ਪੀ ਐਮ ਸ੍ਰੀ ਸਸਸਸ ਲੰਗੜੋਆ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ
ਨਵਾਂਸ਼ਹਿਰ (ਸਮਾਜ ਵੀਕਲੀ) (ਮਨੋਰੰਜਨ ਕਾਲੀਆ) ਅੱਜ ਵਿਸ਼ਵ ਵਾਤਾਵਰਣ ਦਿਵਸ ਮੌਕੇ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਵਿਖੇ ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਸਟੇਟ ਐਵਾਰਡੀ ਦੀ ਅਗਵਾਈ ਵਿੱਚ ਸਕੂਲ ਦੇ ਸਟਾਫ ਵਲੋਂ ਵੱਖ ਵੱਖ ਤਰ੍ਹਾਂ ਦੇ ਪੌਦੇ ਲਗਾਏ ਗਏ। ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਨੇ ਕਿਹਾ ਕਿ ਸਾਫ ਤੇ ਸ਼ੁਧ ਆਕਸੀਜਨ ਲਈ ਹਰ ਇਕ ਲਈ ਪੌਦੇ ਲਾਉਣੇ ਜ਼ਰੂਰੀ ਹਨ। ਆਪਣੇ ਸੁਨੇਹੇ ਵਿੱਚ ਪ੍ਰਿੰਸੀਪਲ ਨੇ ਬੱਚਿਆਂ ਨੂੰ ਆਨਲਾਈਨ ਸਮਰ ਕੈਂਪ ਲਾਉਣ ਦੇ ਨਾਲ ਨਾਲ ਹਰ ਇਕ ਬੱਚੇ ਨੂੰ ਪੌਦਾ ਲਾਉਣ ਲਈ ਪ੍ਰੇਰਿਤ ਕੀਤਾ। ਮੈਡਮ ਗੁਨੀਤ ਨੇ ਦਿਨੋਂ ਦਿਨ ਵੱਧ ਰਹੀ ਤਪਸ਼ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਰੁੱਖ ਲਾਉਣ ਨਾਲ ਪਿਘਲ ਰਹੇ ਗਲੇਸ਼ੀਅਰਾਂ ਨੂੰ ਠੱਲ੍ਹ ਪਵੇਗੀ ਤੇ ਇਨਸਾਨ ਨੂੰ ਸਾਹ ਲੈਣ ਚ ਸੌਖ ਮਹਿਸੂਸ ਹੋਵੇਗੀ।ਇਸ ਮੌਕੇ ਪ੍ਰਿੰਸੀਪਲ ਡਾਕਟਰ ਅਗਨੀਹੋਤਰੀ ਨੇ ਅੱਜ ਦੇ ਦਿਨ ਦੀ ਮਹੱਤਤਾ ਬਾਰੇ ਕਿਹਾ ਕਿ ਕੁਦਰਤ ਅਤੇ ਧਰਤੀ ਦੀ ਰੱਖਿਆ ਕਰਨ ਅਤੇ ਵਾਤਾਵਰਨ ਲਈ ਸਕਾਰਾਤਮਕ ਕਾਰਵਾਈ ਕਰਨ ਦੇ ਮਕਸਦ ਨਾਲ ਸੰਸਾਰ ਭਰ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਹਰ ਸਾਲ 5 ਜੂਨ, ਨੂੰ ਮਨਾਇਆ ਜਾਂਦਾ ਹੈ। ਇਹ ਪ੍ਰੋਗਰਾਮ ਸੰਯੁਕਤ ਰਾਸ਼ਟਰ ਦੁਆਰਾ ਚਲਾਇਆ ਜਾਂਦਾ ਹੈ। 1972 ਵਿੱਚ, ਇਸ ਨੂੰ ਪਹਿਲੀ ਵਾਰ ਆਯੋਜਿਤ ਕੀਤਾ ਗਿਆ, ਇਹ ਵਾਤਾਵਰਨ ਦੇ ਮੁੱਦਿਆਂ ਤੋਂ ਲੈ ਕੇ ਸਮੁੰਦਰੀ ਪ੍ਰਦੂਸ਼ਣ, ਮਨੁੱਖੀ ਅਤਿ-ਆਬਾਦੀ, ਅਤੇ ਗਲੋਬਲ ਵਾਰਮਿੰਗ, ਟਿਕਾਊ ਖਪਤ ਅਤੇ ਜੰਗਲੀ-ਜੀਵਨ ਜੁਰਮਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਇੱਕ ਮੁਹਿੰਮ ਰਹੀ ਸੀ। ਵਿਸ਼ਵ ਵਾਤਾਵਰਨ ਦਿਵਸ ਸਾਲ ਵਿੱਚ 143 ਤੋਂ ਵੱਧ ਦੇਸ਼ਾਂ ਦੀ ਭਾਗੀਦਾਰੀ ਨਾਲ ਮੰਨਾਇਆ ਜਾਂਦਾ ਹੈ। ਇਹ ਸਰਵ ਜਨਕ ਪਹੁੰਚ ਲਈ ਇੱਕ ਵਿਸ਼ਵਵਿਆਪੀ ਪਲੇਟਫਾਰਮ ਬਣ ਗਿਆ ਹੈ। ਹਰ ਸਾਲ, ਡਬਲਿਊ.ਈ.ਡੀ. ਨੇ ਪ੍ਰਮੁੱਖ ਕਾਰਪੋਰੇਸ਼ਨਾਂ, ਐਨ.ਜੀ.ਓ (ਸੰਸਥਾਵਾਂ), ਕਮਿਊਨਿਟੀਆਂ,ਸਰਕਾਰਾਂ ਅਤੇ ਵਾਤਾਵਰਨ ਦੇ ਕਾਰਨਾਂ ਦੀ ਵਕਾਲਤ ਕਰਨ ਵਾਲੇ ਵਿਸ਼ਵ ਪ੍ਰਸਿੱਧ ਲੋਕਾਂ ਨੂੰ ਇੱਕ ਨਵਾਂ ਥੀਮ ਪ੍ਰਦਾਨ ਕੀਤਾ ਹੈ।ਇਸ ਮੌਕੇ ਤੇ ਮੈਡਮ ਰੇਖਾ ਜਨੇਜਾ, ਅਮਨਦੀਪ ਕੌਰ, ਗੁਰਪ੍ਰੀਤ ਕੌਰ, ਕਿਰਨਦੀਪ, ਹਰਿੰਦਰ ਸਿੰਘ ਤੋਂ ਇਲਾਵਾ ਹਾਜ਼ਰ ਸਟਾਫ ਮੈਂਬਰਾਂ ਜਿਨ੍ਹਾਂ ਵਿਚ ਕੈਂਪਸ ਮੈਨੇਜਰ ਸਤਨਾਮ ਸਿੰਘ, ਸੁਰੱਖਿਆ ਗਾਰਡ ਬਲਜਿੰਦਰ ਸਿੰਘ ਤੇ ਅਨਿਲ ਕੁਮਾਰ ਨੇ ਆਪਣਾ ਆਪਣਾ ਬੂਟਾ ਲਗਾ ਕੇ ਵਾਤਾਵਰਨ ਦੀ ਸ਼ੁੱਧਤਾ ਦਾ ਸੁਨੇਹਾ ਦਿੱਤਾ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



