*2 ਅਕਤੂਬਰ ਨੂੰ ਫਿਲੌਰ ਵਿੱਚ ਹੋਵੇਗਾ ਭਾਰੀ ਜਨਤਕ ਇਕੱਠ:- ਆਗੂ*
ਫਿਲੌਰ, ਅੱਪਰਾ (ਜੱਸੀ)-ਸਿਵਲ ਹਸਪਤਾਲ ਬਚਾਉ ਸੰਘਰਸ਼ ਕਮੇਟੀ ਵਲੋ 2 ਅਕਤੂਬਰ ਦੇ ਤਹਿਸੀਲ ਪੱਧਰੀ ਵੱਡੇ ਜਨਤਕ ਇਕੱਠ ਦੀ ਤਿਆਰੀ ਦੇ ਸਬੰਧ ਵਿੱਚ 50 ਦਿਨ 50 ਪਿੰਡ 50 ਮੀਟਿੰਗਾਂ ਦੇ ਪ੍ਰੋਗਰਾਮ ਤਹਿਤ ਲਗਾਤਾਰ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ । ਇਸ ਦੌਰਾਨ ਵੱਖ ਵੱਖ ਪਿੰਡਾ ਵਿੱਚ ਬਹੁਤ ਭਰਵੀਆਂ ਮੀਟਿੰਗਾ ਕੀਤੀਆਂ ਜਾ ਰਹੀਆਂ ਹਨ । ਜਿਹਨਾ ਵਿੱਚ ਪਿੰਡਾਂ ਵਿੱਚ ਲਗਾਤਾਰ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ । ਇਸ ਦੌਰਾਨ ਪਿੰਡ ਮੁਠੱਡਾ ਖੁਰਦ , ਪਿੰਡ ਖਹਿਰਾ , ਪਿੰਡ ਤਰਖਾਣ ਮਜ਼ਾਰਾ ਵਿਖੇ ਵੱਖ ਵੱਖ ਮੀਟਿੰਗਾਂ ਹੋਈਆ । ਮੀਟਿੰਗਾ ਵਿੱਚ ਆਮ ਲੋਕ ਬਹੁਤ ਵੱਡੀ ਗਿਣਤੀ ਵਿੱਚ ਸ਼ਾਮਿਲ ਹੋ ਰਹੇ ਨੇ ਪਿੰਡ ਮੁਠੱਡਾ ਖੁਰਦ ਦੀ ਮੀਟਿੰਗ 18 ਅਗਸਤ ਨੂੰ ਏਕਤਾ ਭਵਨ ਮੁਠੱਡਾ ਖੁਰਦ (ਲਹਿੰਦੇ ਪਾਸੇ) ਵਿਖੇ ਹੋਈ । ਇਸ ਮੀਟਿੰਗ ਦੀ ਪ੍ਰਧਾਨਗੀ ਮੀਨੂੰ ਰਾਣੀ ,ਰਾਮ ਲੁਭਾਇਆ ,ਸਰਪੰਚ ਬਲਿਹਾਰ ਸਿੰਘ ਨੇ ਕੀਤੀ ।ਸੰਘਰਸ਼ ਕਮੇਟੀ ਦੇ ਆਗੂ ਜਰਨੈਲ ਫਿਲੌਰ ਵਿਸ਼ਾਲ ਖਹਿਰਾ , ਸਰਪੰਚ ਸਰਬਜੀਤ ਭੱਟੀਆਂ ਮਾਸਟਰ ਹੰਸ ਰਾਜ , ਪਰਸ਼ੋਤਮ ਫਿਲੌਰ ਸ਼ਾਮਿਲ ਹੋਏ । ਇਸ ਮੌਕੇ ਪਿੰਡ ਮੁਠੱਡਾ ਖੁਰਦ ਦੇ ਪੰਚਾਇਤ ਮੈਂਬਰ ਅਤੇ ਪਿੰਡ ਨਿਵਾਸੀ ਵੱਡੀ ਗਿਣਤੀ ਵਿੱਚ ਸ਼ਾਮਿਲ ਸਨ । ਆਗੂਆ ਨੇ ਸਿਵਲ ਹਸਪਤਾਲ ਨੂੰ ਬਚਾਉਣ ਲਈ ਚੱਲ ਰਹੇ ਅੰਦੋਲਨ ਬਾਰੇ ਲੋਕਾ ਨਾਲ ਵਿਚਾਰ ਚਰਚਾ ਕੀਤੀ ਅਤੇ ਅਤੇ ਉਹਨਾ ਕਿਹਾ ਕਿ ਅੱਜ ਅਜਾਦੀ ਦੇ 76 ਸਾਲ ਬੀਤ ਜਾਣ ਦੇ ਬਾਅਦ ਵੀ ਲੋਕ ਮੁਢਲੀਆਂ ਸਹੂਲਤਾਂ ਨੂੰ ਤਰਸ ਰਹੇ ਨੇ ਉਹਨਾ ਨੇ ਅੱਜ ਇਸ ਲੜੇ ਜਾ ਰਹੇ ਅੰਦੋਲਨ ਵਿੱਚ ਪਾਰਟੀਆਂ ਧਰਮਾ ਤੋ ਉਪਰ ਉੱਠ ਕੇ ਇਸ ਅੰਦੋਲਨ ਵਿੱਚ ਸਾਥ ਦੇਣ ਦੀ ਅਪੀਲ ਕੀਤੀ । ਮੀਟਿੰਗ ਵਿੱਚ 7 ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਜੋ ਪਿੰਡ ਪੱਧਰ ਤੇ ਇਸ ਅੰਦੋਲਨ ਦੀ ਅਗਵਾਈ ਕਰਨਗੇ । ਇਸ ਮੌਕੇ ਕਮੇਟੀ ਵਿੱਚ ਸ਼ਿੰਦਾ ,ਬਲਵਿੰਦਰ ਰਾਮ ,ਰਾਮ ਲੁਭਾਇਆ ,ਕੇਵਲ ਕ੍ਰਿਸ਼ਨ ,ਮੀਤੋ ,ਮੀਨੂੰ ਰਾਣੀ ,ਸੁਨੀਤਾ ਰਾਣੀ ,ਸੁਰਜੀਤ ਰਾਮ ਚੁੱਣੇ ਗਏ । ਪਿੰਡ ਨਿਵਾਸੀਆਂ ਨੇ ਭਰੋਸਾ ਦਿੱਤਾ ਕਿ ਸਿਵਲ ਹਸਪਤਾਲ ਬਚਾਉ ਸੰਘਰਸ਼ ਕਮੇਟੀ ਜਿਹੜਾ ਵੀ ਸੰਘਰਸ਼ ਉਲੀਕੇਗੀ ਉਸ ਵਿੱਚ ਵੱਧ ਤੋ ਵੱਧ ਸਾਥ ਦੇਣਗੇ। ਇਸ ਤੋ ਬਾਅਦ 19 ਅਗਸਤ ਨੂੰ ਕ੍ਰਮਵਾਰ 2 ਮੀਟਿੰਗਾਂ ਸਨ ਜਿਹਨਾ ਵਿੱਚ ਪਿੰਡ ਖਹਿਰਾ ਅਤੇ ਤਰਖਾਣ ਮਜ਼ਾਰਾ ਵਿਖੇ ਮੀਟਿੰਗਾਂ ਹੋਈਆਂ । ਪਿੰਡ ਖਹਿਰਾ ਮੀਟਿੰਗ ਦੀ ਪ੍ਰਧਾਨਗੀ ਹਰਬੰਸ ਲਾਲ ਸਰਪੰਚ ਪਰਮਜੀਤ ਰਾਮ ਸੋਮ ਲਾਲ ਸਾਬਕਾ ਸਰਪੰਚ , ਸ਼ੀਤਲ ਚੰਦ ,ਸ਼ਿੰਗਾਰਾ ਰਾਮ ਜੀ , ਮਹਿੰਦਰ ਰਾਮ ਜੀ ,ਪਰਮਜੀਤ ਰਾਮ , ਬਲਬੀਰ ਕੌਰ ਬਿੰਦਾ ਪੰਚ ਨੇ ਕੀਤੀ ।ਸੰਘਰਸ਼ ਕਮੇਟੀ ਦੇ ਆਗੂ ਜਰਨੈਲ ਫਿਲੌਰ ,ਵਿਸ਼ਾਲ ਖਹਿਰਾ , ਸਰਪੰਚ ਸਰਬਜੀਤ ਭੱਟੀਆਂ ਮਾਸਟਰ ਹੰਸ ਰਾਜ , ਪਰਸ਼ੋਤਮ ਫਿਲੌਰ ਸ਼ਾਮਿਲ ਹੋਏ । ਆਗੂਆ ਨੇ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਜੀ ਦਾ ਕਲਪਨਾ ਵਾਲਾ ਸਮਾਜ ਅਜੇ ਵਸਿਆ ਨਹੀ ਸਾਡੀਆਂ ਸਹੂਲਤਾਂ ਉਪਰ ਲਗਾਤਾਰ ਡਾਕੇ ਪੈ ਰਹੇ ਨੇ । ਅੱਜ ਸਾਨੂੰ ਇਤਿਹਾਸ ਤੋ ਸੇਧ ਲੈ ਕੇ ਇਸ ਅੰਦੋਲਨ ਵਿੱਚ ਆਪਣੀ ਤਾਕਤ ਝੋਕਣੀ ਚਾਹੀਦੀ ਹੈ । ਇਸ ਮੌਕੇ ਪਿੰਡ ਖਹਿਰਾ ਦੇ ਪੰਚਾਇਤ ਮੈਂਬਰ ਅਤੇ ਪਿੰਡ ਨਿਵਾਸੀ ਵੱਡੀ ਗਿਣਤੀ ਵਿੱਚ ਸ਼ਾਮਿਲ ਸਨ । ਆਗੂਆ ਨੇ ਸਿਵਲ ਹਸਪਤਾਲ ਨੂੰ ਬਚਾਉਣ ਲਈ ਚੱਲ ਰਹੇ ਅੰਦੋਲਨ ਬਾਰੇ ਲੋਕਾ ਨਾਲ ਵਿਚਾਰ ਚਰਚਾ ਕੀਤੀ ਅਤੇ ਅਤੇ ਉਹਨਾ ਕਿਹਾ ਕਿ ਅੱਜ ਅਜਾਦੀ ਦੇ 76 ਸਾਲ ਬੀਤ ਜਾਣ ਦੇ ਬਾਅਦ ਵੀ ਲੋਕ ਮੁਢਲੀਆਂ ਸਹੂਲਤਾਂ ਨੂੰ ਤਰਸ ਰਹੇ ਨੇ ਉਹਨਾ ਨੇ ਅੱਜ ਇਸ ਲੜੇ ਜਾ ਰਹੇ ਅੰਦੋਲਨ ਵਿੱਚ ਪਾਰਟੀਆਂ ਧਰਮਾ ਤੋ ਉਪਰ ਉੱਠ ਕੇ ਇਸ ਅੰਦੋਲਨ ਵਿੱਚ ਸਾਥ ਦੇਣ ਦੀ ਅਪੀਲ ਕੀਤੀ । ਮੀਟਿੰਗ ਵਿੱਚ 7 ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਜੋ ਪਿੰਡ ਪੱਧਰ ਤੇ ਇਸ ਅੰਦੋਲਨ ਦੀ ਅਗਵਾਈ ਕਰਨਗੇ । ਪਿੰਡ ਨਿਵਾਸੀਆਂ ਨੇ ਭਰੋਸਾ ਦਿੱਤਾ ਕਿ ਸਿਵਲ ਹਸਪਤਾਲ ਬਚਾਉ ਸੰਘਰਸ਼ ਕਮੇਟੀ ਦਾ ਸਾਥ ਦੇਣਗੇ । ਉਹਨਾ ਕਿਹਾ ਕਿ 2 ਅਕਤੂਬਰ ਦੇ ਇਕੱਠ ਵਿੱਚ ਉਹ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ । ਆਖੀਰ ਵਿੱਚ ਸੰਘਰਸ਼ ਕਮੇਟੀ ਦੇ ਆਗੂ ਵਿਸ਼ਾਲ ਖਹਿਰਾ ਨੇ ਸਭ ਦਾ ਧੰਨਵਾਦ ਵੀ ਕੀਤਾ।
ਇਸ ਤੋ ਬਾਅਦ ਸ਼ਾਮ 7 ਵਜੇ ਮੀਟਿੰਗ ਪਿੰਡ ਤਰਖਾਣ ਮਜ਼ਾਰਾ ਵਿਖੇ ਹੋਈ । ਜਿਸ ਦੀ ਅਗਵਾਈ ਐਡਵੋਕੇਟ ਅਮਰਜੀਤ ਮੱਲ ,ਸਰਪੰਚ ਬਲਵਿੰਦਰ ਕੌਰ ,ਸੰਦੀਪ ਕੁਮਾਰ ,ਨਵਜੋਤ ਰਾਏ ,ਬਖਸੀਸ਼ ਕੁਲਜੀਤ ਕੁਮਾਰ ਨੇ ਕੀਤੀ । ਮੀਟਿੰਗ ਵਿੱਚ ਸੰਘਰਸ਼ ਕਮੇਟੀ ਦੇ ਆਗੂ ਜਰਨੈਲ ਫਿਲੌਰ ਵਿਸ਼ਾਲ ਖਹਿਰਾ , ਸਰਪੰਚ ਸਰਬਜੀਤ ਭੱਟੀਆਂ ਮਾਸਟਰ ਹੰਸ ਰਾਜ , ਪਰਸ਼ੋਤਮ ਫਿਲੌਰ ਜਸਵੰਤ ਬੋਧ ਸ਼ਾਮਿਲ ਹੋਏ । ਆਗੂਆ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਗਰੀਬ ਲੋਕਾਂ ਇਹਨਾ ਸਿਹਤ ਸਹੂਲਤਾਂ ਨੂੰ ਸਭ ਤੋ ਵੱਧ ਲੋੜ ਹੈ । ਉਹਨਾ ਨੇ ਲੜਾਈ ਵਿੱਚ ਵੱਧ ਤੋ ਵੱਧ ਯੋਗਦਾਨ ਦੇਣ ਲਈ ਪਿੰਡ ਵਾਸੀਆਂ ਨੂੰ ਬੇਨਤੀਆਂ ਵੀ ਕੀਤੀਆਂ ।ਉਪਰੰਤ 5 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ।ਆਖੀਰ ਵਿੱਚ ਐਡਵੋਕੇਟ ਅਮਰਜੀਤ ਮੱਲ ਨੇ ਸਾਰਿਆਂ ਦਾ ਧੰਨਵਾਦ ਵੀ ਕੀਤਾ ਅਤੇ ਪਿੰਡ ਵਾਲਿਆਂ ਨੇ ਜਿਥੇ ਇਸ ਅੰਦੋਲਨ ਵਿੱਚ ਸਾਥ ਦੇਣ ਦਾ ਭਰੋਸਾ ਦਵਾਇਆ ਉਹਨਾ ਨੇ ਪਿੰਡ ਵਿੱਚ ਇਕ ਸਮੁਚੇ ਪਿੰਡ ਦੀ ਇਕ ਹੋਰ ਮੀਟਿੰਗ ਕਰਨ ਦਾ ਵੀ ਭਰੋਸਾ ਦਵਾਇਆ।
ਸੰਘਰਸ਼ ਕਮੇਟੀ ਦੇ ਆਗੂਆਂ ਨੇ ਮੀਡੀਆ ਨਾਲ ਗੱਲ ਕਰਦੇ ਦੱਸਿਆ ਕਿ ਇਹ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਰਹੇਗਾਂ ਤੇ 2 ਅਕਤੂਬਰ ਦਾ ਇਕੱਠ ਇਕ ਇਤਿਹਾਸ ਸਿਰਜੇਗਾ । ਉਹਨਾ ਕਿਹਾ ਕਿ ਕਿ ਇਹ ਲੜਾਈ ਜਿੱਤਣ ਤੱਕ ਲਗਾਤਾਰ ਜਾਰੀ ਰਹੇਗੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly