(ਸਮਾਜ ਵੀਕਲੀ)- ਸਾਬਕਾ ਸਰਪੰਚ ਜਸਵਿੰਦਰ ਕੌਰ ਭਗਤ ਟਿੱਬਾ ਦੇ ਘਰ ਹੋਏ ਇਕੱਠ ‘ਚ ਪੁੱਜੇ ਵੱਡੀ ਗਿਣਤੀ ‘ਚ ਟਕਸਾਲੀ ਅਕਾਲੀ ਆਗੂ
ਸ਼ਾਨ ਨਾਲ ਜਿਤਾਂਵਾਂਗੇ ਕੈਪਟਨ ਹਰਮਿੰਦਰ ਸਿੰਘ ਨੂੰ-ਅਕਾਲੀ ਆਗੂ
ਕਪੂਰਥਲਾ – (ਕੌੜਾ) ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਉਮੀਦਵਾਰ ਕੈਪਟਨ ਹਰਮਿੰਦਰ ਸਿੰਘ ਦੀ ਚੋਣ ਮੁਹਿੰਮ ਨੂੰ ਸਾਰੇ ਪਿੰਡਾਂ ‘ਚੋਂ ਵੱਡਾ ਹੁੰਗਾਰਾ ਮਿਲ ਰਿਹਾ ਹੈ ।ਇਸੇ ਲੜੀ ਤਹਿਤ ਬਾਹਰਾ ਇਲਾਕੇ ਦੇ ਸਾਬਕਾ ਵਿੱਤ ਮੰਤਰੀ ਦੇ ਧੜੇ ਦੇ ਟਕਸਾਲੀ ਅਕਾਲੀ ਆਗੂਆਂ ਵੱਲੋਂ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਬੀਬੀ ਜਸਵਿੰਦਰ ਕੌਰ ਭਗਤ ਦੇ ਗ੍ਰਹਿ ਵਿਖੇ ਇਕੱਤਰਤਾ ਕੀਤੀ ਗਈ । ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਉਮੀਦਵਾਰ ਕੈਪਟਨ ਹਰਮਿੰਦਰ ਸਿੰਘ ਤੇ ਹੋਰ ਆਗੂਆਂ ਸ਼ਿਰਕਤ ਕੀਤੀ ।ਇਸ ਸਮੇਂ ਸਮੂਹ ਆਗੂਆਂ ਸਰਕਲ ਜਥੇਦਾਰ
ਰਣਜੀਤ ਸਿੰਘ ਬਿਧੀਪੁਰ ਨੰਬਰਦਾਰ, ਜ਼ੋਨ ਇੰਚਾਰਜ ਰਾਜਬੀਰ ਸਿੰਘ , ਕੈਪਟਨ ਪ੍ਰੀਤਮ ਸਿੰਘ ਨੰਬਰਦਾਰ ,ਜਥੇ. ਸੂਰਤ ਸਿੰਘ, ਅਮਰਕੋਟ , ਜਥੇ. ਸੁਰਜੀਤ ਸਿੰਘ ਟਿੱਬਾ ,ਜਥੇ ਜਗੀਰ ਸਿੰਘ ਟਿੱਬਾ, ਜਥੇ
ਬਲਬੀਰ ਸਿੰਘ ਭਗਤ ਟਿੱਬਾ , ਜਥੇ. ਗੁਰਦਿਆਲ ਸਿੰਘ ਬੂਹ ,ਜਥੇ. ਗੁਰਦਿਆਲ ਸਿੰਘ ਠੱਟਾ, ਜਥੇ ਜੋਗਿੰਦਰ ਸਿੰਘ ਟਿੱਬਾ ,ਪੁਸ਼ਪਿੰਦਰ ਸਿੰਘ ਗੋਲਡੀ ਨਸੀਰਪੁਰ , ਜਥੇ. ਰੇਸ਼ਮ ਸਿੰਘ ਅਮਰਕੋਟ ,ਬਖਸ਼ੀਸ਼ ਸਿੰਘ ਚੰਨਾ , ਟਿੱਬਾ , ਜਥੇ ਬਲਵੀਰ ਸਿੰਘ ਅਮਾਨੀਪੁਰ , ਸ੍ਰੀ ਹਰਬੰਸ ਲਾਲ, ਟਿੱਬਾ , ਜਥੇ ਸੁਰਿੰਦਰ ਸਿੰਘ ਟਿੱਬਾ ,
ਮਨਜੀਤ ਸਿੰਘ ਟੀਟਾ ਸੀਮੇਂਟ ਵਾਲਾ ਟਿੱਬਾ ,ਮਾਸਟਰ ਦਿਲਬੀਰ ਸਿੰਘ ਠੱਟਾ , ਜਥੇ ਸਤਨਾਮ ਸਿੰਘ ਦਰੀਏਵਾਲਾ , ਜਥੇ ਬਲਦੇਵ ਸਿੰਘ ਸਰਪੰਚ ਬੂਲਪੁਰ , ਸਰਵਣ ਸਿੰਘ ਚੰਦੀ,ਸੁਖਜਿੰਦਰ ਸਿੰਘ ਲਾਡਾ ਸਾਬਕਾ ਸਰਪੰਚ ਟਿੱਬਾ , ਜਥੇ ਹਰਚਰਨ ਸਿੰਘ ਜਾਂਗਲਾ ਸਾਬਕਾ ਸਰਪੰਚ ਆਦਿ ਨੇ ਸੰਬੋਧਨ ਕਰਦੇ ਕਿਹਾ ਕਿ ਬਾਹਰਾ ਇਲਾਕੇ ਦੇ ਸਮੂਹ ਟਕਸਾਲੀ ਅਕਾਲੀ ਆਗੂਆਂ ਤੇ ਹੋਰ ਵਰਕਰਾਂ ਵੱਲੋਂ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕੈਪਟਨ ਹਰਮਿੰਦਰ ਸਿੰਘ ਦੇ ਹੱਕ ‘ਚ ਜਲਦੀ ਹੀ ਵੱਡੀ ਮੀਟਿੰਗ ਕੀਤੀ ਜਾਵੇਗੀ । ਅਕਾਲੀ ਆਗੂਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਵੱਲੋਂ ਕੈਪਟਨ ਹਰਮਿੰਦਰ ਸਿੰਘ ਨੂੰ ਪਾਰਟੀ ਦੀ ਟਿਕਟ ਦੇ ਕੇ ਹਲਕਾ ਸੁਲਤਾਨਪੁਰ ਲੋਧੀ ਤੋਂ ਉਮੀਦਵਾਰ ਐਲਾਨ ਕੀਤਾ ਗਿਆ ਹੈ ਤੇ ਅਸੀਂ ਪਾਰਟੀ ਹਾਈਕਮਾਂਡ ਦੇ ਦਿਸ਼ਾ ਨਿਰਦੇਸ਼ ਅਨੁਸਾਰ ਹਲਕਾ ਸੁਲਤਾਨਪੁਰ ਲੋਧੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕੈਪਟਨ ਹਰਮਿੰਦਰ ਸਿੰਘ ਨੂੰ 2022 ਦੀਆਂ ਆ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਜਿਤਾ ਕੇ ਇਹ ਸੀਟ ਪਾਰਟੀ ਦੀ ਝੋਲੀ ਪਾਵਾਂਗੇ ।ਉਨ੍ਹਾਂ ਕਿਹਾ ਕਿ ਪੰਜਾਬ ‘ਚ 2022 ‘ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਤੇ ਪੰਜਾਬ ਮੁੜ ਖੁਸ਼ਹਾਲ ਬਣੇਗਾ ।
ਇਸ ਸਮੇਂ ਕੈਪਟਨ ਹਰਮਿੰਦਰ ਸਿੰਘ ਨੇ ਸੰਬੋਧਨ ਕਰਦੇ ਸਮੂਹ ਆਗੂ ਸਾਹਿਬਾਨ ਦਾ ਦਿੱਤੇ ਸਤਿਕਾਰ ਲਈ ਤਹਿ ਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਮੈ ਸਦਾ ਬਾਹਰੇ ਦੀਆਂ ਸੰਗਤਾਂ ਦਾ ਰਿਣੀ ਰਹਾਂਗਾ । ਉਨ੍ਹਾਂ ਕਿਹਾ ਕਿ ਪੰਜਾਬ ‘ਚ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਸਰਕਾਰ ਬਣੇਗੀ ਅਤੇ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਲੋਕ ਸੁੱਖ ਤੇ ਸਕੂਨ ਦੀ ਭੈਅ ਮੁਕਤ ਜਿੰਦਗੀ ਬਤੀਤ ਕਰਨਗੇ । ਉਨ੍ਹਾਂ ਕਿਹਾ ਕਿ ਪਿਛਲੇ ਪੌਣੇ 5 ਸਾਲਾਂ ‘ਚ ਹਲਕਾ ਸੁਲਤਾਨਪੁਰ ਲੋਧੀ ਦੇ ਅਕਾਲੀ ਵਰਕਰਾਂ ਤੇ ਝੂਠੇ ਕੇਸ ਬਣਾਏ ਗਏ ਤੇ ਜਨਤਾ ਨੂੰ ਰੱਝ ਕੇ ਲੁੱਟਿਆ ਤੇ ਕੁੱਟਿਆ ਗਿਆ । ਮੈ ਇਹ ਵਾਅਦਾ ਕਰਦਾ ਹਾਂ ਕਿ ਇਹ ਲੁੱਟ ਖਸੁੱਟ ਤੇ ਧੱਕੇਸ਼ਾਹੀਆਂ ਬੰਦ ਹੋਣਗੀਆਂ ਤੇ ਸੁਲਤਾਨਪੁਰ ਲੋਧੀ ਪਵਿੱਤਰ ਧਰਤੀ ਨੂੰ ਸੱਚਮੁੱਚ ਹੀ ਸੁੰਦਰ ਤੇ ਖੁਸ਼ਹਾਲ ਬਣਾਉਣ ਦੇ ਲਈ ਹਰ ਉਪਰਾਲਾ ਸੰਗਤਾਂ ਦੇ ਸਹਿਯੋਗ ਨਾਲ ਕਰਾਂਗਾ । ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਦੀਆਂ ਗੁਰਦੁਆਰਾ ਸਾਹਿਬਾਨ ਨਾਲ ਜੁੜਦੀਆਂ ਸਾਰੀਆਂ ਸੜਕਾਂ ਨੂੰ ਸੁੰਦਰ ਹੈਰੀਟੇਜ ਸਟਰੀਟ ਬਣਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸ੍ਰੀ ਦਰਬਾਰ ਸਾਹਿਬ ਵਾਲੀ ਸਟਰੀਟ ਦੀ ਤਰ੍ਹਾਂ ਸੁੰਦਰ ਬਣਾਇਆ ਜਾਵੇਗਾ ।
ਇਸ ਸਮੇ ਮੀਟਿੰਗ ‘ਚ ਜਥੇ ਬਲਜਿੰਦਰ ਸਿੰਘ ਸ਼ੇਰਾ ਦਰੀਏਵਾਲ,
ਕਰਮਜੀਤ ਸਿੰਘ ਚੇਲਾ,ਰਵਿੰਦਰ ਸਿੰਘ , ਮਾਸਟਰ ਗੁਰਬਚਨ ਸਿੰਘ ਅਮਰਕੋਟ , ਸੁਰਿੰਦਰ ਸਿੰਘ ਟਿੱਬਾ ,ਹਰਜਿੰਦਰ ਸਿੰਘ ਟਿੱਬਾ,
ਹਰਜੀਤ ਸਿੰਘ ਠੇਕੇਦਾਰ ਟਿੱਬਾ ਤੇ ਹੋਰਨਾਂ ਸ਼ਿਰਕਤ ਕੀਤੀ ।
ਸਮਾਜਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly