ਸ਼ਹਿਰ ਗੜ੍ਹਸ਼ੰਕਰ ਦੀ ਟ੍ਰੈਫਿਕ ਦੀ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ – ਸੋਨੀ, ਗੋਲਡੀ ਤੇ ਭੁਪਿੰਦਰ ਰਾਣਾ

ਗੜ੍ਹਸ਼ੰਕਰ (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ)
ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ (ਰਜਿ)ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਉੱਘੇ ਸਮਾਜ ਸੇਵੀ ਗੋਲਡੀ ਸਿੰਘ ਬੀਹੜਾਂ ਅਤੇ ਉਪਕਾਰ ਐਜ਼ੂਕੇਸ਼ਨਲ ਐਂਡ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਭੂਪਿੰਦਰ ਰਾਣਾ ਨਾਲ ਮੁਲਾਕਾਤ ਕੀਤੀ ਅਤੇ ਸ਼ਹਿਰ ਦੀ ਟਰੈਫਿਕ ਦੀ ਸਮੱਸਿਆ ਵਾਰੇ ਵਿਚਾਰ ਵਟਾਂਦਰਾ ਕੀਤਾ। ਉਹਨਾ ਕਿਹਾ ਕਿ ਸ਼ਹਿਰ ਦੀ ਹਦੂਦ ਅੰਦਰ ਪਿਛਲੇ ਕਾਫੀ ਸਮੇਂ ਤੋਂ ਟਰੈਫਿਕ ਦੀ ਸਮੱਸਿਆ ਦਾ ਕੋਈ ਹਲ਼ ਨਹੀਂ ਹੋ ਸਕਿਆ ਹੈ। ਸ਼ਹਿਰ ਵਿੱਚ ਹਰ ਵੇਲੇ ਜਾਮ ਵਰਗੇ ਹਾਲਾਤ ਬਣੇ ਰਹਿੰਦੇ ਹਨ। ਗੜ੍ਹਸ਼ੰਕਰ ਦਾ ਮੇਨ ਬੱਸ ਸਟੈਂਡ ਕਾਫੀ ਸਮੇਂ ਤੋਂ ਬੰਦ ਹੋਣ ਕਰਕੇ ਸਫੇਦ ਹਾਥੀ ਬਣਿਆ ਹੋਇਆ ਹੈ। ਉਸਦੀ ਹਾਲਤ ਬਹੁਤ ਖਸਤਾ ਹੋ ਗਈ ਹੈ। ਇਸ ਮੌਕੇ ਗੋਲਡੀ ਸਿੰਘ ਬੀਹੜਾਂ ਨੇ ਕਿਹਾ ਕਿ ਸ਼ਹਿਰ ‘ਚ ਪਾਰਕਿੰਗ ਨਾ ਹੋਣ ਕਰਕੇ ਥਾਂ-ਥਾਂ ਤੇ ਛੋਟੇ-ਵੱਡੇ ਵ੍ਹੀਕਲ ਖੜ੍ਹੇ ਰਹਿਣ ਕਰਕੇ ਵੱਡੇ-ਵੱਡੇ ਜਾਮ ਲੱਗ ਜਾਂਦੇ ਹਨ। ਉਪਕਾਰ ਐਜ਼ੂਕੇਸ਼ਨਲ ਟਰੱਸਟ ਦੇ ਪ੍ਰਧਾਨ ਭੁਪਿੰਦਰ ਰਾਣਾ ਨੇ ਕਿਹਾ ਕਿ ਪ੍ਰਵਾਸੀ ਸਬਜੀ ਵਿਕਰੇਤਾ ਸਬਜ਼ੀਆਂ ਅਤੇ ਫਲ ਫਰੂਟ ਦੀਆ ਰੇਹੜੀਆਂ ਸੜਕ ਦੇ ਬਿਲਕੁਲ ਕਿਨਾਰੇ ਦੇ ਲਾ ਲੈਂਦੇ ਹਨ। ਇਹ ਹੁਸ਼ਿਆਰਪੁਰ ਰੋਡ ਜੋ ਕਿ ਦਿੱਲੀ ਤੋਂ ਜੰਮੂ ਨੂੰ ਜੋੜਦਾ ਹੈ, ਮੇਨ ਹਾਈਵੇ ਹੋਣ ਕਰਕੇ ਛੋਟੀਆਂ ਅਤੇ ਭਾਰੀਆਂ ਗੱਡੀਆਂ ਇਥੋਂ ਲੰਘਦੀਆਂ ਹਨ। ਜਿਸ ਕਾਰਨ ਟ੍ਰੈਫਿਕ ਜਾਮ ਵਰਗੇ ਹਾਲਾਤ ਬਣੇ ਰਹਿੰਦੇ ਹਨ। ਉਹਨਾ ਨੇ ਕਿਹਾ ਕਿ ਅਸੀਂ ਪ੍ਰੈਸ ਦੇ ਮਾਧਿਅਮ ਰਾਹੀਂ ਮੰਗ ਕਰਦੇ ਹਾਂ, ਕਿ ਜਲਦੀ ਤੋ ਜਲਦੀ ਗੜ੍ਹਸ਼ੰਕਰ ਦੀ ਹਦੂਦ ਅੰਦਰ ਕਾਰ, ਸਕੂਟਰ ਖੜ੍ਹੇ ਕਰਨ ਲਈ ਇਕ ਵੱਖਰੀ ਪਾਰਕਿੰਗ ਬਣਾਈ ਜਾਵੇ। ਪ੍ਰਵਾਸੀਆਂ ਨੂੰ ਰੇਹੜੀਆਂ ਲਗਾਉਣ ਲਈ ਕਿਸੇ ਖੁੱਲ੍ਹੇ ਸਥਾਨ ਤੇ ਜਗ੍ਹਾ ਮੁਹਈਆ ਕਰਾ ਕੇ ਬਜਾਰ ਚ ਰੇਹੜੀਆਂ ਦਾ ਪ੍ਰਵੇਸ਼ ਬੰਦ ਕੀਤਾ ਜਾਵੇ। ਗੜ੍ਹਸ਼ੰਕਰ ਦੇ ਬੰਦ ਪਏ ਮੇਨ ਬੱਸ ਸਟੈਂਡ ਨੂੰ ਜਲਦੀ ਤੋ ਜਲਦੀ ਚਾਲੂ ਕਰਾਇਆ ਜਾਵੇ। ਇਥੇ ਗੌਰ ਕਰਨ ਯੋਗ ਗੱਲ ਇਹ ਵੀ ਹੈ, ਕਿ ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿੱਚ ਜਿਆਦਾ ਧਾਰਮਿਕ ਸਥਾਨ ਹਨ ਤੇ ਉਹਨਾਂ ਸਥਾਨਾਂ ਤੇ ਲੱਗਣ ਵਾਲੇ ਮੇਲਿਆਂ ਦੌਰਾਨ ਸ਼ਹਿਰ ਵਿੱਚੋਂ ਆਮ ਰਾਹਗੀਰਾਂ ਲਈ ਲੰਘਣਾ ਬੇਹੱਦ ਔਖਾ ਹੋ ਜਾਂਦਾ ਹੈ। ਕਿਉਂਕਿ ਹਿਮਾਚਲ ਪ੍ਰਦੇਸ਼ ਨੂੰ ਜਾਣ ਵਾਸਤੇ ਤੇ ਨੇੜੇ ਹੋਣ ਕਰਕੇ ਗੜ੍ਹਸ਼ੰਕਰ ਸ਼ਹਿਰ ਹੀ ਵਧੀਆ ਲਾਂਘਾ ਹੈ। ਇਸ ਲਈ ਸਰਕਾਰ ਨੂੰ ਇਸ ਸ਼ਹਿਰ ਦੀ ਟ੍ਰੈਫਿਕ ਦੀ ਸਮੱਸਿਆ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਕੇ ਲੋਕਾਂ ਨੂੰ ਰੋਜ਼ਾਨਾਂ ਮਿਲਣ ਵਾਲੀਆਂ ਸਮੱਸਿਆਵਾਂ ਤੋਂ ਛੁਟਕਾਰਾ ਦੁਆਉਣਾ ਚਾਹੀਦਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਕੈਬਨਿਟ ਮੰਤਰੀ ਜਿੰਪਾ ਨੇ ਪਿੰਡ ਡਾਡਾ ਦੇ ਜੰਗਲਾਂ ’ਚ ਡਰੋਨ ਰਾਹੀਂ ਸੀਡ ਬਾਲਸ ਵੰਡਣ ਦੀ ਕਰਵਾਈ ਸ਼ੁਰੂਆਤ
Next articleਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਅਗਸਤ ਤੱਕ ਹੋਵੇਗੀ ਰਜਿਸਟਰੇਸ਼ਨ – ਡਿਪਟੀ ਕਮਿਸ਼ਨਰ