ਕਲੱਕਤਾ ਵਿਖੇ ਇੱਕ ਡਾਕਟਰ ਬੱਚੀ ਨਾਲ ਬਲਾਤਕਾਰ ਦੇ ਰੋਸ ਵਜੋਂ ਬਸਪਾ ਨੇ ਰਾਸ਼ਟਰਪਤੀ ਦੇ ਨਾਂਅ ਪੱਤਰ ਦਿੱਤਾ

ਨਵਾਂਸ਼ਹਿਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਅੱਜ ਰੱਖੜੀ ਦੇ ਪਵਿੱਤਰ ਤਿਉਹਾਰ ਤੇ ਜਿਸ ਦਿਨ ਦਾ ਮੰਤਵ ਦੇਸ਼ ਦੀਆਂ ਧੀਆਂ ਭੈਣਾਂ ਦੀ ਰਾਖੀ ਕਰਨਾ ਹੁੰਦਾ ਹੈ ਪਿਛਲੇ ਦਿਨੀ ਪੱਛਮੀ ਬੰਗਾਲ ਦੇ ਸ਼ਹਿਰ ਕਲਕੱਤਾ ਵਿਖੇ 31 ਸਾਲਾ ਡਾਕਟਰ ਬੱਚੀ ਦੇ ਨਾਲ ਅਣਮਨੁੱਖੀ ਤਸ਼ੱਦਦ ਹੋਇਆ ਪੋਸਟਮਾਰਟਮ ਰਿਪੋਰਟ ਵਿੱਚ ਪਤਾ ਲੱਗਾ ਕਿ ਬਲਾਤਕਾਰ ਕਰਨ ਤੋਂ ਬਾਆਦ ਬਹੁਤ ਬੁਰੀ ਤਰ੍ਹਾਂ ਉਸ ਨੂੰ ਮਾਰਿਆ ਗਿਆ ਇਸ ਤਰ੍ਹਾਂ ਦੀਆਂ ਘਟਨਾਵਾਂ ਪਹਿਲਾਂ ਵੀ ਇਸ ਦੇਸ਼ ਵਿੱਚ ਹੋਈਆਂ ਅੱਜ ਪੂਰਾ ਦੇਸ਼ ਦੇ ਨੌਜਵਾਨ ਡਾਕਟਰ ਅਤੇ ਲੋਕ ਸੰਘਰਸ਼ ਕਰ ਰਹੇ ਹਨ ਕਿ ਅਜਿਹੇ ਦਰੇਂਦੇ ਦੋਸ਼ੀਆਂ ਨੂੰ ਫਾਸਟ ਟਰੈਕ ਕੋਰਟ ਰਾਹੀਂ ਫਾਂਸੀ ਦੀ ਸਜ਼ਾ ਸੁਣਾਈ ਜਾਵੇ ਤਾਂ ਜੋ ਆਉਣ ਵਾਲੇ ਦੇ ਸਮੇਂ ਦੇ ਅੰਦਰ ਅਜਿਹੇ ਗਲਤ ਲੋਕਾਂ ਨੂੰ ਨੱਥ ਪਾਈ ਜਾ ਸਕੇ ਇਸ ਸਬੰਧੀ ਮਾਨਯੋਗ ਰਾਸ਼ਟਰਪਤੀ ਜੀ ਨੂੰ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਰਾਹੀਂ ਮੰਗ ਪੱਤਰ ਭੇਜਿਆ ਗਿਆ।
ਜਿਸ ਵਿੱਚ ਡਾਕਟਰ ਨਛੱਤਰਪਾਲ ਐਮਐਲਏ ਵਿਧਾਨ ਸਭਾ ਹਲਕਾ ਨਵਾਂ ਸ਼ਹਿਰ ਸਰਬਜੀਤ ਜਾਫਰਪੁਰ ਜਿਲ੍ਹਾ ਪ੍ਰਧਾਨ ਬਹੁਜਨ ਸਮਾਜ ਪਾਰਟੀ,ਡਾਕਟਰ ਮਹਿੰਦਰ ਪਾਲ ਜੀ,ਗੁਰਮੁਖ ਨੌਰਥ ਕੌਂਸਲਰ,ਸੋਹਣ ਸਿੰਘ ਧੈਂਗੜ ਪੁਰ, ਗੁਰਨਾਮ ਰਾਮ ਪੁੰਨੂ ਮਜਾਰਾ ਐਡਵੋਕੇਟ ਰਾਜਕੁਮਾਰ, ਐਡਵੋਕੇਟ ਮੁਕੇਸ਼ ਬਾਲੀ, ਰਸ਼ਪਾਲ ਮਹਾਲੋਂ ਮੁਖਤਿਆਰ ਰਾਹੋ, ਸੁਰਜੀਤ ਕਰੀਹਾ ex ਐਸ,ਡੀ.ਓ. ਚਮਨ ਲਾਲ, ਐਸਡੀਓ ਧਰਮਪਾਲ,ਰਾਜਕੁਮਾਰ ਸਰਵਰ ਰਾਮ ਮਹਿਰਮਪੁਰ, ਦੌਲਤੀ ਬਰਨਾਲਾ, ਬਲਵਿੰਦਰ ਭੰਗਨ,ਦਰਸ਼ਨ ਪੱਲ੍ਹੀਆਂ,ਮੇਜਰ ਘਟਾਰੋ, ਹਰਬਲਾਸ ਬਧਣ ਹਰਮੇਸ਼ ਇਬ੍ਰਾਹਿਮ ਬਸਤੀ,ਸਤਪਾਲ ਲੰਗੜੋਆ, ਸੋਨੂੰ ਅਤੇ ਕਮਲ ਵੀਰ ਜੱਸਲ ਨਾਲ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਡੇਰਾ ਪੰਡਵਾ ਵਿਖੇ ਪ੍ਰੀਆ ਬੰਗਾ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ
Next articleਮਾਨਯੋਗ ਸੁਪਰੀਮ ਕੋਰਟ ਨੇ ਐਸ ਸੀ/ਐਸ ਟੀ ਕੋਟੇ ‘ਚ ਉਪ ਸ਼੍ਰੇਣੀ ਬਣਾਉਣ ਨੂੰ ਦਿੱਤੀ ਮਨਜੂਰੀ ਇਕ ਛੜਯੰਤਰ ਦਾ ਹਿੱਸਾ ਹੈ – ਕੁਲਵੰਤ ਭੂਨੋਂ