ਕਾਠਮੰਡੂ (ਸਮਾਜ ਵੀਕਲੀ): ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਚੀਨ ਦੇ ਅਰਬਾਂ ਡਾਲਰ ਵਾਲੇ ਬੈਲਟ ਐਂਡ ਰੋਡ ਇਨੀਸ਼ੀਏਟਿਵ (ਬੀਆਰਆਈ) ਪ੍ਰਾਜੈਕਟ ਦੇ ਸਬੰਧ ਵਿੱਚ ਅਗਲੇ ਹਫ਼ਤੇ ਨੇਪਾਲ ਦਾ ਦੌਰਾ ਕਰ ਸਕਦੇ ਹਨ। ਇਹ ਜਾਣਕਾਰੀ ਬੁੱਧਵਾਰ ਨੂੰ ਮੀਡੀਆ ਰਿਪੋਰਟਾਂ ਵਿੱਚ ਦਿੱਤੀ ਗਈ ਹੈ। ‘ਕਾਠਮੰਡੂ ਪੋਸਟ’ ਅਖਬਾਰ ਦੀ ਖ਼ਬਰ ਨੇਪਾਲ ਦੇ ਵਿਦੇਸ਼ ਮੰਤਰਾਲੇ ਨੇ ਹਾਲੇ ਇਸ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ ਪਰ ਸੂਤਰਾਂ ਮੁਤਾਬਕ ਵਾਂਗ ਦੋ ਦਿਨਾ ਦੌਰਾ ਕਰਨਗੇ, ਜਿੱਥੇ ਉਨ੍ਹਾਂ ਵੱਲੋਂ ਨੇਪਾਲ ਸਰਕਾਰ ਨਾਲ ਦੋ ਪ੍ਰਾਜੈਕਟਾਂ ’ਤੇ ਸਹੀ ਪਾਈ ਜਾਵੇਗੀ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਸੇਵਾ ਲਮਸਾਲ ਨੇ ਕਿਹਾ, ‘‘ਮੰਤਰਾਲੇ ਵੱਲੋਂ ਚੀਨੀ ਵਿਦੇਸ਼ ਮੰਤਰੀ ਨਾਲ ਉੱਚ ਪੱਧਰੀ ਮੀਟਿੰਗਾਂ ਸਬੰਧੀ ਏਜੰਡਾ ਤਿਆਰ ਕੀਤਾ ਜਾ ਰਿਹਾ ਹੈ। ਜਦੋਂ ਏਜੰਡਾ ਤਿਆਰ ਹੋ ਜਾਵੇਗਾ, ਅਸੀਂ ਦੌਰੇ ਦੀਆਂ ਤਰੀਕਾਂ ਦਾ ਅਧਿਕਾਰਤ ਐਲਾਨ ਕਰਾਂਗੇ।’’ ਵਾਂਗ ਯੀ ਦੇ ਦੌਰੇ ਦੌਰਾਨ ਨੇਪਾਲ ਤੇ ਚੀਨ ਵੱਲੋਂ ਕੈਰੁੰਗ-ਕਾਠਮੰਡੂ ਵਿਚਾਲੇ ਰੇਲਵੇ ਨੈੱਟਵਰਕ ਦੀ ਸੰਭਾਵਨਾ ਲੱਭਣ ਸਬੰਧੀ ਸਮਝੌਤੇ ’ਤੇ ਦਸਤਖ਼ਤ ਕੀਤੇ ਜਾਣ ਦੀ ਵੀ ਸੰਭਾਵਨਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly