ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਅੱਜ ਕਾਂਗਰਸ ਪਾਰਟੀ ਨੌਜਵਾਨ ਆਗੂ ਸ੍ਰੀ ਰਜਿੰਦਰ ਸੰਧੂ ਅਤੇ ਸੰਦੀਪ ਕੁਮਾਰ ਅੱਪਰਾ ਦੀ ਅਗਵਾਈ ਹੇਠ ਮਾਨਯੋਗ ਸਿਵਲ ਸਰਜਨ ਜਲੰਧਰ ਨੂੰ ਮਿਲ ਕੇ ਸੀ ਐੱਚ ਸੀ ਅੱਪਰਾ ਦੇ ਸੁਧਾਰ ਸਬੰਧੀ ਇੱਕ ਮੰਗ ਪੱਤਰ ਦਿੱਤਾ ਗਿਆ, ਉਨ੍ਹਾਂ ਪੱਤਰ ਰਾਹੀਂ ਮੰਗ ਕੀਤੀ ਕਿ ਅੱਪਰੇ ਦੀ ਸੀ ਐੱਚ ਸੀ ਅੱਪਰਾ ਨੂੰ ਆਲੇ ਦੁਆਲੇ ਲੱਗਭਗ 30 ਤੋਂ 35 ਦੇ ਕਰੀਬ ਪਿੰਡ ਲੱਗਦੇ ਹਨ ,ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਮਰੀਜਾਂ ਦੀ ਗਿਣਤੀ ਮੁਤਾਬਿਕ ਪਹਿਲਾਂ ਹੀ ਲੋੜੀਂਦਾ ਸਟਾਫ ਘੱਟ ਸੀ ਤੇ ਹੁਣ ਕੁੱਝ ਦਿਨਾਂ ਤੋਂ ਸੀ ਐਚ ਸੀ ਦਾ ਸਾਰਾ ਸਟਾਫ ਦੀ ਬਦਲੀ ਕਰ ਦਿੱਤੀ ਗਈ ਹੈ, ਜਿਸ ਕਾਰਨ ਇਲਾਕਾ ਨਿਵਾਸੀਆਂ ਨੂੰ ਬਹੁਤ ਜਾਦਾ ਮੁਸਕਲਾਂ ਦਾ ਸਾਮਣਾ ਕਰਨਾ ਪੈ ਰਿਹਾ ਹੈ, ਅਤੇ ਦੁਪਹਿਰ 3 ਵੱਜੇ ਤੋਂ ਬਾਦ ਮਿਲਣ ਵਾਲੀਆ ਸੇਵਾਵਾਂ ਵੀ ਬੰਦ ਕਰ ਦਿੱਤੀਆ, ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਚ, ਵਾਧਾ ਹੋਇਆ ਅਤੇ ਲੋਕ ਖੱਜਲ ਖੁਆਰ ਹੋ ਰਿਹੈ ਹਨ ਅਤੇ ਗਰਭਵਤੀ ਔਰਤਾਂ ਦੀ ਡੀਲਵਰ ਵੀ ਨਹੀਂ ਹੋ ਰਹੀਆਂ ਸਨ, ਮਾਣਯੋਗ ਸਿਵਲ ਸਰਜਨ ਗੁਰਮੀਤ ਲਾਲ ਜਲੰਧਰ ਜੀ ਨੇ ਇਹ ਸਾਰੀਆ ਮੁਸ਼ਕਿਲਾਂ ਸੁਣੀਆਂ ਅਤੇ ਭਰੋਸਾ ਦਿੱਤਾ ਕਿ ਇਹ ਸਾਰੀ ਮੁਸ਼ਕਿਲਾਂ ਦਾ ਹੱਲ ਜਲਦ ਹੀ ਕਰ ਦਿੱਤਾ ਜਾਵੇਗਾ, ਜੇਕਰ ਇਸ ਦਾ ਹੱਲ ਨਾ ਹੋਇਆ ਤਾਂ ਇਲਾਕਾ ਨਿਵਾਸੀ ਮਿਲ ਕੇ ਕੋਈ ਠੋਸ ਕਦਮ ਚੁੱਕਣਗੇ | ਇਸ ਮੌਕੇ ਰਜਿੰਦਰ ਸੰਧੂ, ਸੰਦੀਪ ਕੁਮਾਰ ਅੱਪਰਾ, ਰਮਨ ਕੁਮਾਰ, ਅਮਰੀਕ ਸਿੰਘ ਸਾਬਕਾ ਸਰਪੰਚ ਥੱਲਾ, ਪ੍ਰੇਮ ਲਾਲ ਨੰਬਰਦਾਰ ਢੱਕ ਮਜਾਰਾ, ਆਦਿ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly