ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸ਼ਹੀਦ ਭਗਤ ਸਿੰਘ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਾਗਰ ਦੀ ਅਗਵਾਈ ਵਿੱਚ ਅੱਜ ਪੰਜਾਬ ਦੇ ਨਵੇਂ ਬਣੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੂੰ ਫੁੱਲਾਂ ਦਾ ਬੁੱਕਾਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੈਨਾ ਦੇ ਅਲੱਗ ਅਲੱਗ ਪਿੰਡ ਦੇ ਨੌਜਵਾਨਾਂ ਨੇ ਡਾ. ਰਵਜੋਤ ਜੀ ਨਾਲ ਮੁਲਾਕਾਤ ਕੀਤੀ । ਸਾਗਰ ਨੇ ਦੱਸਿਆ ਕਿ ਮੈਨੂੰ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਪੂਰਾ ਭਰੋਸਾ ਸੀ ਕਿ ਉਹ ਡਾ. ਰਵਜੋਤ ਜੀ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰਨਗੇ, ਸੈਨਾ ਨੇ ਕਈ ਵਾਰ ਇਹ ਅਵਾਜ਼ ਚੁੱਕੀ ਸੀ , ਡਾਕਟਰ ਜੀ ਨੇ ਸ਼ਹੀਦ ਭਗਤ ਸਿੰਘ ਸੈਨਾ ਦੇ ਚੇਅਰਮੈਨ ਬਣ ਕੇ ਲਗਾਤਾਰ ਪੰਦਰਾਂ ਸਾਲ ਸਮਾਜ ਸੇਵੀ ਕੰਮ ਕੀਤੇ। ਅੱਜ ਇਹ ਸਭ ਕੁੱਝ ਚੰਗੇ ਕੰਮਾਂ ਦਾ ਹੀ ਨਤੀਜਾ ਹੈ । ਸਾਗ਼ਰ ਨੇ ਦੱਸਿਆ ਕਿ ਮੰਤਰੀ ਜੀ ਨਾਲ ਕੁਝ ਦਿਨਾਂ ਬਾਅਦ ਫਿਰ ਮਿਲਣ ਦਾ ਸਮਾਂ ਲੈ ਕੇ ਹੁਸ਼ਿਆਰਪੁਰ ਦੀਆਂ ਕੁਝ ਸਮੱਸਿਆ ਵਾਰੇ ਗਲਬਾਤ ਕੀਤੀ ਜਾਏਗੀ। ਇਸ ਮੌਕੇ ਬਿੱਟੂ ਆਦਮਵਾਲ , ਨਰੇਸ਼ ਕੁਮਾਰ ਬਿੱਲਾ, ਰਜਿੰਦਰ ਰਾਜੂ, ਮੋਹਿਤ ਰਾਜੂ, ਰਾਜੂ ਬਰੋਟੀ, ਰੰਮੀ ਹੁਸ਼ਿਆਰਪੁਰ, ਤਰਸੇਮ ਬੰਲੁ, ਤਿਲਕ ਰਾਜ, ਜਸਵਿੰਦਰ ਸਾਹਰੀ, ਬਲਵਿੰਦਰ ਕੱਜਲਾ, ਆਦਿ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly