ਠੋਕੋ ਤਾਲੀ

ਸੋਨੂੰ ਮੰਗਲ਼ੀ

(ਸਮਾਜ ਵੀਕਲੀ)

ਕਿੱਡਾ ਕੰਮ ਮਹਾਨ ਹੋ ਗਿਆ
ਸਿੱਧੂ ਅੱਜ ਪ੍ਰਧਾਨ ਹੋ ਗਿਆ

ਰੱਦ ਬਿਜਲੀ ਸਮਝੌਤੇ ਹੋਣੇ
ਬਿੱਲ ਬਿਜਲੀ ਦੇ ਅੱਧੇ ਪੌਣੇ

ਮੌਜਾਂ ਲੁੱਟਦੇ ਜੱਟ ਹੋਣਗੇ
ਬਿਜਲੀ ਦੇ ਨਾਂ ਕੱਟ ਹੋਣਗੇ

ਕਰ ਦੇਣੀ ਹੈ ਦੂਰ ਨਮੋਸ਼ੀ
ਫੜਨੇ ਸਭ ਬੇਅਦਬੀ ਦੋਸ਼ੀ

ਸਾਫ਼ ਸਿਆਸੀ ਖੇਲ ਹੋਵੇਗਾ
ਨਸ਼ਾ ਮਾਫੀਆ ਜੇਲ ਹੋਵੇਗਾ

ਗੱਡੀ ਚੱਲੂ ਨਾਲ਼ ਮੜਕ ਦੇ
ਪੂਰਨੇ ਟੋਏ ਹਰ ਸੜਕ ਦੇ

ਸਕੂਲ ਤੇ ਹਸਪਤਾਲ ਬਣਾਉਣੇ
ਇਮਾਨਦਾਰ ਕਰਨੇ ਸਭ ਠਾਣੇ

ਸੁਖੀ ਹਰ ਧੀ , ਮਾਂ ਹੋਊਗੀ
ਅਵਾਰਾ ਨਾ ਕੋਈ ਗਾਂ ਹੋਊਗੀ

ਲਿਖ ਦੇਣੀ ਏ ਨਵੀਂ ਕਹਾਣੀ
ਰੋਕ ਲੈਣੇ ਖੋਹ ਹੁੰਦੇ ਪਾਣੀ

ਮਾਂ ਬੋਲੀ ਦਾ ਸਤਿਕਾਰ ਹੋਵੇਗਾ
ਇਸੇ ਵਿਚ ਪੱਤਰ , ਵਿਹਾਰ ਹੋਵੇਗਾ

ਚੜੇ ਗਰੀਬ ਨੂੰ ਚਾਅ ਹੋਣਗੇ
ਸਸਤੇ ਰੇਤ ਦੇ ਭਾਅ ਹੋਣਗੇ

ਦਾਅਵੇ ਕਰਦੇ ਕਾਂਗਰਸੀ ਸਾਰੇ
ਉੱਚੀ ਉੱਚੀ ਲਾਉਂਦੇ ਨਾਅਰੇ

ਦੇਖਾਂਗੇ ਦਮ ਕਿੰਨਾਂ ਸੀਨੇ
ਪਏ ਨੇ ਹਾਲੇ 6 ਮਹੀਨੇ

ਦੇਖੋ ਕੀ ਹੁਣ ਗੁੱਲ ਖਿਲਾਊ
ਕੰਮ ਕਰੂ ਜਾਂ ਸ਼ਿਅਰ ਸੁਣਾਊ

ਰਖਿਓ ਸਬਰ ਨਾ ਕਰਿਓ ਕਾਹਲ਼ੀ
ਉਦੋਂ ਤੱਕ ਸਭ ਠੋਕੋ ਤਾਲੀ

ਸੋਨੂੰ ਮੰਗਲ਼ੀ
ਪਿੰਡ ਮੰਗਲ਼ੀ ਟਾਂਡਾ
ਲੁਧਿਆਣਾ
ਫੋਨ 81894958011

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੜਾ ਕੁੱਝ ਦੱਸਦੀਆਂ ਸਮੁੰਦਰ ਦੀਆਂ ਲਹਿਰਾਂ !
Next articleਮਾਂ