ਮੁਕਤ ਵਪਾਰ ਬਾਰੇ ਵਚਨਬੱਧਤਾ ਦਾ ਚੀਨ ਨੇ ਪਾਲਣ ਨਹੀਂ ਕੀਤਾ: ਅਮਰੀਕਾ

ਵਾਸ਼ਿੰਗਟਨ (ਸਮਾਜ ਵੀਕਲੀ): ਅਮਰੀਕਾ ਨੇ ਦੋਸ਼ ਲਾਇਆ ਹੈ ਕਿ ਚੀਨ, ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ) ਪ੍ਰਤੀ ਆਪਣੀ ਵਚਨਬੱਧਤਾ ਨੂੰ ਪੂਰੀ ਕਰਨ ਵਿਚ ਨਾਕਾਮ ਹੋਇਆ ਹੈ। ਅਮਰੀਕਾ ਨੇ ਨਾਲ ਹੀ ਕਿਹਾ ਕਿ ਉਹ ਚੀਨ ਦੀਆਂ ਹਮਲਾਵਰ ਵਪਾਰ ਰਣਨੀਤੀਆਂ ਦਾ ਟਾਕਰਾ ਕਰਨ ਲਈ ਨਵੇਂ ਰਾਹ ਅਪਣਾ ਰਿਹਾ ਹੈ। ਚੀਨ ਵੱਲੋਂ ਡਬਲਿਊਟੀਓ ਦੇ ਨੇਮਾਂ ਨੂੰ ਮੰਨਣ ਬਾਰੇ ਪੇਸ਼ ਕੀਤੀ ਰਿਪੋਰਟ ਵਿਚ ਅਮਰੀਕੀ ਵਪਾਰ ਪ੍ਰਤੀਨਿਧੀ ਦੇ ਦਫ਼ਤਰ ਨੇ ਕਿਹਾ ਕਿ ਚੀਨ ਆਪਣੇ ਵਾਅਦੇ ਉਤੇ ਖ਼ਰਾ ਨਹੀਂ ਉਤਰ ਰਿਹਾ। ਇਹ ਆਪਣੀ ਮਾਰਕੀਟ ਨੂੰ ਵਿਦੇਸ਼ੀ ਮੁਕਾਬਲੇ ਲਈ ਨਹੀਂ ਖੋਲ੍ਹ ਰਿਹਾ ਜਿਸ ਦਾ ਵਾਅਦਾ ਇਸ ਨੇ ਡਬਲਿਊਟੀਓ ਵਿਚ ਸ਼ਾਮਲ ਹੋਣ ਵੇਲੇ 2001 ਵਿਚ ਕੀਤਾ ਸੀ। ਜ਼ਿਕਰਯੋਗ ਹੈ ਕਿ ਸੰਗਠਨ ਦੇ 164 ਦੇਸ਼ ਮੈਂਬਰ ਹਨ। ਅਮਰੀਕੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਦੇ ਉਲਟ ਚੀਨ ਨੇ ਗ਼ੈਰ-ਮਾਰਕੀਟ ਪਹੁੰਚ ਜਾਰੀ ਰੱਖੀ ਹੈ ਤੇ ਖ਼ੁਦ ਨੂੰ ਅੱਗੇ ਰੱਖ ਕੇ ਇਸ ਦਾ ਵਿਸਤਾਰ ਹੀ ਕੀਤਾ ਹੈ। ਉਨ੍ਹਾਂ ਕਿਹਾ ਕਿ ਚੀਨ ਦੀਆਂ ਇਨ੍ਹਾਂ ਨੀਤੀਆਂ ਨਾਲ ਡਬਲਿਊਟੀਓ ਦੇ ਨਿਯਮਾਂ ਦੀ ਉਲੰਘਣਾ ਹੋਈ ਹੈ। ਇਸ ਦੇ ਨਾਲ ਹੀ ਪੂਰੇ ਵਿਸ਼ਵ ਵਿਚ ਵਰਕਰਾਂ ਤੇ ਕਾਰੋਬਾਰਾਂ ਨੂੰ ਵੀ ਨੁਕਸਾਨ ਹੋਇਆ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੈਨੇਡਾ: ਮੁਕੰਮਲ ਟੀਕਾਕਰਨ ਵਾਲੇ ਯਾਤਰੀਆਂ ਨੂੰ ਪਹਿਲੀ ਮਾਰਚ ਤੋਂ ਟੈਸਟ ’ਚ ਛੋਟ
Next article4 terrorist associates arrested in Srinagar