ਸਮਾਜ ਵੀਕਲੀ
ਚਲੋ ਸਾਰੇ ਮਿਲ਼ ਕੇ ਇਸ ਵਾਰ
ਦੇਸ਼ ਦੀ ਸਾਫ਼ ਸਫ਼ਾਈ ਕਰੀਏ।
ਝਾੜੂ ਪੋਚਾ ਲੈ ਕੇ ਸਾਰੇ ਕਚਰੇ ਦੀ,
ਇੱਕੋ ਵਾਰੀ ਦੇਸ਼ ‘ਚੋਂ ਵਿਦਾਈ ਕਰੀਏ।
ਚਲੋ ਸਾਰੇ ਮਿਲ਼ ਕੇ…..
ਡੁੱਲ੍ਹੇ ਹੋਏ ਬੇਰਾਂ ਦਾ ਹਜੇ ਵੀ,
ਬੇਸ਼ਕ ਕੁੱਝ ਨਹੀਂ ਵਿਗੜਿਆ।
ਪਰ ਕਣਕ ਨਾਲ਼ ਘੁਣ ਨਾ ਬਣਿਓ,
ਨਹੀਂ ਤਾਂ ਐਵੇਂ ਸੱਭ ਜਾਊ ਰਗੜਿਆ।
ਸੋਨੇ ਦੀ ਚਿੜੀ ਨੂੰ ਚੋਗ ਖਵਾਉਣ ਲਈ,
ਆਓ ਸਾਰੇ ਮਿਲ਼ ਕੇ ਬਿਜਾਈ ਕਰੀਏ।
ਚਲੋ ਸਾਰੇ ਮਿਲ਼ ਕੇ….
ਕੈਨੇਡਾ,ਅਮਰੀਕਾ ਤੇ ਇੰਗਲੈਂਡ,
ਏਸੇ ਦੇਸ਼ ਨੂੰ ਬਣਾ ਲਵੋ।
ਆਪਣੀਆਂ ਪੀੜ੍ਹੀਆਂ ਨੂੰ ਵਿਦੇਸ਼ਾਂ ਵਿੱਚ,
ਧੱਕੇ ਖਾਣ ਤੋਂ ਬਚਾ ਲਵੋ।
ਦਫ਼ਨਾ ਦੇਵੋ ਬੇਇਮਾਨੀ ਨੂੰ ਟੋਆ ਪੁੱਟ ਕੇ,
ਤੇ ਇਮਾਨਦਾਰੀ ਦੀ ਖ਼ੁਦਾਈ ਕਰੀਏ।
ਚਲੋ ਸਾਰੇ ਮਿਲ਼ ਕੇ…..
ਸਾਡੇ ਹੀ ਹੱਥ ਵਿੱਚ ਹੈ ਹੁਣ,
ਮਰੇ ਲੋਕਤੰਤਰ ਨੂੰ ਜ਼ਿੰਦਾ ਕਰਨਾ।
ਖ਼ਤਮ ਕਰਕੇ ਵੀ.ਆਈ.ਪੀ.ਰਵਾਇਤ,
ਆਮ ਦੇਸ਼ ਦਾ ਹਰ ਬਸ਼ਿੰਦਾ ਕਰਨਾ।
ਚਾਹੁਣ ਵਿਦੇਸ਼ੀ ਸਾਡੇ ਦੇਸ਼ ਆਉਣਾ,
ਐਹੋ ਜਿਹੇ ਮਿਹਨਤਾਂ ਦੇ ਸ਼ੁਦਾਈ ਬਣੀਏ।
ਚਲੋ ਸਾਰੇ ਮਿਲ਼ ਕੇ ਇਸ ਵਾਰ,
ਦੇਸ਼ ਦੀ ਸਾਫ਼ ਸਫ਼ਾਈ ਕਰੀਏ।
ਮਨਜੀਤ ਕੌਰ ਲੁਧਿਆਣਵੀ
ਸ਼ੇਰਪੁਰ, ਲੁਧਿਆਣਾ।
ਸੰ:9464633059
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly