ਗੜ੍ਹਸ਼ੰਕਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਅੱਜ ਸਬਜੀ ਮੰਡੀ ਗੜ੍ਹਸ਼ੰਕਰ ਵਿੱਚ ਸੋਨੀ ਪਰਿਵਾਰ ਵਲੋਂ ਮਰਹੂਮ ਚਿਰਾਗ਼ ਸੋਨੀ ਦੀ ਯਾਦ ਵਿੱਚ ਤੀਜਾ ਸਵੈ – ਇੱਛੁਕ ਖੂਨਦਾਨ ਕੈਂਪ ਲਗਾਇਆ ਗਿਆ। ਜਿਸ 70 ਤੋਂ 72 ਦੇ ਕਰੀਬ ਖੂਨਦਾਨੀਆਂ ਨੇ ਖੂਨਦਾਨ ਕੀਤਾ ਅਤੇ ਮੈਡੀਕਲ ਕੈਂਪ ਦੇ ਵਿੱਚ 90 ਦੇ ਕਰੀਬ ਆਏ ਹੋਏ ਮਰੀਜਾਂ ਨੇ ਆਪਣੇ ਸਿਹਤ ਦੀ ਜਾਂਚ ਵੀ ਕਰਵਾਈ। ਸਾਰੇ ਮਰੀਜਾਂ ਨੂੰ ਲੋੜ ਅਨੁਸਾਰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਉਪਕਾਰ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ, ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਦੇ ਵਿਸ਼ੇਸ਼ ਸਹਿਯੋਗ ਨਾਲ ਇਸ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਗੋਲਡੀ ਸਿੰਘ ਬੀਹੜਾ, ਕਾਮਰੇਡ ਦਰਸ਼ਨ ਮੱਟੂ, ਸੰਦੀਪ ਸ਼ਰਮਾ, ਮੋਟਿਵੇਟਰ ਭੂਪਿੰਦਰ ਰਾਣਾ, ਬੀਬੀ ਸੁਭਾਸ਼ ਮੱਟੂ, ਜਸਵਿੰਦਰ ਰਾਣਾ, ਦੀਪਕ ਸੋਨੀ, ਰਾਕੇਸ਼ ਸੋਨੀ, ਦਿਨੇਸ਼ ਸੋਨੀ, ਸੋਮਨਾਥ ਬੰਗੜ ਸੀਨੀਅਰ ਵਾਈਸ ਪ੍ਰਧਾਨ, ਦੀਪਕ ਕੁਮਾਰ ਐਮ ਸੀ, ਸਾਗਰ, ਹਾਰਦਿਕ, ਮੰਨਤ, ਅਨਮੋਲ ਖੱਖ, ਹਰਨੇਕ ਬੰਗਾ, ਸੁਮਿਤ ਸੋਨੀ ਐਮ ਸੀ ਅਤੇ ਹੋਰ ਉੱਘੇ ਸਮਾਜ ਸੇਵੀ ਸੱਜਣਾਂ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਇਸ ਦੌਰਾਨ ਪ੍ਰਬੰਧਕਾਂ ਵਲੋਂ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਨੂੰ ਸੁਸਾਇਟੀ ਦੀਆ ਸਮਾਜਸੇਵੀ ਕਾਰਗੁਜਾਰੀਆਂ ਨੂੰ ਦੇਖਦੇ ਹੋਏ ਸਨਮਾਨਿਤ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly