
ਕਪੂਰਥਲਾ, (ਸਮਾਜ ਵੀਕਲੀ) ( ਕੌੜਾ ) ਐਸ ਡੀ ਕਾਲਜ ਫਾਰ ਵੂਮੈਨ ਵਿਖੇ ਪ੍ਰਿੰਸੀਪਲ ਡਾ ਵੰਦਨਾ ਸ਼ੁਕਲਾ ਦੀ ਅਗਵਾਈ ਅਤੇ ਕਲੱਬ ਦੇ ਇੰਚਾਰਜ ਮੈਡਮ ਰਾਜਿੰਦਰ ਕੌਰ ਦੀ ਦੇਖ ਰੇਖ ਵਿਚ ਕਾਲਜ ਕੈਂਪਸ ‘ਚ ਸਵੱਛਤਾ ਲਹਿਰ ਚਲਾਈ ਗਈ। ਵਾਤਾਵਰਣ ਪ੍ਰਤੀ ਜਾਗਰੁਕਤਾ ਅਤੇ ਆਲੇ ਦੁਆਲੇ ਦੀ ਸਫਾਈ ਦੇ ਮੁੱਖ ਮੰਤਵ ਨੂੰ ਧਿਆਨ ਵਿਚ ਰੱਖਦੇ ਹੋਏ ਵਿਦਿਆਰਥਣਾਂ ਨੇ ਇਸ ਲਹਿਰ ਵਿੱਚ ਵਧ ਚੜ੍ਹ ਕੇ ਭਾਗ ਲਿਆ । ਇਸ ਦੌਰਾਨ ਵਿਦਿਆਰਥਣਾਂ ਨੇ ਕਾਲਜ ਕੈਂਪਸ ਵਿੱਚ ਸਾਫ-ਸਫਾਈ ਕੀਤੀ । ਜਿਸ ਵਿੱਚ ਕੰਪਿਊਟਰ ਲੈਬਜ਼, ਲਾਇਬ੍ਰੇਰੀ, ਕਮਰੇ ਅਤੇ ਵਰਾਂਡੇ ਵੀ ਸ਼ਾਮਲ ਸਨ । ਭਾਗ ਲੈਣ ਵਾਲੀਆਂ 54 ਵਿਦਿਆਰਥਣਾਂ ਨੂੰ ਸੰਬੋਧਿਤ ਕਰਦੇ ਹੋਏ ਪ੍ਰਿੰਸੀਪਲ ਡਾ ਸ਼ੁਕਲਾ ਨੇ ਵੀ ‘ਸਾਫ ਵਾਤਾਵਰਣ ਚੰਗੀ ਸਿਹਤ’ ਦਾ ਸੁਨੇਹਾ ਦਿੱਤਾ । ਈਕੋ ਕਲੱਬ ਦੇ ਸਹਿਯੋਗੀ ਮੈਡਮ ਹਰਲੀਨ ਕੌਰ ਅਤੇ ਸਮੂਹ ਸਟਾਫ ਮੈਂਬਰਾਂ ਦੇ ਸਹਿਯੋਗ ਨਾਲ ਇਹ ਸਵੱਛਤਾ ਲਹਿਰ ਸਫਲਤਾ ਪੂਰਵਕ ਸੰਪੰਨ ਹੋਈ ਅਤੇ ਇਸ ਤੋਂ ਉਪਰੰਤ ਵਿਦਿਆਰਥਣਾ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj