ਪੇਈਚਿੰਗ (ਸਮਾਜ ਵੀਕਲੀ): ਚੀਨ ਦੇ ਕੇਂਦਰੀ ਹੁਬੇਈ ਪ੍ਰਾਂਤ ਵਿੱਚ ਹਾਈਵੇਅ ਦੇ ਫਲਾਈਓਵਰ ਦਾ ਇਕ ਹਿੱਸਾ ਢਹਿਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਤੇ 8 ਜਣੇ ਜ਼ਖ਼ਮੀ ਹੋ ਗਏ ਹਨ। ਚੀਨ ਦੇ ਅਧਿਕਾਰੀਆਂ ਅਨੁਸਾਰ ਇਹ ਘਟਨਾ ਸ਼ਨਿਚਰਵਾਰ ਨੂੰ ਦੁਪਹਿਰ 3.30 ਵਜੇ ਇਜ਼ਹਾਊ ਸ਼ਹਿਰ ਵਿੱਚ ਵਾਪਰੀ। ਵੇਰਵਿਆਂ ਅਨੁਸਾਰ ਐਕਸਪ੍ਰੈਸਵੇਅ ਉੱਤੇ ਉਸਾਰਿਆ ਗਿਆ 50 ਮੀਟਰ ਲੰਬਾ ਬਰਿੱਜ ਟੁੱਟ ਕੇ ਹੇਠਾਂ ਸੜਕ ਉੱਤੇ ਡਿੱਗ ਪਿਆ। ਇਸ ਕਾਰਨ ਬਰਿੱਜ ਤੋਂ ਤਿੰਨ ਟਰੱਕ ਵੀ ਹੇਠਾਂ ਸੜਕ ਉੱਤੇ ਡਿੱਗ ਪਏ ਤੇ ਇਕ ਕਾਰ ਬਰਿੱਜ ਦੇ ਮਲਬੇ ਹੇਠ ਦੱਬ ਗਈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਬਰਿੱਜ ਤੋਂ ਹੇਠਾਂ ਡਿੱਗਣ ਵਾਲਾ ਇਕ ਟਰੱਕ 198 ਟਨ ਭਾਰੀ ਸੀ ਜੋ ਕਿ ਬਰਿੱਜ ਉੱਤੇ ਚੱਲਣ ਵਾਲੇ ਵਾਹਨਾਂ ਦੇ ਨਿਰਧਾਰਤ ਭਾਰ ਨਾਲੋਂ ਚਾਰ ਗੁਣਾ ਵਧ ਭਾਰ ਵਾਲਾ ਸੀ। ਇਹ ਬਰਿੱਜ 11 ਸਾਲ ਪਹਿਲਾਂ ਉਸਾਰਿਆ ਗਿਆ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly