ਚੀਨੀ ਜਹਾਜ਼ਾਂ ਵੱਲੋਂ ਤਾਇਵਾਨ ਦੇ ਰੱਖਿਆ ਜ਼ੋਨ ’ਚ ਘੁਸਪੈਠ

 

ਤਾਇਪੇਈ (ਸਮਾਜ ਵੀਕਲੀ) : ਤਾਇਵਾਨ ਰੱਖਿਆ ਮੰਤਰਾਲੇ ਨੇ ਆਪਣੇ ਹਵਾਈ ਖੇਤਰ ਵਿੱਚ ਚੀਨ ਏਅਰ ਫੋਰਸ ਦੇ 27 ਜਹਾਜ਼ ਦਾਖ਼ਲ ਹੋਣ ਦਾ ਦਾਅਵਾ ਕੀਤਾ ਹੈ। ਤਾਇਵਾਨ ਨੇ ਹਾਲਾਂਕਿ ਲੋੜੀਂਦੀ ਚਿਤਾਵਨੀ ਜਾਰੀ ਕੀਤੀ ਹੈ, ਪਰ ਚੀਨ ਦੀ ਇਸ ਹਵਾਈ ਘੁਸਪੈਠ ਨਾਲ ਦੋਵਾਂ ਮੁਲਕਾਂ ਵਿੱਚ ਇਕ ਵਾਰ ਫੇਰ ਤਲਖੀ ਵਧ ਗਈ ਹੈ। ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਵਿੱਚ ਪੰਜ ਜਹਾਜ਼ ਐੱਚ-6 ਬੰਬਰ ਸਨ, ਜੋ ਪ੍ਰਮਾਣੂ ਸਮਰੱਥਾ ਨਾਲ ਲੈਸ ਸਨ, ਤੇ ਇਹ ਤਾਇਵਾਨ ਦੇ ਦੱਖਣ ਵੱਲ ਬਾਸ਼ੀ ਚੈਨਲ ਤੱਕ ਗਏ, ਜੋ ਇਸ ਟਾਪੂਨੁਮਾ ਮੁਲਕ ਨੂੰ ਫਿਲਪੀਨਜ਼ ਤੋਂ ਅੱਡ ਕਰਦਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਸਟਰੇਲੀਆ, ਜਰਮਨੀ ਤੇ ਇੰਗਲੈਂਡ ਵਿੱਚ ਓਮੀਕਰੋਨ ਦੇ ਮਰੀਜ਼ ਮਿਲੇ
Next articleਪੁੱਤਰ ਮੋਹ ਕਾਰਨ ਔਖੇ ਦੌਰ ’ਚੋਂ ਲੰਘ ਰਿਹੈ ਅਕਾਲੀ ਦਲ: ਚੰਨੀ