ਕਲੱਸਟਰ ਅਕਾਦਮਿਕ ਮੀਟਿੰਗ ਕਰਵਾਈ

ਸ਼੍ਰੀ ਅਨੰਦਪੁਰ ਸਾਹਿਬ (ਸਮਾਜ ਵੀਕਲੀ) ( ਸੰਜੀਵ ਧਰਮਾਣੀ ) ਬਲਾਕ ਸ੍ਰੀ ਅਨੰਦਪੁਰ ਸਾਹਿਬ ਦੇ ਢੇਰ ਕਲੱਸਟਰ ਵਿਖੇ ਅੱਜ ਸਾਂਝੀ ਸਿੱਖਿਆ ਦੇ ਸਹਿਯੋਗ ਨਾਲ ਕਲੱਸਟਰ ਮੁੱਖ ਅਧਿਆਪਕ ਮੈਡਮ ਕਮਲਜੀਤ ਕੌਰ ਜੀ ਦੀ ਅਗਵਾਈ ਵਿੱਚ ਸਕੂਲ ਮੁੱਖੀਆਂ ਦੀ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ 8 ਵੱਖ ਵੱਖ ਸਕੂਲਾਂ ਦੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੇ ਦੌਰਾਨ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਹੋਰ ਵਧੀਆ ਬਣਾਉਣ ਅਤੇ ਆਉਣ ਵਾਲੀਆਂ ਪ੍ਰੀਖਿਆਵਾਂ ਲਈ ਦੁਹਰਾਈ ਦੇ ਵੱਖ-ਵੱਖ ਨੁਕਤਿਆ ਉੱਤੇ ਵਿਚਾਰ ਚਰਚਾ ਕੀਤੀ ਗਈ। ਇਸ ਚਰਚਾ ਦੌਰਾਨ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਪੜਾਉਣ ਦੀਆਂ ਵੱਖ ਵੱਖ ਅਧਿਆਪਨ ਤਕਨੀਕਾਂ ਸਾਂਝੀਆਂ ਕੀਤੀਆਂ ਗਈਆਂ। ਇਸਦੇ ਨਾਲ ਹੀ ਨਿਪੁੰਨ ਭਾਰਤ ਦੇ ਅਧੀਨ ਵਿਦਿਆਰਥੀਆਂ ਦੇ ਟੀਚਿਆਂ ਉੱਪਰ ਵੀ ਵਿਚਾਰ ਚਰਚਾ ਕੀਤੀ ਗਈ।
ਇਸ ਮੀਟਿੰਗ ਦੌਰਾਨ ਕਲੱਸਟਰ ਮੁੱਖ ਅਧਿਆਪਕ ਮੈਡਮ ਕਮਲਜੀਤ ਕੌਰ, ਅਮਨਪ੍ਰੀਤ ਕੌਰ, ਰਾਜਵਿੰਦਰ ਕੌਰ, ਸੀਮਾ ਰਾਣੀ, ਬਲਵੀਰ ਸਿੰਘ, ਵਿਕਰਮ ਸ਼ਰਮਾ, ਸੁਰਿੰਦਰ ਕੁਮਾਰ ਕਾਲੀਆ, ਹਰਜਿੰਦਰ ਕੌਰ, ਸੰਜੀਵ ਕੁਮਾਰ, ਗੁਰਚਰਨ ਸਿੰਘ, ਮਨਪ੍ਰੀਤ ਕੌਰ, ਮਨਜੀਤ ਕੌਰ, ਸਾਂਝੀ ਸਿੱਖਿਆ ਵੱਲੋਂ ਗੁਰਚਰਨ ਸਿੰਘ, ਮਾਂਗੀ ਲਾਲ, ਵਿਦਿਆ ਪਾਂਡੇ ਅਤੇ ਸਚਿਨ ਜੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleडॉ. भीमराव अंबेडकर के विचार में जातिवाद राष्ट्र निर्माण में एक विनाशकारी बाधा : एक विश्लेषण
Next article*ਪੰਜ ਮਾਰਚ ਚੰਡੀਗੜ੍ਹ ਵਿਖੇ ਲੱਗਣ ਵਾਲੇ ਧਰਨੇ ਦਾ ਕਿਸਾਨਾਂ ਵਿੱਚ ਭਾਰੀ ਉਤਸ਼ਾਹ :- ਲੱਖੋਵਾਲ*