ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਪਿੰਡ ਸੂਰਾ ਦੇ ਲੋਕਾਂ ਵੱਲੋਂ ਨਵੇਂ ਚੁਣੇ ਗਏ ਸਰਪੰਚ ਮੱਖਣ ਸਿੰਘ ਨੂੰ ਡੈਮੋਕ੍ਰੇਟਿਕ ਭਾਰਤੀਯ ਲੋਕ ਦਲ ਦੇ ਰਾਸ਼ਟਰੀ ਪ੍ਰਧਾਨ ਗੁਰਮੁਖ ਸਿੰਘ ਖੋਸਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਡੈਮੋਕ੍ਰੇਟਿਕ ਭਾਰਤੀਯ ਲੋਕ ਦਲ ਦੇ ਰਾਸ਼ਟਰੀ ਸਕੱਤਰ ਮੰਗਤ ਰਾਮ ਕਲਿਆਣ ਵੱਲੋਂ ਮੱਖਣ ਸਿੰਘ ਸਰਪੰਚ ਨੂੰ ਬਾਬਾ ਸਾਹਿਬ ਦਾ ਸਰੂਪ ਦੇ ਕੇ ਸਨਮਾਨਿਤ ਕੀਤਾ ਗਿਆ!ਉਨ੍ਹਾਂ ਨੇ ਕਿਹਾ ਕਿ ਮੱਖਣ ਸਿੰਘ ਪਹਿਲਾ ਭਾਰਤੀ ਫ਼ੌਜ ਵਿੱਚ ਆਪਣੀ ਸੇਵਾ ਨਿਭਾ ਕੇ ਸੇਵਾ ਮੁਕਤ ਹੋ ਚੁੱਕੇ ਹਨ! ਤੇ ਹੁਣ ਪਿੰਡ ਸੂਰਾ ਦੇ ਵਾਸੀਆਂ ਨੇ ਇਨ੍ਹਾਂ ਨੂੰ ਪਿੰਡ ਦੀ ਸੇਵਾ ਕਰਨ ਲਈ ਸਰਪੰਚ ਚੁਣ ਲਿਆ ਹੈ! ਮੰਗਤ ਰਾਮ ਕਲਿਆਣ ਨੇ ਕਿਹਾ ਕਿ ਅਸੀਂ ਪੰਜਾਬ ਦੇ ਲੋਕਾਂ ਵੱਲੋਂ ਚੁਣੇ ਗਏ ਸਾਰੇ ਸਰਪੰਚਾ ਨੂੰ ਅਪੀਲ ਕਰਦੇ ਹਾਂ ਕਿ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਆਪਣੇ ਆਪਣੇ ਪਿੰਡਾਂ ਦੀ ਬਹਿਤਰੀ ਲਈ ਕੰਮ ਕਰੋ!ਇਸ ਮੌਕੇ ਸਰਪੰਚ ਮੱਖਣ ਸਿੰਘ ਪਿੰਡ ਸੂਰਾ ਦੇ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੋ ਤੁਸੀਂ ਮੇਰੇ ਤੇ ਵਿਸ਼ਵਾਸ ਰੱਖ ਕੇ ਮੈਨੂੰ ਪਿੰਡ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਮੈਂ ਉਸ ਨੂੰ ਆਪਣੀ ਪੂਰੀ ਇਮਾਨਦਾਰੀ ਨਾਲ ਨਿਭਾਵਾਂਗਾ ਅਤੇ ਪਿੰਡ ਸੂਰਾ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਦਿਨ ਰਾਤ ਕੰਮ ਕਰਾਂਗਾ!ਇਸ ਮੌਕੇ ਹੋਰਨਾਂ ਤੋਂ ਇਲਾਵਾ ਨੀਲਮ ਗਿੱਲ ਜਨਰਲ ਸਕੱਤਰ ਮਹਿਲਾ ਵਿੰਗ ਪੰਜਾਬ, ਬਲਕਾਰ ਸਿੰਘ ਪੰਚ, ਰਵੀ ਕੁਮਾਰ, ਪਲਵਿੰਦਰ ਕੁਮਾਰ, ਸੁੱਚਾ ਸਿੰਘ, ਮਨਦੀਪ ਕੌਰ ਆਦਿ ਸਾਥੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly