ਸਿਵਲ ਸਰਜਨ ਮਾਨਸਾ ਨੇ ਜ਼ਿਲੇ ਵਿੱਚ ਵੱਖ ਵੱਖ ਸਿਹਤ ਸੰਸਥਾਵਾਂ ਵਿਖੇ ਕੀਤਾ ਦੌਰਾ ਕੀਤਾ

ਮਾਨਸਾ ,(ਸਮਾਜ ਵੀਕਲੀ) ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਮੁਫਤ ਦਵਾਈਆਂ ਐਕਸਰੇ ਈ.ਸੀ.ਜੀ.ਅਤੇ ਹੋਰ ਸਿਹਤ ਸਹੂਲਤਾਂ ਮੁਹਈਆ ਕਰਾਵਾਉਣ ਦੇ ਮਕਸਦ ਨਾਲ ਜਮੀਨੀ ਪੱਧਰ ਤੇ ਪਤਾ ਕਰਨ ਲਈ ਜਾਂ ਯਕੀਨੀ ਬਣਾਉਣ ਲਈ ਸਿਵਲ ਸਰਜਨ ਡਾਕਟਰ ਹਰਦੇਵ ਸਿੰਘ ਐਮ.ਐਸ. ਆਰਥੌ ਨੇ ਬਲਾਕ ਬੁੱਢਲਾਡਾ ਦੇ ਆਮ ਆਦਮੀ ਕਲੀਨਿਕ ਬੋਹਾ ਅਤੇ ਬਰੇ, ਹੈਲਥ ਐਂਡ ਵੈਲਨੈਸ ਸੈਂਟਰ ਬਰੇ, ਸਰਦੂਲਗੜ੍ਹ ਦੇ ਸਬ ਡਵੀਜ਼ਨ ਹਸਪਤਾਲ ਸਰਦੂਲਗੜ੍ਹ, ਆਮ ਆਦਮੀ ਕਲੀਨਿਕ ਕਰੰਡੀ ਅਤੇ ਹੈਲਥ ਐਂਡ ਵੈਲਨੈਸ ਸੈਂਟਰ ਝੰਡਾ ਕਲਾਂ ਦਾ ਦੌਰਾ ਕੀਤਾ।

ਇੰਨਾ ਸੰਸਥਾਵਾਂ ਵਿਖੇ ਜਾ ਕੇ ਉਹਨਾਂ ਨੇ ਪਿੰਡ ਦੇ ਸਰਪੰਚਾਂ ,ਹੋਰ ਮੋਹਤਵਾਰ ਵਿਅਕਤੀਆਂ ਨਾਲ ਗੱਲਬਾਤ ਕਰਕੇ ਸਿਹਤ ਸੰਸਥਾਵਾਂ ਅਤੇ ਉਹਨਾਂ ਵਿੱਚ ਮਿਲਣ ਵਾਲੀਆਂ ਸਹੂਲਤਾਂ ਦਾ ਜਾਇਜ਼ਾ ਲਿਆ, ਬੋਹਾ ਵਿਖੇ ਮਰੀਜ਼ਾਂ ਤੇ ਉਹਨਾਂ ਦੇ ਵਾਰਸਾਂ ਨਾਲ ਸਿਹਤ ਸਹੂਲਤਾਂ ਸਬੰਧੀ ਵਾਰਤਾਲਾਪ ਕੀਤੀ ਅਤੇ ਉਹਨਾਂ ਨੂੰ ਜਾਗਰੂਕ ਵੀ ਕੀਤਾ,ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦੇ ਹੁਕਮ ਹਨ ਕਿ ਸਿਹਤ ਸੰਸਥਾਵਾਂ ਵਿਖੇ ਆਉਣ ਵਾਲੇ ਮਰੀਜ਼ਾਂ ਨੂੰ ਸਾਰੀਆਂ ਦਵਾਈਆਂ ਤੇ ਟੈਸਟ ਹਸਪਤਾਲਾਂ ਦੇ ਅੰਦਰੋਂ ਅਤੇ ਮੁਫ਼ਤ ਮਿਲਣੇ ਚਾਹੀਦੇ ਹਨ ਨਾਲ ਹੀ ਉਹਨਾਂ ਨੇ ਸਬ ਡਿਵੀਜ਼ਨ ਹਸਪਤਾਲ ਸਰਦੂਲਗੜ੍ਹ ਵਿਖੇ ਸਮੂਹ ਅਧਿਕਾਰੀਆਂ ਤੇ ਪੈਰਾ ਮੈਡੀਕਲ ਕਰਮਚਾਰੀਆਂ ਨਾਲ ਮੀਟਿੰਗ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆਂ ਕਰਮਚਾਰੀਆਂ ਅਤੇ ਪੈਰਾਮੈਡੀਕਲ ਸਟਾਫ ਅਤੇ ਆਸ਼ਾ ਵਰਕਰ ਨੂੰ ਹਦਾਇਤ ਕੀਤੀ ਕਿ ਮਰੀਜ਼ਾਂ ਨਾਲ ਚੰਗਾ ਵਿਵਹਾਰ ਅਤੇ ਇਲਾਜ਼ ਤਸੱਲੀ ਬਖਸ਼ ਹੋਣਾ ਚਾਹੀਦਾ ਹੈ, ਡਾਕਟਰ ਅਤੇ ਮਰੀਜ਼ ਦੇ ਵਧੀਆ ਵਿਵਹਾਰ ਨਾਲ ਮਰੀਜ਼ ਦਾ ਇਲਾਜ ਜਲਦੀ ਅਤੇ ਤਸੱਲੀ ਬਖਸ਼ ਹੁੰਦਾ ਹੈ, ਅਤੇ ਸਰਕਾਰੀ ਹਸਪਤਾਲਾਂ ਦਾ ਮਿਆਰ ਉੱਚਾ ਉੱਠਦਾ ਹੈ। ਮਰੀਜ਼ਾਂ ਨੂੰ ਦਵਾਈਆਂ ਅਤੇ ਟੈਸਟ ਹਸਪਤਾਲਾਂ ਅੰਦਰੋਂ ਅਤੇ ਬਿਲਕੁਲ ਮੁਫਤ ਮਿਲਣੇ ਚਾਹੀਦੇ ਹਨ  ਤਾਂ ਜੋ ਕਿਸੇ ਵੀ ਮਰੀਜ਼ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ , ਸਰਦੂਲਗੜ ਹਸਪਤਾਲ ਵਿਖੇ ਮੌਜੂਦ ਲੋਕਾਂ ਨੇ ਡਾਕਟਰਾਂ ਤੇ ਸਟਾਫ਼ ਦੀ ਘਾਟ ਬਾਰੇ ਜੋ ਦੱਸਿਆ ਉਸ ਪ੍ਰਤੀ ਉੱਚ ਅਧਿਕਾਰੀਆਂ ਨੂੰ ਜਲਦ ਤੋਂ ਜਲਦ ਸੂਚਿਤ ਕੀਤਾ ਜਾਵੇਗਾ ਨਾਲ ਹੀ ਉਹਨਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਲੋਕਾਂ ਨੂੰ ਮਿਲ ਰਹੀਆਂ ਸੀ ਸਹੂਲਤਾਂ ਅਤੇ ਬਿਮਾਰੀਆਂ ਤੋਂ ਬਚਾਅ ਸਬੰਧੀ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਹਦਾਇਤ ਕੀਤੀ ਇਸ ਮੌਕੇ ਉਨਾਂ ਨਾਲ ਅਵਤਾਰ ਸਿੰਘ ਜਿਲਾ ਪ੍ਰੋਗਰਾਮ ਮੈਨੇਜਰ, ਆਮ ਆਦਮੀ ਕਲੀਨਿਕ ਬੋਹਾ ਦੇ ਡਾਕਟਰ ਧੀਰਜ ਜੈਨ, ਭੁਪਿੰਦਰ ਕੁਮਾਰ ਹੈਲਥ ਸੁਪਰਵਾਈਜ਼ਰ, ਮੋਨਿਕਾ ਰਾਣੀ ਸਿਹਤ ਕਰਮਚਾਰੀ, ਆਮ ਆਦਮੀ ਕਲੀਨਿਕ ਬਰੇ ਵਿਖੇ ਡਾਕਟਰ ਮਮਤਾ ਅਤੇ ਉਹਨਾਂ ਦਾ ਸਟਾਫ, ਹੈਲਥ ਐਂਡ ਵੈਲਨੈਸ ਸੈਂਟਰ ਬਰੇ ਵਿਖੇ ਅਸ਼ਵਨੀ ਕੁਮਾਰ ਸਿਹਤ ਸੁਪਰਵਾਈਜ਼ਰ, ਬਲਜੀਤ ਰਾਣੀ, ਏ.ਐਨ.ਐਮ.,ਮਨਪ੍ਰੀਤ ਕੌਰ ਸੀ.ਐਚ.ਓ.,ਆਮ ਆਦਮੀ ਕਲੀਨਿਕ ਕਰੰਡੀ ਦੇ ਡਾਕਟਰ ਸਬ ਡਿਵੀਜ਼ਨ ਹਸਪਤਾਲ ਦੇ ਐਸ.ਐਮ.ਓ ਅਤੇ ਸਟਾਫ ਤੋਂ ਇਲਾਵਾ ਆਸ਼ਾ ਵਰਕਰ ਅਤੇ ਸਮੂਹ ਸਿਹਤ ਸੰਸਥਾਵਾਂ ਨਾਲ ਸੰਬੰਧਿਤ ਪੰਚ ਸਰਪੰਚ ਅਤੇ ਹੋਰ ਮੋਹਤਵਾਰ ਵਿਅਕਤੀ ਵੀ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਠੱਟਾ ਪੁਰਾਣਾ ਵਿਖੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ
Next articleਯੂਰਪ ਅਤੇ ਇੰਗਲੈਂਡ ਦੇ ਸਭ ਤੋਂ ਪੁਰਾਤਨ ਗੁਰੂ ਘਰ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਮਾਨਚੈਸਟਰ ਦੀ 70ਵੀ ਵਰੇਗੰਢ ਦੇ ਸਬੰਧ ਚ ਦੋ ਰੋਜ਼ਾ ਵਿਸ਼ਾਲ ਧਾਰਮਿਕ ਸਮਾਗਮ