(ਸਮਾਜ ਵੀਕਲੀ)
ਫਿਰੋਜ਼ਪੁਰ ਜ਼ਿਲ੍ਹੇ ਦਾ ਪਿੰਡ ‘ਚੱਕ ਮਨੁਮਾਛੀ’,
1988 ਵਿੱਚ ਗਿਆ ਹੜ੍ਹਾ ਵਿੱਚ ਹੜ੍ਹ ਲੋਕੋ।
ਚਾਲੀ ਕੁ ਘਰ ਸੀ,ਹੋਰ ਕਿਤੇ ਰਹਿਣ ਲੱਗੇ,
ਇਥੇ ਵਸਿਆ ਨਾ ਮੁੜ ਕੋਈ ਘਰ ਲੋਕੋ।
ਕਾਗਜ਼ਾਂ ਵਿੱਚ ਇਥੇ ਹੁੰਦੀਆਂ ਰਹੀਆਂ ਚੋਣਾਂ,
ਗ੍ਰਾਂਟਾਂ ਖਰਚ ਹੁੰਦੀਆਂ ਰਹੀਆਂ ਬਿਨਾਂ ਡਰ ਲੋਕੋ।
ਕੰਮ ਵਿਕਾਸ ਦੇ ਇਥੇ ਸਾਰੇ ਰਹੇ ਹੁੰਦੇ ,
ਕਿਸੇ ਨੇ 2013 ਵਿੱਚ ਸਕਾਇਤ ਦਿੱਤੀ ਕਰ ਲੋਕੋ।
‘ਵਿਜੀਲੈਂਸ’ ਨੇ ਤਿੰਨ ਸਾਲਾਂ ਵਿੱਚ ਪੜਤਾਲ ਕੀਤੀ,
ਜਿਸ ਵਿੱਚ ਸਭ ਕੁੱਝ ਠੀਕ ਦਿਖਾਇਆ ਗਿਆ।
‘ਮੇਜਰ’ ਪਿੰਡ ਵਿੱਚ ਅਜੇ ਵੀ ਕੋਈ ਨਹੀਂ ਵਸਦਾ,
ਐਸਾ ‘ਪੰਜਾਬੀ ਰੇਡੀਓ’ ਉਤੇ ਸੁਣਾਇਆ ਗਿਆ।
ਮੇਜਰ ਸਿੰਘ ‘ਬੁਢਲਾਡਾ’
94176 42327
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly