ਚੁੰਮ ਤਿਰੰਗਾ ਮਿੱਤਰੋ ( ਦਸ ਦੋਹੇ)

ਰਜਿੰਦਰ ਸਿੰਘ ਰਾਜਨ

(ਸਮਾਜ ਵੀਕਲੀ)

ਵੇਖ ਤਿਰੰਗਾ ਝੂਲਦੇ, ਦਿਲ ਵਿੱਚ ਉੱਠੇ ਤਰੰਗ।
ਨੌਬਤ ਝੰਡੇ ਵਿਕਣ ਦੀ , ਸੱਚਮੁੱਚ ਆਵੇ ਸੰਗ ।
ਵੇਖ ਤਿਰੰਗਾ ਵਿਕ ਰਿਹਾ, ਆਉਂਦੇ ਗ਼ਦਰੀ ਯਾਦ ,
ਕੁੱਲੀ ਗੁੱਲੀ ਜੁੜੀ ਨਹੀਂ, ਕੀ ਨੇ ਲੋਕ ਆਜ਼ਾਦ?
ਵੇਖ ਤਿਰੰਗਾ ਵੇਚ ਦੇ , ਹਰਫ਼ ਬਣਨ ਅੰਗਿਆਰ ,
ਲਾਹਨਤ ਲੱਖ ਲੱਖ ਲਾਹਨਤਾਂ , ਕਰਦੀ ਕੀ ਸਰਕਾਰ?
ਚੁੱਕ ਤਿਰੰਗਾ ਮਿੱਤਰਾ, ਦੇਖ ਕਚਾਹਿਰੀ ਰੱਖ ,
ਮਿਲ ਜਾਏ ਇਨਸਾਫ਼ ਜੇ , ਸੁਣ ਕੇ ਪੂਰਾ ਪੱਖ ।
ਚੁੱਕ ਤਿਰੰਗਾ ਮਿੱਤਰਾ, ਧਰ ਥਾਣੇ ਦੀ ਮੇਜ਼ ,
ਤਕਦੇ ਹੀ ਭੁੱਲ ਜਾਣ ਜੇ, ਜਾਤੀ ਪਾਤੀ ਹੇਜ।
ਹੱਕ ਤਿਰੰਗਾ ਲਾਉਣ ਦੇ, ਦੇਸ਼ ਭਗਤ ਪਰਿਵਾਰ,
ਟੋਡੀ ਮੁੱਲ ਨਾ ਜਾਣਦੇ, ਬਣਦੇ ਰਹੇ ਗਦਾਰ ।
ਵੇਚ ਤਿਰੰਗਾ ਮਿੱਤਰੋ , ਰਚਿਆ ਪੂਰਾ ਖੇਲ ,
ਕੋਲ਼ ਕੁੱਝ ਨਾ ਦਿਖ ਰਿਹਾ, ਰੇਲ ਖੇਲ ਸਭ ਸੇਲ।
ਲਾ ਤਿਰੰਗਾ ਛੱਤ ਤੇ , ਮਿਲ ਜਾਵੇ ਰੁਜ਼ਗਾਰ,
ਹੱਕ ਮੰਗਦਿਆਂ ਕੁੱਟਦੇ, ਨਿਕੰਮੇ ਲੀਡਰ ਯਾਰ।
ਮੈਂ ਚੁੰਮ ਤਿਰੰਗਾ ਮਿੱਤਰੋ, ਕਰਦਾ ਹਾਂ ਸਨਮਾਨ,
ਦਿਲ ਵਿੱਚ ਰਹਿੰਦਾ ਧੜਕਦਾ,ਨਾ ਸਹਿ ਸਕਾਂ ਅਪਮਾਨ।
ਹੁਣ ਤਿਰੰਗਾ ਵੇਚਿਆ, ਪਹਿਲਾਂ ‘ ਰਾਜਨ ‘ ਦੇਸ਼,
ਰਹਿੰਦੀ ਅਜ਼ਮਤ ਲੁੱਟ ਲਈ, ਰੱਜਦੇ ਨਾ ਦਰਵੇਸ਼।
ਰਜਿੰਦਰ ਸਿੰਘ ਰਾਜਨ
96538-85032
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮਹਾਰਾਜਾ ਦਲੀਪ ਸਿੰਘ ਦੀ ਪੰਜਾਬ ‘ਚ ਆਖਰੀ ਰਾਤ ਦੀ ਗਵਾਹ-‘ਬੱਸੀਆਂ ਕੋਠੀ’
Next article( ਅਜ਼ਾਦੀ ਤਾਂ ਆਜ਼ਾਦੀ )