ਚਾਈਨਾ ਡੋਰ ਸਾਡੇ ਲਈ ਇੱਕ ਮੌਤ ਦੀ ਸਜ਼ਾ

  ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ 7589155501 

(ਸਮਾਜ ਵੀਕਲੀ) ਜੱਜ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਉਣ ਲਗਿਆਂ ਕਈ ਵਾਰ ਸੋਚਦਾ ਹੈ ਪਰ ਚਾਈਨਾ ਡੋਰ ਇੱਕੋ ਝੱਟਕੇ ਫਾਂਸੀ ਲਾ ਰਹੀ  ਹੈ | ਸਿਆਣੇ ਆਖਦੇ ਨੇ ਕਿ ਗੁੜ  ਗੁੜ ਆਖਣ ਨਾਲ ਕਦੇ ਨਹੀਂ ਹੁੰਦਾ  ਮੂੰਹ ਮਿੱਠਾ ,ਜਦੋ ਤੱਕ ਮੂੰਹ ਵਿੱਚ ਪਾਈਏ ਨਾ  |ਬਸ ਉਹੀ ਗੱਲ ਅੱਜ ਸਾਡੇ ਨਾਲ ਹੋ ਰਹੀ ਹੈ |ਬੜਾ ਪ੍ਰਸ਼ਾਸ਼ਨ ਵਲੋਂ ਰੋਲ ਪਾਇਆ ਜਾ ਰਿਹਾ ਹੈ ਕਿ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ |ਪਰ ਫਿਰ ਵੀ ਵੇਚਣ ਵਾਲੇ ਆਪਣਾ ਕੰਮ ਜੋਰਾਂ ਨਾਲ ਕਰੀ  ਜਾ ਰਹੇ ਹਨ |ਇਸ ਗੱਲ ਦਾ ਪਤਾ ਸਭ ਨੂੰ ਹੈ ਪਰ ਕਬੂਤਰ ਵਾਂਗੂੰ ਅੱਖਾਂ ਮੀਟ ਕੇ ਕੰਮ ਚਲਾ ਰਹੇ  ਹੈ |ਕਿਸੇ ਇੱਕ ਅੱਧੇ ਨੂੰ ਫੜ ਕੇ ਪਰਚਾ ਕਟਿਆ ਜਾਂਦਾ ਹੈ |ਬਾਕੀ ਹਨੇਰ ਗਲੀ ਵਿੱਚੋ ਕੱਢ ਦਿੱਤੇ ਜਾਂਦੇ ਹਨ |ਪਤਾ ਉਸ ਸਮੇ ਲਗਦਾ ਹੈ ਜਦੋ ਕਿਸੇ  ਰਾਹਗੀਰ ਦੇ ਗੱਲ ਵਿੱਚ ਚਾਈਨਾ ਡੋਰ ਫਸ  ਜਾਂਦੀ ਹੈ |ਫਿਰ ਪ੍ਰਸ਼ਾਸ਼ਨ ਆਪਣੀ ਭੱਜ ਦੌੜ ਸ਼ੁਰੂ ਕਰਦਾ ਹੈ |ਇਹ ਤਾਂ ਇੱਕ ਡੋਰ ਹੈ  ਜਿਹੜੀ ਪ੍ਰਸ਼ਾਸ਼ਨ ਤੋਂ ਬੰਦ ਨਹੀਂ ਕੀਤੀ ਜਾ ਰਹੀ |ਬਾਕੀ ਚਿੱਟਾ ਤਾਂ ਪੁੜੀਆਂ ਵਿੱਚ ਵਿਕਦਾ ਹੈ ਉਹ ਕਦੋ ਬੰਦ ਹੋਵੇਗਾ |ਜਿਵੇਂ ਕਹਿੰਦੇ ਹਨ ਕਿ ਕਮਲੇ ਨੂੰ ਨਾ ਮਾਰੋ ਉਸਦੀ ਮਾਂ ਨੂੰ ਮਾਰੋ ਕਿ ਉਹ ਇੱਕ ਕਮਲਾ ਹੋਰ ਨਾ ਜੰਮ ਧਰੇ |ਮੁੱਢ ਨੂੰ ਕੋਈ ਕੁਝ ਨਹੀਂ ਕਹਿੰਦਾ ਬੱਸ ਪੱਤਿਆਂ ਨੂੰ ਹੀ ਝਾੜਿਆ ਜਾਂਦਾ ਹੈ |ਫਿਰ ਉਹਨਾਂ ਹੀ ਟਾਹਣੀਆਂ ਨੂੰ ਨਵੇਂ ਪੱਤੇ ਫੁੱਟ ਪੈਂਦੇ ਹਨ |ਇਸੇ ਤਰਾਂ ਛੋਟੇ ਛੋਟੇ ਦੁਕਾਨਦਾਰਾਂ ਨੂੰ ਜ਼ਰੂਰ ਖਿੱਚਿਆ ਜਾਂਦਾ ਹੈ ਪਰ ਵੱਡੇ ਵੱਡੇ ਗੁਨਾਹਗਾਰਾਂ ਨੂੰ ਕੋਈ ਨਹੀਂ ਪੁੱਛਦਾ |ਉਹਨਾਂ ਦਾ ਕਾਰੋਬਾਰ ਜੋਰਾਂ ਤੇ ਚਲ ਰਿਹਾ ਹੈ |ਜਿਹਨਾਂ ਦਾ ਕੋਈ ਆਪਣਾ ਇਸ ਅਣਹੋਣੀ ਨਾਲ ਖਤਮ ਹੋ ਜਾਂਦਾ ਹੈ |ਜਾਂ ਫਿਰ ਜ਼ਖਮੀ ਹੋ ਜਾਂਦਾ ਹੈ |ਉਹਨਾਂ ਨੂੰ ਪੁੱਛ ਕੇ ਵੇਖੋ ਉਹਨਾਂ ਨਾਲ ਕੀ ਬੀਤਦੀ ਹੈ |ਅਗਰ ਇੱਕ ਅੱਧੀ ਮਿਸਾਲੀ ਸਜ਼ਾ ਦਿੱਤੀ ਹੋਵੇ |ਫਿਰ ਕਿਸੇ ਦੀ ਕੀ ਹਿੰਮਤ ਕੇ ਉਹ ਇਹੋ ਜਿਹੇ ਨਜ਼ਾਇਜ਼ ਡੋਰਾ ਵੇਚਣ ਵਾਲੇ ਕਾਰੋਬਾਰ ਕਰਕੇ ਵਿਖਾਵੇ |ਸਾਨੂੰ ਅਰਬ ਦੇਸ਼ਾ ਤੋਂ ਸਿੱਖਿਆ ਲੈਣੀ ਚਾਹੀਦੀ ਹੈ |ਉੱਥੇ ਜਿਹੜਾ ਵੀ ਕੋਈ ਗੈਰ ਕਨੂੰਨੀ ਕੰਮ ਕਰਦਾ ਹੈ |ਉਸ ਨੂੰ ਇਹੋ ਜਿਹੀ ਸਖਤ ਸਜ਼ਾ ਚੋਰਾਹੇ ਵਿੱਚ  ਖੜ੍ਹਾ ਕਰਕੇ ਦਿੱਤੀ ਜਾਂਦੀ ਹੈ |ਕਿ ਬਾਕੀ ਵੇਖ ਕੇ ਥਰ ਥਰ ਕੰਬਦੇ ਹਨ |ਕਿ ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ  |ਕਨੂੰਨ ਨੂੰ ਸਖਤੀ ਵਰਤਣ ਦੀ ਜ਼ਰੂਰਤ ਹੈ |ਪ੍ਰਸ਼ਾਸ਼ਨ ਨੂੰ ਵੀ ਸਖਤ ਹੋਣ ਦੀ ਜ਼ਰੂਰਤ ਹੈ |ਨਹੀਂ ਤਾਂ ਜੱਜ ਸ਼ਾਇਦ ਹੀ ਕਿਸੇ ਨੂੰ ਫਾਂਸੀ ਦੀ ਸਜ਼ਾ ਸੁਣਾਉਣ |ਪਰ ਚਾਈਨਾ ਡੋਰ ਜ਼ਰੂਰ ਲੋਕਾਂ ਨੂੰ ਹਲਾਲ ਕਰਦੀ ਰਹੇਗੀ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਬਾਲ ਕਵਿਤਾ
Next articleਕਣਕ ਦੀ ਬਿਜਾਈ ਮਲਚਿੰਗ ਵਿਧੀ ਰਾਹੀਂ ਕਰਨ ਵਾਲੇ ਕਿਸਾਨਾਂ ਦੀ ਫਸਲ ਕਾਮਯਾਬ : ਸਨਦੀਪ ਸਿੰਘ ਏ ਡੀ ਓ