*61 ਮੈਂਬਰੀ ਤਹਿਸੀਲ ਕਮੇਟੀ ਦਾ ਸਰਬਸੰਮਤੀ ਨਾਲ ਗਠਨ, ਅਮਰਜੀਤ ਲਾਡੀ ਮਹਿਸਮਪੁਰ ਤੇ ਸੰਦੀਪ ਦੀਪਾ ਕੋਰ ਕਮੇਟੀ ਦੇ ਮੈਂਬਰ ਚੁਣੇ ਗਏ*
ਫਿਲੌਰ,ਅੱਪਰਾ (ਜੱਸੀ)-ਸਿਵਲ ਹਸਪਤਾਲ ਬਚਾਉ ਸੰਘਰਸ਼ ਕਮੇਟੀ ਦੀ ਅਹਿਮ ਮੀਟਿੰਗ ਅੱਜ ਦਿੱਲੀ ਸ਼ਹੀਦਾਂ ਦੀ ਯਾਦਗਰ ਫਿਲੌਰ ਵਿਖੇ ਤਰਜਿੰਦਰ ਧਾਲੀਵਾਲ ਅਤੇ ਕੁਲਦੀਪ ਫਿਲੌਰ ਦੀ ਪ੍ਰਧਾਨਗੀ ਹੇਠ ਹੋਈ ।ਮੀਟਿੰਗ ਵਿੱਚ ਨੌਜਵਾਨ ਆਗੂ ਪਰਦੀਪ ਸੰਧੂ ਰਵਿਦਾਸਪੁਰਾ ਉਚੇਚੇ ਤੌਰ ਤੇ ਮੀਟਿੰਗ ਵਿੱਚ ਸ਼ਾਮਿਲ ਹੋਏ ਜਿਸ ਵਿੱਚ 2 ਅਕਤੂਬਰ ਦੇ ਵੱਡੇ ਅੰਦੋਲਨ ਦਾ ਰੀਵਿਊ ਕੀਤਾ ਗਿਆ ਅਤੇ 2 ਅਕਤੂਬਰ ਦੇ ਵਿਸ਼ਾਲ ਇਕੱਠ ਦੇ ਸਾਰੇ ਪੱਖਾਂ ਉਪਰ ਬਹੁਤ ਗੰਭੀਰਤਾ ਨਾਲ ਵਿਚਾਰਾਂ ਕੀਤੀਆਂ ਗਈਆਂ ਅਤੇ ਰਹਿ ਗਈਆਂ ਘਾਟਾਂ ਕਮਜੋਰੀਆਂ ਉਪਰ ਬਹੁਤ ਸੰਜੀਦਗੀ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਅੰਦੋਲਨ ਨੂੰ ਸਮਾਜਿਕ ਰੱਖਣ ਤੇ ਕਿਸੇ ਵੀ ਰਾਜਨੀਤਕ ਪਾਰਟੀ ਦੇ ਆਗੂਆਂ ਨੂੰ ਅੰਦੋਲਨ ਤੋਂ ਦੂਰ ਰੱਖਣ ਦਾ ਸਖਤ ਫੈਸਲਾ ਕੀਤਾ ਗਿਆ। ਇਸ ਉਪਰੰਤ ਸੰਘਰਸ਼ ਦਾ ਅਗਲਾ ਪੜਾਅ 16 ਅਕਤੂਬਰ ਤੋ 31 ਅਕਤੂਬਰ ਤੱਕ ਲੜੀਵਾਰ ਪੱਕੇ ਧਰਨੇ ਦੀ ਤਿਆਰੀ ਦੇ ਸਬੰਧ ਵਿੱਚ ਵੱਖ ਵੱਖ ਪਿੰਡਾਂ ਦੇ ਸਾਥੀਆਂ ਦੀ ਵੰਡ ਵੱਖ ਵੱਖ ਤਰੀਕਾਂ ਸਹਿਤ ਜਿੰਮੇਵਾਰੀਆਂ ਸੌਪੀਆਂ ਗਈਆਂ । ਵੱਖ ਵੱਖ ਦਿਨਾਂ ਚ ਵੱਖ ਵੱਖ ਪਿੰਡ ਧਰਨੇ ਵਿੱਚ ਹਿੱਸਾ ਲੈਣਗੇ । ਇਸ ਉਪਰੰਤ ਸਿਵਲ ਹਸਪਤਾਲ ਬਚਾਉ ਸੰਘਰਸ਼ ਕਮੇਟੀ ਦੀ ਸਰਬ ਸੰਮਤੀ ਨਾਲ 61 ਮੈਂਬਰੀ ਤਹਿਸੀਲ ਕਮੇਟੀ ਦਾ ਪਰਪੋਸਲ ਕਮੇਟੀ ਅੱਗੇ ਪੇਸ਼ ਕੀਤਾ ਗਿਆ ਜਿਸ ਨੂੰ ਸਾਰੀ ਮੀਟਿੰਗ ਨੇ ਦੋਵੇ ਹੱਥ ਖੜੇ ਕਰ ਕੇ ਮਨਜੂਰੀ ਦਿੱਤੀ ਗਈ ਅਤੇ ਇਸ ਤੋ ਬਾਅਦ 61 ਮੈਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ 49 ਸੀਟਾਂ ਮੌਕੇ ਉਪਰ ਭਰੀਆਂ ਗਈਆਂ ਤੇ ਬਾਕੀ 12 ਸੀਟਾਂ ਰਾਖਵੀਆਂ ਰੱਖੀਆਂ ਗਈਆਂ । ਜਿਸ ਵਿੱਚ ਅਮਰਜੀਤ ਲਾਡੀ , ਤਰਜਿੰਦਰ ਦਾਰਾਪੁਰ ,ਡਾ. ਬਲਜੀਤ ਦਾਰਾਪੁਰ ,ਸਰਪੰਚ ਮਦਨ ਲਾਲ ਕੰਗ ਅਰਾਈਆਂ ,ਨਿਰਮਲ ਸੰਗਤਪੁਰ , ਰਵੀ ਭੌਰਾ ਮੌ ਸਾਹਿਬ ,ਦੀਪਾ ਫਿਲੌਰ ,ਰਾਹੁਲ ਕੋਰੀ ,ਰਾਮ ਕਿਸ਼ਨ ਤੇਹਿੰਗ ,ਤਿਲਕ ਰਾਜ ਮਹਿਸਮਪੁਰ ,ਸਰਪੰਚ ਰਾਮ ਲੁਭਾਇਆ ਭੈਣੀ ,ਰਾਜਵਿੰਦਰ ਮੁਠੱਡਾ ,ਹਰਵਿੰਦਰ ਸਿੰਘ ਬੂਰਾ ਮੁੱਠਡਾ , ਹਰਦੀਪ ਸਿੰਘ ਤੇਹਿੰਗ ,ਦਲਜੀਤ ਮਹਿਸਮਪੁਰ ,ਗੁਰਮੇਲ ਮੁਡਾਰ ਮਹਿਸਮਪੁਰ ,ਮਨਜੀਤ ਦਾਰਾਪੁਰ ,ਦੇਸ ਰਾਜ ਗੋਗੀ ਦਾਰਾਪੁਰ ,ਪ੍ਰਦੀਪ ਦੋਸਾਂਝ ,ਤਰਜਿੰਦਰ ਸਿੰਘ ਧਾਲੀਵਾਲ , ਕੁਲਦੀਪ ਫਿਲੌਰ ,ਮੀਨੂੰ ਕੁਮਾਰੀ ਮੁਠੱਡਾ ,ਸ਼ਰਨ ਅਰੋੜਾ ਧੁਲੇਤਾ,ਹਰਪਿੰਦਰ ਧੁਲੇਤਾ ,ਗੁਰਜੀਤ ਜੀਤਾ ਪਾਲ ਕਦੀਮ ,ਦਲੀਪ ਚੰਦ ਕਟਾਰੀਆ ਪਾਲ ਨੌ ,ਪਰਮਜੀਤ ਕੌਰ ਪਾਲ ਨੌ, ਰਵਿੰਦਰ ਹਨੀ ਫਿਲੌਰ , ਅਵਤਾਰ ਦਾਦਰਾ ,ਡਾ ਅਸ਼ੋਕ ਕੁਮਾਰ , ਸੁਖਜੀਤ ਅਸ਼ਾਹੂਰ ,ਬੀਬੀ ਹਣਸ ਕੌਰ ,ਕਮਲਜੀਤ ਕੌਰ ਫਿਲ਼ੌਰ,ਸਰਬਜੀਤ ਜਗਤਪੁਰ ,ਚਰਨ ਗੜ੍ਹਾ ,ਰੀਟਾ ਕੁਮਾਰੀ ਸ਼ਾਹਪੁਰ , ਰੱਜੀ ਗੰਨਾਪਿੰਡ ,ਮੋਨੂੰ ਮਨਸੂਰਪੁਰ ,ਚੁੱਣੇ ਗਏ । ਇਸ ਤੋ ਇਲਾਵਾ ਅਮਰਜੀਤ ਲਾਡੀ ਅਤੇ ਦੀਪਾ ਫਿਲੌਰ ਅਤੇ ਤਜਿੰਦਰ ਧਾਲੀਵਾਲ ਨੂੰ ਸਰਬ ਸੰਮਤੀ ਨਾਲ ਤਹਿਸੀਲ ਸਕੱਤਰੇਤ ਵਿੱਚ ਸ਼ਾਮਿਲ ਕੀਤਾ ਗਿਆ । ਇੰਨਾ ਤੋ ਇਲਾਵਾ ਕਰਨੈਲ ਫਿਲੌਰ ,ਪਰਸ਼ੋਤਮ ਫਿਲੌਰ ,ਜਰਨੈਲ ਫਿਲੌਰ ,ਮਾ ਹੰਸ ਰਾਜ ,ਕੁਲਦੀਪ ਫਿਲੌਰ ,ਪਰਦੀਪ ਦੋਸਾਂਝ,ਪਰਦੀਪ ਸੰਧੂ ,ਹਰਦੀਪ ਸਿੰਘ,ਜਸਕਰਨ ਸਿੰਘ,ਸੌਰਵ ਮਹਿਮੀ ,ਅਮਰਜੀਤ ਲਾਡੀ,ਕੁਲਵਿੰਦਰ ਕੁਮਾਰ ,ਮਨਜੀਤ ਰਾਮ ,ਮਨਜੀਤ ਦਾਰਾਪੁਰ ,ਰਾਹੁਲ ਕੋਰੀ ,ਨਿਰਮਲ ਸਿੰਘ,ਰਵਿੰਦਰ ਪਾਲ ,ਤਰਜਿੰਦਰ ਸਿੰਘ,ਲੱਭਾ ਰਾਮ ,ਪਰਸੂ ਰਾਮ, ਅਮਰਜੀਤ ਲਾਲ ,ਰਾਮ ਕਿਸ਼ਨ ਤੇਹਿੰਗ ,ਦੀਪਾ ਫਿਲੌਰ ,ਮੀਟਿੰਗ ਵਿੱਚ ਸ਼ਾਮਿਲ ਸਨ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly