਿਜੇਂਸ਼ੀ ‘ਚ ਆਯੋਜਨ ਕੀਤਾ ਗਿਆ