
(ਸਮਾਜ ਵੀਕਲੀ) ਪਿੰਡ ਪੱਤੋ ਹੀਰਾ ਸਿੰਘ ਮੋਗਾ, ਮੁੱਢ ਕਦੀਮੋਂ ਸੇਵਾ ਨੂੰ ਸਮਰਪਿਤ ਰਿਹਾ, ਕਿਉਂ ਕਿ ਚਾਰ ਪਾਤਸ਼ਾਹੀਆ ਤੇ ਪੀਰਾਂ ਫ਼ਕੀਰਾਂ ਦੀ ਧਰਤੀ ਹੋਣ ਕਰਕੇ, ਸੇਵਾ ਭਾਵਨਾ ਦੀਆਂ ਡੂੰਘੀਆਂ ਪੈੜਾਂ ਨੋਜਵਾਨਾਂ ਦੇ ਦਿਲ ਉੱਪਰ ਛਪ ਗਈਆਂ। ਕਲੱਬਾਂ ਹੋਰ ਵੀ ਹਨ, ਮਿਸਲਾਂ ਦੀ ਤਰਾਂ। ਜੋ ਵੱਖ ਵੱਖ ਪਹਿਲੂਆਂ ਤੇ ਜਿਵੇਂ ਅੱਖਾਂ ਦਾ ਕੈਂਪ, ਖੇਡਾਂ, ਜਾਂ ਹੋਰ ਪਿੰਡਾਂ ਦੇ ਸਾਂਝੇ ਕੰਮ, ਇਨ, ਆਰ, ਆਈ ਵੀਰ ਤੇ ਸਮੂਹ ਨਗਰ ਪੰਚਾਇਤ ਦੇ ਸਹਿਯੋਗ ਨਾਲ ਕਰਦੀਆਂ ਹਨ। ਇਹਨਾਂ ਕਲੱਬਾਂ ਨੂੰ ਸਭ ਤੋਂ ਵੱਧ ਸਹਾਇਤਾ ਮਿਲਦੀ ਹੈ ਤਾਂ ਇਹਨਾਂ ਵੀਰਾਂ ਤੋਂ ਜੋ ਬਿਗਾਨੀ ਧਰਤੀ ਤੇ ਰਹਿ ਕੇ ਆਪਣੇ ਪਿਛੋਕੜ ਨੂੰ ਨਹੀਂ ਭੁੱਲੇ, ਪਿੰਡ ਦੀ ਹਰ ਪੱਖ ਤੋਂ ਪੂਰੀ ਸੇਵਾ ਸੰਭਾਲ ਕਰਦੇ ਹਨ। ਹਰ ਇੱਕ ਦੇ ਦੁੱਖ ਸੁੱਖ ਦੇ ਸਾਂਝੀ ਹਨ। ਇਸ ਕਰਕੇ ਸਤਿ ਸਮੁੰਦਰੋਂ ਪਾਰ ਉਹਨਾਂ ਉਹ ਦੇਸ਼ਾਂ ਨੂੰ ਵੀ ਕਾਮਯਾਬ ਕੀਤਾ ਤੇ ਆਪਣੇ ਪਿੰਡ ਦਾ ਨਾਂ ਰੌਸ਼ਨ ਕੀਤਾ। ਭਾਵ ਮੱਲਾਂ ਮਾਰੀਆਂ। ਇਹਨਾਂ ਕਲੱਬਾਂ ਵਿੱਚੋਂ ਇੱਕ ਕਲੱਬ ਬਾਬਾ ਭਾਈ ਵੀਰ ਸਿੰਘ ਹੈ, ਜੋ ਕੇ ਪਿੰਡ ਵਿੱਚ ਬਿਮਾਰਾਂ, ਲੋੜਵੰਦਾਂ, ਦੁਖੀਆਂ, ਬੇਸਹਾਰਿਆਂ ਨੂੰ ਸਹਾਰਾ ਦੇ ਰਹੀ ਹੈ। ਅਗਾਂਹ ਵਧੂ ਸੋਚ ਤੇ ਮਾਲਕ ਕਲੱਬ ਦੇ ਪ੍ਰਧਾਨ ਕੁਲਵੰਤ ਗਰੇਵਾਲ, ਹਿੰਦਰੀ ਬਰਾੜ, ਹਿਤਕਾਰੀ ਮੈਡੀਕਲ ਸਟੋਰ, ਆਦਿ ਹੋਰ ਸਮੂਹ ਨਗਰ ਦੇ ਨੌਜਵਾਨ ਸਾਰੇ ਰਲ ਮਿਲ ਕੇ ਉਹਨਾਂ ਦਾ ਸਹਾਰਾ ਬਣਦੇ ਹਨ। ਕਿਤੇ ਸਾਡੇ ਪਿੰਡ ਵਿੱਚ ਕੋਈ ਇਲਾਜ ਖੁਣੋਂ ਨਾ ਰਹਿ ਜਾਵੇ। ਪਤਾ ਕਰ ਪ੍ਰੀਵਾਰ ਨਾਲ ਸਹਿਯੋਗ ਕਰਕੇ, ਸਾਰੀ ਗੱਲ ਸਮੁੱਚੇ ਪਿੰਡ ਦੇ ਧਿਆਨ ਵਿੱਚ ਲਿਆਂਦੀ ਜਾਂਦੀ ਹੈ। ਫੇਰ ਪੈਸੇ ਕੱਠੇ ਕਰਕੇ ਚੰਗੇ ਹਸਪਤਾਲਾਂ ਵਿੱਚੋਂ ਇਲਾਜ ਕਰਵਾਇਆ ਜਾਂਦਾ ਮਰੀਜ਼ਾਂ ਦਾ। ਪੂਰੀ ਜੁੰਮੇਵਾਰੀ ਨਾਲ। ਹੁਣ ਤੱਕ ਲੱਖਾਂ ਰੁਪਏ ਲੋਕਾਂ ਦੇ ਇਲਾਜ ਤੇ ਲੱਗ ਚੁੱਕੇ ਹਨ। ਅਤੇ ਇਹ ਸੇਵਾ ਅੱਜ ਵੀ ਨਿਰੰਤਰ ਜਾਰੀ ਹੈ। ਸ਼ਾਲਾ! ਅਸੀਂ ਇਸ ਕਲੱਬ ਅਤੇ ਇਨ, ਆਰ, ਆਈ ਵੀਰ ਤੇ ਸਮੂਹ ਨਗਰ ਪੰਚਾਇਤ ਪਿੰਡ ਨਿਵਾਸੀਆਂ ਦੇ ਬਹੁਤ ਹੀ ਧੰਨਵਾਦੀ ਹਾਂ। ਜਿੰਨਾਂ ਨੇ ਅੱਜ ਦੇ ਭੱਜ ਨੱਠ ਵਾਲੇ ਦੌਰ ਚੋਂ ਸਮਾਂ ਕੱਢਕੇ ਲੋਕ ਦੀ ਭਲਾਈ ਲਈ ਕਾਰਜ਼ ਅਰੰਭਿਆ। ਪ੍ਰਮਾਤਮਾ ਕ੍ਰਿਪਾ ਕਰੇ ਇਸੇ ਤਰ੍ਹਾਂ ਹੀ ਨਗਰ ਵਿੱਚ ਪਿਆਰ ਇਤਫ਼ਾਕ ਸੇਵਾ ਭਾਵਨਾ ਬਣੀ ਰਹੇ।
ਵੱਲੋਂ: ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417



