ਨਵਾਂਸ਼ਹਿਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਵਿਧਾਨ ਸਭਾ ਵਿੱਚ ਬੋਲਦਿਆ ਨਵਾਂ ਸ਼ਹਿਰ ਦੇ ਵਿਧਾਇਕ ਡਾ ਨੱਛਤਰ ਪਾਲ ਨੇ ਨਵਾਂ ਸ਼ਹਿਰ ਦੇ ਰੇਲਵੇ ਰੋਡ ਦਾ ਮੁੱਦਾ ਦੁਆਰਾ ਚੁੱਕਿਆ, ਡਾ ਨੱਛਤਰ ਪਾਲ ਨੇ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਅੱਜ ਆਖ਼ਰੀ ਦਿਨ ਬੋਲਦਿਆ ਆਖਿਆ ਕਿ ਨਵਾਂ ਸ਼ਹਿਰ ਸਿਟੀ ਦੇ ਅੰਦਰ ਪੈਂਦੇ ਰੇਲਵੇ ਰੋਡ ਜੋ ਕਿ 83 ਲੱਖ ਦੀ ਲਾਗਤ ਨਾਲ ਬਣਿਆ ਸੀ ਜੋ ਕਿ ਬਣਨ ਤੋਂ ਥੋੜ੍ਹੇ ਸਮੇਂ ਬਾਅਦ ਜਲਦੀ ਹੀ ਟੁੱਟ ਗਿਆ ਸੀ ਅਤੇ ਇਸ ਰੋਡ ਦੀ ਜਦੋਂ ਇਨਕੁਆਰੀ ਹੋਈ ਤਾਂ ਠੇਕੇਦਾਰ ਨੇ 16 ਲੱਖ ਰੁਪਏ ਨਗਰ ਪਾਲਿਕਾ ਵਿੱਚ ਜਮ੍ਹਾਂ ਕਰਵਾਏ ਅਤੇ ਉਹ ਰੋਡ ਦੀ ਅੱਜ ਵੀ ਹਾਲਤ ਬਹੁਤ ਖਸਤਾ ਹੈ, ਬਹੁਤ ਟੁੱਟੀ ਹੋਈ ਹੈ ਜਿਸ ਵਿੱਚ ਬਹੁਤ ਟੋਏ ਪਏ ਹੋਏ ਹਨ ਜਿਸ ਕਰਕੇ ਨਵਾਂ ਸ਼ਹਿਰ ਦੇ ਦੁਕਾਨਦਾਰ ਭਰਾ ਬਹੁਤ ਪ੍ਰੇਸ਼ਾਨ ਹਨ ਲੋਕਾਂ ਦਾ ਕਾਰੋਵਾਰ ਬੰਦ ਹੋ ਗਿਆ ਹੈ ਅਤੇ ਇਸ ਸੜਕ ਦੇ ਟੁੱਟਣ ਕਾਰਨ ਬਹੁਤ ਐਕਸੀਡੈਂਟਟ ਬਹੁਤ ਹੋ ਰਹੇ ਹਨ ਜਿਸ ਕਾਰਨ ਉਥੇ ਰਾਹਗੀਰ ਬਹੁਤ ਪ੍ਰੇਸ਼ਾਨ ਹਨ ਮੈਂ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਇਹ ਰੋਡ ਜਲਦੀ ਤੋ ਜਲਦੀ ਬਣਾਇਆ ਜਾਵੇ ਜੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj