ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਡਾ ਗੁਰਿੰਦਰਜੀਤ ਸਿੰਘ ਸਿਵਲ ਸਰਜਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਜਸਵਿੰਦਰ ਸਿੰਘ ਐਸ ਐਮ ਓ ਬੰਗਾ ਸਿਵਲ ਹਸਪਤਾਲ ਬੰਗਾ ਵਿਖੇ ਪ੍ਰਧਾਨ ਮੰਤਰੀ ਮਾਤ੍ਰਿਤਵ ਸੁਰਿੱਖਆ ਅਭਿਆਨ ਮਨਾਇਆ ਗਿਆ ਜਿਸ ਵਿੱਚ ਗਰਭਵਤੀ ਔਰਤਾਂ ਦਾ ਚੈੱਕ ਅੱਪ ਡਾ ਜੈਸਮੀਨ ਗੁਲਾਟੀ ਨੇ ਕੀਤਾਂ , ਫਰੀ ਟੈਸਟ,ਫਰੀ ਸਕੈਨਿੰਗ,ਫਰੀ ਗੋਲੀਆਂ ਆਇਰਨ ਅਤੇ ਕੈਲਸ਼ੀਅਮ ਦਿੱਤੀਆਂ ਗਈਆਂ।ਹਾਈਰਿਸਕ ਕੇਸ ਵੱਲ ਖਾਸ ਧਿਆਨ ਦੇਣ ਲਈ ਕਿਹਾ ਗਿਆ ਇਸ ਵਿੱਚ ਫਰੂਟ ਅਤੇ ਬਿਸਕੁਟ ਵੀ ਵੰਡੇ ਗਏ। ਗਰਭਵਤੀ ਔਰਤਾਂ ਨੂੰ ਪੋਸ਼ਟਿਕ ਆਹਾਰ ਖਾਣ ਲਈ ਪ੍ਰੇਰਿਤ ਕੀਤਾ ਗਿਆ। ਇਸ ਵਿੱਚ ਨਰਸਿੰਗ ਸਿਸਟਰ ਰਜਨੀ, ਮੈਡਮ ਹਰਮਿੰਦਰ ਕੌਰ , ਮੈਡਮ ਮਨਜੀਤ ਕੌਰ ਹੈਲਥ ਸੁਪਰਵਾਈਜਰ ਫੀਮੇਲ, ਗੁਰਦੀਪ ਕੌਰ ਏ ਐਨ ਐਮ,, ਜਗਜੀਤ ਕੌਰ, ਸੀਮਾ, ਪੂਜਾ, ਜਸਪ੍ਰੀਤ ਕੌਰ, ਸੁਨੀਤਾ ਅਤੇ ਗੁਰਬਖਸ਼ ਕੌਰ ਆਸ਼ਾ ਵਰਕਰ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj