‘ਬੰਦ ਦਰਵਾਜ਼ੇ ਦੀ ਝਾਤ’ ਅਤੇ ‘ਚਾਨਣ ਦੀ ਚੋਗ’ ਲੋਕ ਅਰਪਣ 29 ਸਤੰਬਰ ਨੂੰ

 ਸੰਗਰੂਰ, (ਸਮਾਜ ਵੀਕਲੀ)  (ਰਮੇਸ਼ਵਰ ਸਿੰਘ) ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ 29 ਸਤੰਬਰ ਦਿਨ ਐਤਵਾਰ ਨੂੰ ਸਵੇਰੇ ਸਹੀ 10:00 ਵਜੇ ਤੋਂ ਲੈ ਕੇ ਦੁਪਹਿਰ 1:00 ਵਜੇ ਤੱਕ ਲੇਖਕ ਭਵਨ, ਹਰੇੜੀ ਰੋਡ, ਸੰਗਰੂਰ ਵਿਖੇ ਮਹੀਨਾਵਾਰ ਸਾਹਿਤਕ ਸਮਾਗਮ ਹੋ ਰਿਹਾ ਹੈ, ਜਿਸ ਵਿੱਚ ਉੱਭਰਦੇ ਕਵੀ ਪਵਨ ਕੁਮਾਰ ਹੋਸ਼ੀ ਦਾ ਪਲੇਠਾ ਕਾਵਿ-ਸੰਗ੍ਰਹਿ ‘ਬੰਦ ਦਰਵਾਜ਼ੇ ਦੀ ਝਾਤ’ ਅਤੇ ਸੁਰਜੀਤ ਦੇਵਲ ਦਾ ਬਾਲ ਕਾਵਿ-ਸੰਗ੍ਰਹਿ ‘ਚਾਨਣ ਦੀ ਚੋਗ’ ਲੋਕ ਅਰਪਣ ਕੀਤਾ ਜਾਵੇਗਾ। ਸਭਾ ਦੇ ਪ੍ਰੈੱਸ ਸਕੱਤਰ ਅਮਨ ਜੱਖਲਾਂ ਨੇ ਦੱਸਿਆ ਕਿ ਲੇਖਕ ਭਵਨ ਸੰਗਰੂਰ ਵਿਖੇ ਹੋ ਰਹੇ ਇਸ ਪਲੇਠੇ ਸਮਾਗਮ ਦੀ ਪ੍ਰਧਾਨਗੀ ਸ਼੍ਰੋਮਣੀ ਪੰਜਾਬੀ ਕਵੀ ਸ੍ਰੀ ਦਰਸ਼ਨ ਬੁੱਟਰ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਕਰਨਗੇ ਅਤੇ ਸ੍ਰੀਮਤੀ ਸਰਬਜੀਤ ਕੌਰ ਮੁੱਖ ਅਧਿਆਪਕਾ ਸਰਕਾਰੀ ਪ੍ਰਾਇਮਰੀ ਸਕੂਲ ਕਰਤਾਰਪੁਰਾ ਬਸਤੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਪੁਸਤਕ ਸਬੰਧੀ ਵਿਚਾਰ-ਚਰਚਾ ਵਿੱਚ ਡਾ. ਮੀਤ ਖਟੜਾ, ਮੋਹਨ ਸ਼ਰਮਾ, ਮੂਲ ਚੰਦ ਸ਼ਰਮਾ, ਜੰਗੀਰ ਸਿੰਘ ਰਤਨ ਅਤੇ ਗੁਰੀ ਚੰਦੜ ਆਦਿ ਸਾਹਿਤਕਾਰ ਹਿੱਸਾ ਲੈਣਗੇ। ਇਸ ਮੌਕੇ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਕਵੀ ਦਰਬਾਰ ਵੀ ਹੋਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਚਾਈਲਡ ਪੋਰਨੋਗ੍ਰਾਫੀ ‘ਤੇ SC ਦਾ ਵੱਡਾ ਫੈਸਲਾ, ਕਿਹਾ ਦੇਖਣਾ ਜਾਂ ਡਾਊਨਲੋਡ ਕਰਨਾ ਅਪਰਾਧ ਹੈ; ਹਾਈਕੋਰਟ ਦਾ ਫੈਸਲਾ ਪਲਟ ਗਿਆ
Next articleਵਰਤਮਾਨ ਹੀ ਤੋਹਫਾ ਹੈਂ………